ਮਾਈਕਰੋ ਫਾਇਨਾਂਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮੁਆਫ ਕਰਾਉਣ ਲਈ ਸ਼ੰਘਰਸ ਵਧਿਆ ਅੱਗੇ,ਦਾਣਾ ਮੰਡੀ ਮੋਗਾ ਵਿਖੇ ਹੋਈ ਵਿਸ਼ਾਲ ਰੈਲੀ

ਮੋਗਾ, 20 ਅਗਸਤ (ਜਸ਼ਨ) : ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਅਗਵਾਈ ਵਿੱਚ ਪੇਂਡੂ ਤੇ ਸ਼ਹਿਰੀ ਗਰੀਬ ਔਰਤਾਂ ਸਿਰ ਚੜੇ ਮਾਈਕਰੋ ਫਾਇਨਾਂਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮੁਆਫ ਕਰਾਉਣ ਲਈ ਚੱਲ ਰਹੇ ਸ਼ੰਘਰਸ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਦਾਣਾ ਮੰਡੀ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਤੀਸ਼ੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ,ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਹਰਮਨ ਹਿਮਤਪੁਰਾ, ਅੋਰਤ ਮੁਕਤੀ ਮੋਰਚਾ ਦੇ ਆਗੂ ਸੋਨੀ ਹਿਮਤਪੁਰਾ ,ਡਾ ਜਗਰਾਜ ਸਿੰਘ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੇਸ਼ ਨੂੰ ਕਾਰਪੋਰੇਟ ਕੰਪਨੀਆਂ ਦੇ ਹੱਥ ਵੇਚ ਰਹੀਆ ਹਨ ਤੇ ਦੂਜੇ ਪਾਸੇ ਮਾਈਕਰੋ ਫਾਇਨਾਂਸ ਕੰਪਨੀਆਂ ਆਰ ਬੀ ਆਈ ਦੀਆਂ ਹਿਦਾਇਤਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ ਤੇ ਕਿਸ਼ਤਾਂ ਨਾ ਭਰਨ ਬਦਲੇ ਸਮਾਨ ਚੁੱਕਣ ਦੀਆਂ ਧਮਕੀਆਂ ਦੇ ਰਹੇ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਮੀਰਾਂ ਦਾ 68607 ਕਰੋੜ ਰੁਪਏ ਮੁਆਫ ਕਰਨ ਵਾਲੀ ਸਰਕਾਰ ਦੇਸ਼ ਦੇ ਗਰੀਬਾਂ ਨਾਲ ਸਮਾਜਿਕ ਤੇ ਜਮਾਤੀ ਵਿਤਕਰੇਬਾਜੀ ਕਰ ਰਹੀ ਹੈ।ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਦੇਸ਼ ਕੰਪਨੀਆਂ ਦਾ ਨਹੀਂ ਬਲਕਿ ਲੋਕਾਂ ਦਾ ਹੈ।ਲਾਕਡਾਊਨ ਦੋਰਾਨ ਗ਼ਰੀਬਾਂ ਦੇ ਹੋਏ ਨੁਕਸਾਨ ਲਈ ਉਂਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ,ਜਦ ਤੱਕ ਕਰਜ਼ਾ ਮਾਫ਼ ਨਹੀਂ ਹੁੰਦਾ ਇਸਦੀ ਜਬਰੀ ਵਸੂਲੀ ਅਤੇ ਵਿਆਜ ਤੇ ਰੋਕ ਲਗਾਈ ਜਾਵੇ। ਆਗੂਆਂ ਨੇ ਕਿਹਾ ਕਿ ਆਰਥਿਕਤਾ ਨੂੰ ਲੀਹ ਤੇ ਲਿਆਉਣ ਲਈ ਹਰ ਬਾਲਗ਼ ਲਈ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਚਾਇਆ ਜਾਵੇ ,ਕੰਮ ਦਿਹਾੜੀ ਸਮਾਂ ਪੈਦਾਵਾਰ ਦੇ ਸਮਾਜਿਕ ਟੀਚਿਆਂ ਦੀ ਲੋੜ ਅਨੁਸਾਰ ਘੱਟ ਕੀਤਾ ਜਾਵੇ।ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਪੰਜਾਬ ਦੇ ਸਕੱਤਰ ਗੁਰਮੀਤ ਸਿੰਘ ਬਖਤਪੁਰਾ,ਸਕੱਤਰੇਤ ਮੈਂਬਰ ਰਾਜਵਿਦਰ ਸਿੰਘ ਰਾਣਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਵਿੱਚ ਦੇਸ਼ ਨੂੰ ਵੇਚਣ ਤੇ ਤੁਲੀ ਹੋਈ ਹੈ ਤੇ ਅਣ ਐਲਾਨੀ ਐਮਰਜੈਸੀ ਲਾਗੂ ਕਰਦਿਆਂ ਜਮਹੂਰੀਅਤ ਦਾ ਵੀ ਕਤਲ ਕਰ ਰਹੀ ਹੈ।ਜੇਕਰ ਸਰਕਾਰ ਨੇ ਲੋਕਾਂ ਤੇ ਆਰਥਕ ਕੁਹਾੜਾ ਚਲਾਉਣਾ ਬੰਦ ਨਾਂ ਕੀਤਾ ਤਾਂ ਲੋਕ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਵਿਸ਼ੇਸ਼ ਮਤਿਆ ਰਾਹੀਂ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਨ,ਬੇਹਿਸਾਬੇ ਬਿਜਲੀ ਬਿੱਲਾ ਨੂੰ ਮਾਫ਼ ਕਰਨ,ਆਨਲਾਈਨ ਸਿੱਖਿਆ ਦੇ ਨਾਮ ਤੇ ਵਸੂਲੀਆਂ ਜਾਂਦੀਆਂ ਫ਼ੀਸਾਂ ਨੂੰ ਮਾਫ਼ ਕਰਨ ,ਬੁੱਧੀਜੀਵੀਆ ਤੇ ਸਿਆਸੀ ਕਾਰਕੁਨਾ ਦੀ ਬਿਨਾ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ।ਇਸ ਮੋਕੇ ਪ੍ਰਗਤੀਸ਼ੀਲ ਮੰਚ ਦੇ ਆਗੂ ਨਵਜੋਤ ਸਿੰਘ ਜੋਗੇਵਾਲਾ,ਅਮਨਦੀਪ ਸਿੰਘ,ਅਕਾਲੀਦਲ ਮਾਨ ਦੇ ਆਗੂ ਬਲਰਾਜ ਸਿੰਘ,ਹਰਜੀਤ ਕੋਰ ਬੁੱਕਣਵਾਲਾ,ਵੀਰਪਾਲ ਕੋਰ ਚੰਦ ਨਵਾਂ,ਕੁਲਦੀਪ ਕੋਰ ਮਹੇਸ਼ਰੀ ,ਸਵਰਨਜੀਤ ਕੌਰ ਘੋਲੀਆ ਖੁਰਦ ਕੁਲਵੀਰ ਕੌਰ ਸ਼ਿੰਦਰਪਾਲ ਕੌਰ ਲੰਡੇ ਪਰਮਜੀਤ ਕੌਰ ਰਾਜਦੀਪ ਕੌਰ ਨਿਹਾਲ ਸਿੰਘ ਵਾਲਾ ਗੁਰਮੀਤ ਕੌਰ ਮੀਨੀਆਂ ਗੁਰਬਚਨ ਸਿੰਘ ਮੀਨੀਆਂ ਭਜਨ ਕੌਰ ਨੰਗਲ ਜਸਪ੍ਰੀਤ ਕੌਰ ਫੂਲੇ ਵਾਲਾ ਚਰਨਜੀਤ ਕੌਰ ਲੰਡੇ ਕੇ ਬੱਬਲਜੀਤ ਕੌਰ ਭਾਗੀ ਕੇ,ਰਾਣੀ ਕੌਰ ਜੈ ਸਿੰਘ ਵਾਲਾ ਸਿਮਰਨ ਕੌਰ ਤੇ ਰਾਜਪਾਲ ਸਿੰਘ ਨੇ ਵੀ ਸੰਬੋਧਨ ਕੀਤਾ।


