ਤੇ ਹੁਣ ਕਰੋਨਾ ਦੀ ਗ੍ਰਿਫ਼ਤ ਚ ਆਏ ਵਿਧਾਇਕ ਮਨਜੀਤ ਬਿਲਾਸਪੁਰੀ ,ਪੰਜਾਬ ਦੇ 23 ਵਿਧਾਇਕ ਪਾਏ ਗਏ ਪਾਜ਼ੇਟਿਵ

Tags: 

 ਮੋਗਾ,26 ਅਗਸਤ (ਜਸ਼ਨ) :  ਮੋਗਾ ਜ਼ਿਲੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਬਿਲਾਸਪੁਰੀ ਵੀ ਅੱਜ ਕਰੋਨਾ ਸੰਕ੍ਰਮਿਤ ਹੋ ਗਏ  ।  ਉਹ ਕਈ ਦਿਨਾਂ ਤੋਂ ਖੰਘ  ਜ਼ੁਕਾਮ ਤੋਂ ਪੀੜਤ ਸਨ ।     ਵਿਧਾਨ  ਸਭਾ ਸੈਸ਼ਨ ਦੇ ਮਦੇ ਨਜ਼ਰ ਜਦ ਉਹਨਾਂ ਦੇ ਸੈਂਪਲ  ਲਏ ਗਏ ਤਾਂ ਉਹ ਪਾਜ਼ੇਟਿਵ  ਪਾਏ ਗਏ  ।   ਇਸ ਮੌਕੇ  ਵਿਧਾਇਕ ਮਨਜੀਤ ਬਿਲਾਸਪੁਰੀ   ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ  ਕਿ ਉਹਨਾਂ ਦਾ ਅੱਜ ਗੱਲ ਵੀ ਖਰਾਬ ਹੈ ਅਤੇ ਬੁਖਾਰ ਵੀ ਹੈ ।   ਉਹਨਾਂ ਦੱਸਿਆ ਕੇ ਉਹਨਾਂ ਦੇ ਮਾਤਾ ਪਿਤਾ,ਪਤਨੀ , ਬੇਟਾ ਅਤੇ  ਬੇਟੀ ਦੇ ਵੀ ਕਲ ਨੂੰ  ਸੈਂਪਲ ਲਏ ਜਾਣਗੇ  ।  ਇਸ ਤੋਂ ਇਲਾਵਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ,ਕੁਲਵੰਤ ਸਿੰਘ ਪੰਡੋਰੀ, ਪ੍ਰਿੰਸੀਪਲ ਬੁੱਧ ਰਾਮ,ਮਨਪ੍ਰੀਤ ਸਿੰਘ ਇਯਾਲੀ,ਐਨ ਕੇ ਸ਼ਰਮਾ, ਰੋਜ਼ੀ ਬਰਕੰਦੀ, ਗੁਰਪ੍ਰਤਾਪ ਸਿੰਘ ਵਡਾਲਾ, ਲਖਬੀਰ ਸਿੰਘ ਲੋਧੀਨੰਗਲ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਜਾਇਬ ਸਿੰਘ ਭੱਟੀ, ਡਾ.ਧਰਮਵੀਰ ਅਗਨੀਹੋਤਰੀ,ਅਮਿਤ ਵਿਜ,ਅਮਰੀਕ ਸਿੰਘ ਢਿੱਲੋਂ,ਬਲਵਿੰਦਰ ਸਿੰਘ , ਪਰਗਟ ਸਿੰਘ, ਸੰਜੀਵ ਤਲਵਾੜ,ਗੁਰਪ੍ਰੀਤ ਕਾਂਗੜ ,ਸੁਖਜਿੰਦਰ ਰੰਧਾਵਾ ,ਸ਼ਾਮ ਸੁੰਦਰ ਅਰੋੜਾ ,ਹਰਦਿਆਲ ਕੰਬੋਜ,ਮਦਨ ਲਾਲ ਜਲਾਲਪੁਰ ਆਦਿ ਵੀ  ਕਰੋਨਾ ਸੰਕ੍ਰਮਿਤ ਹੋ ਗਏ  ਨੇ ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ