ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਦੇਣ ਲਈ ਦਰਖਾਸਤਾਂ ਦੇਣ ਵਾਸਤੇ 24 ਅਗਸਤ ਤੱਕ ਦਾ ਵਾਧਾ ਕਰਕੇ ਪੰਜਾਬ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਦਿੱਤਾ ਸਬੂਤ: ਰਜਿੰਦਰਪਾਲ ਸਿੰਘ ਸਿੰਘਾਂਵਾਲਾ ਵਾਈਸ ਚੇਅਰਮੈਨ

ਮੋਗਾ,21 ਅਗਸਤ (ਜਸ਼ਨ) : : ‘ਪੰਜਾਬ ਸਰਕਾਰ ਨੇ ਸਾਉਣੀ ਦੌਰਾਨ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਦੇਣ ਲਈ ਦਰਖਾਸਤਾਂ ਦੇਣ ਵਾਸਤੇ 24 ਅਗਸਤ ਤੱਕ ਦਾ ਵਾਧਾ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮੋਗਾ ਦੇ ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਸ਼ੀਨਾਂ ਖਰੀਦਣ ਲਈ ਦਰਖਾਸਤਾਂ ਦੇਣ ਅਤੇ ਜੇ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਉਹ ਵਿਧਾਇਕ ਡਾ: ਹਰਜੋਤ ਕਮਲ ਦੇ ਮੋਗਾ ਸਥਿਤ ਦਫਤਰ ਵਿਚ ਆ ਕੇ ਦਫਤਰੀ ਅਮਲੇ ਤੋਂ ਸਹਾਇਤਾ ਲੈ ਸਕਦਾ ਹੈ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਲੋਕਾਂ ਲਈ ਜੂਝਦਿਆਂ ਵਿਧਾਇਕ ਡਾ: ਹਰਜੋਤ ਕਮਲ ਕਰੋਨਾ ਦੀ ਜ਼ਦ ਵਿਚ ਆ ਗਏ ਨੇ ਪਰ ਇਕਾਂਤਵਾਸ ਦੌਰਾਨ ਉਹ ਖੁਦ ਲੋਕਾਂ ਦੇ ਹਰ ਤਰਾਂ ਦੇ ਕੰਮਾਂ ਲਈ ਆਪਣੇ ਦਫਤਰ ਰਾਹੀਂ ਸੇਵਾਵਾਂ ਦੇ ਰਹੇ ਹਨ ।
ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਨੇ ਆਖਿਆ ਕਿ ਮਸ਼ੀਨਾਂ ’ਤੇ ਸਹਿਕਾਰੀ ਸਭਾਵਾਂ,ਰਜਿਸਟਰਡ ਸੁਸਾਇਟੀਆਂ ,ਕਿਸਾਨ ਗਰੁੱਪਾਂ ,ਗਰਾਮ ਪੰਚਾਇਤਾਂ ਅਤੇ ਫਾਰਮਰ ਸੰਸਥਾਵਾਂ ਲਈ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ ਜਦਕਿ ਨਿੱਜੀ ਕਿਸਾਨਾਂ ਲਈ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ। ਸ. ਗਿਲ ਨੇ ਆਖਿਆ ਕਿ ਕਿਸਾਨ ਮਿੱਟੀ ਵਿਚਲੇ ਜੈਵਿਕ ਮਾਦੇ ਨੂੰ ਬਚਾਈ ਰੱਖਣ ਲਈ ਸੁਪਰ ਐੱਸ ਐੱਮ ਐੱਸ ,ਹੈਪੀ ਸੀਡਰ,ਪੈਡੀ ਸਟਰਾਅ ਚੌਪਰ,ਜ਼ੀਰੋ ਟਿੱਲ ਡਰਿੱਲ,ਸੁਪਰ ਸੀਡਰ ਆਦਿ ਮਸ਼ੀਨਾਂ ਦੇ ਨਾਲ ਨਾਲ ਪਰਾਲੀ ਦੀ ਸੰਭਾਲ ਲਈ ਬੇਲਰ ਮਸ਼ੀਨਾਂ ਜ਼ਰੂਰ ਖਰੀਦਣ ਤਾਂ ਕਿ ਮਿੱਟੀ ਦੀ ਗੁਣਵੱਤਾ ਵੀ ਬਣੀ ਰਹੇ ਅਤੇ ਪੰਜਾਬ ਦੇ ਪੌਣ ਪਾਣੀ ਨੂੰ ਸ਼ੁੱਧ ਰੱਖਦਿਆਂ ਆਉਣ ਵਾਲੀ ਪੀੜ੍ਹੀਆਂ ਨੂੰ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


