ਕਰਜ਼ਾ ਪੀੜਤ ਔਰਤਾਂ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਖਿਲਾਫ ਦਫਤਰਾਂ ਦਾ ਕੀਤਾ ਘਿਰਾਉ

ਮੋਗਾ, ,20 ਅਗਸਤ (ਜਸ਼ਨ): ਮਾਈਕਰੋ ਫਾਈਨਾਂਸ ਕੰਪਨੀਆਂ ਦੁਆਰਾ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਖਿਲਾਫ ਪੀੜਤ ਔਰਤਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਵੱਖ-ਵੱਖ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਦਫਤਰਾਂ ਦਾ ਘਿਰਾਉ ਕਰਕੇ ਜ਼ੋਰਦਾਰ ਨਾਅਰੇਬਾਜ਼ ਕੀਤੀ। ਅੱਜ ਦੇ ਰੋਸ ਪ੍ਰਦਰਸ਼ਨ ਰਾਹੀ ਮੰਗ ਕੀਤੀ ਗਈ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਕਈ ਪ੍ਰਕਾਰ ਦਾ ਔਰਤਾਂ ਸਿਰ ਚੜਿਆ ਕਰਜਾ ਮੁਆਫ ਕੀਤਾ ਜਾਵੇ, ਔਰਤਾਂ ਨੂੰ ਕੋ-ਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਕਰਜਾ ਦਿੱਤਾ ਜਾਵੇ, ਔਰਤਾਂ ਦੇ ਘਰਾਂ ਦਾ ਸਾਮਾਨ ਚੁੱਕਣ ਵਾਲੇ ਕੰਪਨੀਆਂ ਦੇ ਮਾਲਕਾਂ ਦੇ ਕਰਿੰਦਿਆਂ ਖਿਲਾਫ ਪਰਚੇ ਦਰਜ ਕਰੋ, ਚੁੱਕਿਆ ਸਾਮਾਨ ਵਾਪਿਸ ਕਰੋ।ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਆਗੂ ਮਨਜੀਤ ਸਿੰਘ ਬੁੱਘੀਪੁਰਾ, ਔਰਤਾਂ ਵਿੰਗ ਦੇ ਆਗੂ ਕੁਲਦੀਪ ਕੌਰ ਨੇ ਕਿਹਾ ਕਿ ਲਾਕਡਾਉਨ ਦੇ ਬਾਵਜੂਦ ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਕੇ ਕੰਪਨੀਆਂ ਜਬਰੀ ਕਰਜੇ ਦੀਆਂ ਕਿਸ਼ਤਾਂ ਦੀ ਵਸੂਲੀ ਕਰ ਰਹੀਆਂ ਹਨ। ਜਬਰੀ ਔਰਤਾਂ ਦਾ ਸਾਮਾਨ ਚੁੱਕ ਕੇ ਲੈ ਗਏ ਹਨ, ਔਰਤਾਂ ਨੂੰ ਧਮਕੀਆਂ ਦੇ ਕਾ ਜਲੀਲ ਕਰਦੇ ਹਨ। ਇਹ ਸਭ ਪ੍ਰਸਾਸ਼ਨ ਤੇ ਸਰਕਾਰ ਦੀ ਨੱਕ ਹੇਠ ਹੋ ਰਿਹਾ ਹੈ। ਜੋ ਸਾਬਿਤ ਕਰਦਾ ਹੈ ਕਿ ਹਰ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਨਾਲ ਖੜਣ ਵਾਲੀ ਕਾਂਗਰਸ ਸਰਕਾਰ ਹੁਣ ਵੀ ਇਹਨਾਂ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਪੱਖ ਪੂਰ ਰਹੀ ਹੈ।ਨੌਜਵਾਨ ਭਾਰਤ ਸਭਾ ਦੇ ਇਨਵਾਇਟੀ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ, ਸਤਨਾਮ ਸਿੰਘ ਡਾਲਾ ਨੇ ਕਿਹਾ ਕਿ ਇਹ ਫਾਈਨਾਂਸ ਕੰਪਨੀਆਂ ਅਰਬਾਂ ਰੁਪਏ ਲੋਕਾਂ ਨੂੰ ਕਰਜੇ ਦੇ ਰੂਪ 'ਚ ਹੀ ਵੰਡ ਚੁੱਕੀਆਂ ਹਨ। ਇਹਨਾਂ ਦੀਆਂ ਬੈਲੇਂਸ ਸ਼ੀਟਾਂ ਦਾ ਆਇਆ ਹੋਣਾ ਚਾਹੀਦਾ ਹੈ। ਤਾਂ ਜੋ ਪਤਾ ਲੱਗ ਸਕੇ ਕਿ ਏਨਾ ਪੈਸਾ ਆਇਆ ਕਿੱਥੋਂ ਹੈ। ਉਹਨਾਂ ਕਿਹਾ ਕਿ ਕਰਜਾ ਕਿਹਾ ਕਿ ਕਰਜਾ ਉਹਨਾਂ ਔਰਤਾਂ ਨੇ ਲਿਆ ਹੈ ਜੋ ਸਾਧਨ ਵਿਹੁਣੀਆਂ ਨੇ ਜਾਂ ਜਿੰਨਾਂ ਕੋਲ ਬਹੁਤ ਘੱਟ ਰੁਜ਼ਗਾਰ ਦੇ ਸਾਧਨ ਹਨ। ਇਸ ਵਿੱਚ ਮਜ਼ਦੂਰ, ਕਿਸਾਨ, ਛੋਟੇ ਦੁਕਾਨਦਾਰ, ਵਪਾਰੀ, ਮੁਲਾਜਮ ਸ਼ਾਮਿਲ ਹਨ। ਉਹਨਾਂ ਕਿਹਾ ਕਿ ਪ੍ਰਸਾਸ਼ਨ ਇਸ ਮਸਲੇ ਨੂੰ ਗੰਭੀਰ ਲਵੇ ਨਹੀਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਕਤ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਮਹਿਣਾ, ਨਿਰਮਲ ਸਿੰਘ ਚੁਗਾਵਾਂ, ਗੁਰਪ੍ਰੀਤ ਸਿੰਘ, ਔਰਤ ਵਿੰਗ ਦੇ ਆਗੂ ਕੁਲਵਿੰਦਰ ਕੌਰ ਤਖਾਣਵੱਧ, ਨੌਜਵਾਨ ਭਾਰਤ ਸਭਾ ਦੇ ਆਗੂ ਰਾਮ ਆਸਰਾ ਸਿੰਘ, ਜੈ ਪ੍ਰਕਾਸ਼, ਹਰਪ੍ਰੀਤ ਸਿੰਘ ਜੀਤਾ, ਰਣਜੀਤ, ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਨੌਜਵਾਨ ਭਾਰਤ ਸਭਾ ਦੇ ਆਗੂ ਨਵਪ੍ਰੀਤ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।


