ਜ਼ੂਮ ਐਪ ਰਾਹੀਂ “ਯੋਗਾ ਅਤੇ ਮੈਂਟਲ ਹੈਲਥ” ਸੰਬੰਧੀ ਵੈਬੀਨਾਰ ਦਾ ਆਯੋਜਨ ਕੀਤਾ

ਮੋਗਾ,21 ਅਗਸਤ (ਜਸ਼ਨ) : ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂੁ ਤੇਗ ਬਹਾਦਰਗੜ੍ਹ ਵੱਲੋਂ ਪਿ੍ਰੰਸੀਪਲ ਦਲਜਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਲਈ ਜ਼ੂਮ ਐਪ ਰਾਹੀਂ “ਯੋਗਾ ਅਤੇ ਮੈਂਟਲ ਹੈਲਥ” ਸੰਬੰਧੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਵੈਬੀਨਾਰ ਦੇ ਆਰੰਭ ਵਿੱਚ  ਪ੍ਰੋਗਰਾਮ ਦੇ ਆਯੋਜਿਕ-ਕਰਤਾ ਬਲਵਿੰਦਰ ਸਿੰਘ ਨੇ ਵੈਬੀਨਾਰ ਦੀ ਮਹੱਤਤਾ ਅਤੇ ਲੋੜ ਬਾਰੇ ਦੱਸਿਆ।ਉਹਨਾਂ ਦੱਸਿਆ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਅਧੀਨ ਸਮੂਹ ਪੋਲੀਟੈਕਨਿਕ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਆਤਮ-ਹੱਤਿਆ ਵਰਗੇ ਕਦਮ ਚੁੱਕਣ ਤੋਂ ਰੋਕਣ ਲਈ ਦਿਮਾਗੀ ਸਿਹਤ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਆਰੰਭੇ ਗਏ ਹਨ।ਵੈਬੀਨਾਰ ਦੇ ਮੁੱਖ ਬੁਲਾਰੇ ਯੋਗਾ ਮਾਹਿਰ ਅਨਮੋਲ ਸ਼ਰਮਾ ਨੇ ਕੋਵਿਡ-19 ਕਾਰਨ ਵਿਦਿਆਰਥੀਆਂ ਵਿੱਚ ਵਧ ਰਹੀਆਂ ਪ੍ਰੇਸ਼ਾਨੀਆਂ ਅਤੇ ੳੇੁਹਨਾਂ ਦੇ ਹੱਲ ਬਾਰੇ ਵਿਸਥਾਰ ਨਾਲ ਦੱਸਿਆ।ਉਹਨਾਂ ਕਿਹਾ ਕਿ ਡਿਪਰੈਸ਼ਨ ਤੋਂ ਬਚਣ ਲਈ ਮੈਡੀਟੇਸ਼ਨ, ਯੋਗਾ, ਕਸਰਤ ਆਦਿ ਕਰਨਾ ਚਾਹੀਦਾ ਹੈੈ।ਵਿਹਲੇ ਸਮੇਂ ਦੌਰਾਨ ਆਪਣੀ ਹੌਬੀ ਅਨੁਸਾਰ ਮੁਹਾਰਤ ਹਾਸਿਲ ਕਰਨੀ ਚਾਹੀਦੀ ਹੈ।ਬਲਵਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਮਾਸਕ ਪਹਿਨਣਾ, ਵਾਰ-ਵਾਰ  ਹੱਥ ਧੋਣਾ ਅਤੇ ਘੱਟੋ-ਘੱਟ ਇੱਕ ਮੀਟਰ ਦੀ ਆਪਸੀ ਦੂਰੀ ਜਰੂਰੀ ਹਨ। ਇਸ ਵੈਬੀਨਾਰ ਵਿੱਚ ਪਰਮਿੰਦਰ ਸੈਣੀ ਅਤੇ ਬੱਡੀ ਪ੍ਰੋਗਰਾਮ ਇੰਚਾਰਜ ਰਜੇਸ਼ ਅਗਰਵਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਵੈਬੀਨਾਰ ਨੂੰ ਸਫਲ ਬਣਾਉਣ ਲਈ ਵਿਭਾਗੀ ਮੁਖੀਆਂ/ਇੰਚਾਰਜਾਂ ਧਰਮ ਸਿੰਘ, ਬਰਜਿੰਦਰ ਸਿੰਘ,ਪਰਮਿੰਦਰ ਸੈਣੀ,ਕੁਲਵੀਰ ਸਿੰਘ,ਪਰਮਿੰਦਰ ਸਿੰਘ,ਪਵਨ ਕੁਮਾਰ,ਨਰਿੰਦਰ ਸਿੰਘ, ਸਰਬਜੀਤ ਸਿੰਘ ਨੇ ਪੂਰਾ ਸਹਿਯੋਗ ਦਿੱਤਾ।