ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤੀ ਵਾਲੇ ਫੈਸਲੇ ਸਵਾਗਤਯੋਗ ਪਰ ਲੋਕ ਅਜੇ ਵੀ ਨੇ ਅਵੇਸਲੇ,ਸੋਸ਼ਲ ਡਿਸਟੈਂਸ ਦੀਆਂ ਉਡਾ ਰਹੇ ਨੇ ਧੱਜੀਆਂ : ਨਵੀਨ ਸਿੰਗਲਾ

Tags: 

ਮੋਗਾ,22 ਅਗਸਤ (ਲਛਮਣਜੀਤ ਸਿੰਘ ਪੁਰਬਾ/ਜਸ਼ਨ): (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ)ਕਰੋਨਾ ਮਹਾਂਮਾਰੀ ਦੌਰਾਨ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੈਨਾ ਵਾਲੇ ਤਜ਼ਰਬੇ ਸਦਕਾ ਸਮੁੱਚੇ ਦੇਸ਼ ਤੋਂ ਪਹਿਲਾਂ ਪੰਜਾਬ ‘ਚ ਕਰਫਿਊ ਲਗਾ ਕੇ ਪੰਜਾਬੀਆਂ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਪਰ ਪੰਜਾਬੀਆਂ ਦੇ ਖੁਲ੍ਹੇ ਦਿਲੇ ਸੁਭਾਅ ਅਤੇ ਬੇਪਰਵਾਹੀ ਨੇ ਪੰਜਾਬ ਨੂੰ ਮੁੜ ਤੋਂ ਉਸ ਦੋਰਾਹੇ ’ਤੇ ਲਿਆ ਖੜ੍ਹਾ ਕੀਤਾ ਹੈ ਜਿਥੇ ਇਕ ਰਾਹ ਬਰਬਾਦੀ ਵੱਲ ਜਾਂਦਾ ਹੈ ਤੇ ਦੂਜਾ ਸਰਕਾਰੀ ਹਦਾਇਤਾਂ ’ਤੇ ਅਮਲ ਕਰਦਿਆਂ ਜ਼ਿੰਦਗੀ ਜਿਉਣ ਵੱਲ ਜਾਂਦਾ ਹੈ । ਬੀਤੇ ਕੱਲ ਪੰਜਾਬੀਆਂ ਨੂੰ ਕਰੋਨਾ ਤੋਂ ਬਚਾਉਣ ਲਈ ਕੈਪਟਨ ਸਾਬ੍ਹ ਇਕ ਵਾਰ ਫਿਰ ਸਖਤ ਰੌਂਅ ਵਿਚ ਦਿਖਾਈ ਦਿੱਤੇ ਅਤੇ ਉਹਨਾਂ ਸਖਤ ਹਦਾਇਤਾਂ ਜਾਰੀ ਕੀਤੀਆਂ ਪਰ ਅੱਜ ਮੋਗਾ ਵਿਚ ਦੇਖਣ ’ਤੇ ਅਹਿਸਾਸ ਹੋਇਆ ਕਿ ਪੰਜਾਬੀ ਅਜੇ ਵੀ ਕਰੋਨਾ ਮਹਾਂਮਾਰੀ ਪ੍ਰਤੀ ਗੰਭੀਰ ਨਹੀਂ ਹਨ ਇਸੇ ਕਰਕੇ ਲੌਕਡਾਊਨ ਨੂੰ ਤੋੜਨ ਵਾਲਿਆਂ ਪ੍ਰਤੀ ਪੁਲਿਸ ਦੀ ਸਖਤੀ ਦੇਖਣ ਨੂੰ ਮਿਲੀ । ਹੋਰ ਤਾਂ ਹੋਰ ਬੱਸਾਂ ਵਿਚ ਵੀ 50 ਪ੍ਰਤੀਸ਼ਤ ਸਵਾਰੀਆਂ ਦੀ ਬਜਾਏ ਸਾਰੀਆਂ ਸੀਟਾਂ ਭਰੀਆਂ ਦਿਖਾਈ ਦਿੱਤੀਆਂ । ਲੋਕਾਂ ਦੇ ਇਸ ਗੈਰਜ਼ਿੰਮੇਵਾਰਾਨਾ ਰਵੱਈਏ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਨਵੀਨ ਸਿੰਗਲਾ ਐੱਮ ਡੀ ਗਰੇਟ ਪੰਜਾਬ ਪਿ੍ਰੰਟਰਜ਼ ਨੇ ਆਖਿਆ ਕਿ ਉਹ ਕੈਪਟਨ ਸਾਬ੍ਹ ਦੇ ਸਖਤੀ ਵਾਲੇ ਫੈਸਲੇ ਦਾ ਸਵਾਗਤ ਕਰਦੇ ਹਨ ਪਰ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਭਵਿੱਖ ਵਿਚ ਮੌਤ ਦੇ ਤਾਂਡਵ ਨਾਚ ਨੂੰ ਟਾਲਣ ਲਈ ਸਰਕਾਰੀ ਹਦਾਇਤਾਂ ਘਰਾਂ ਵਿਚ ਰਹਿਣ ,ਮਾਸਕ ਪਾਉਣ ,6 ਫੁੱਟ ਦੀ ਸਮਾਜਿਕ ਦੂਰੀ ਰੱਖਣ ਅਤੇ ਬਾਰ ਬਾਰ ਹੱਥ ਧੋਣ ਬਾਰੇ ਅਮਲ ਕਰਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ