ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਕਲਯੁੱਗ ਜੀਵ ਨੂੰ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ: ਬਾਬਾ ਗੁਰਦੀਪ ਸਿੰਘ

ਚੰਦ ਪੁਰਾਣਾ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ
ਬਾਘਾਪੁਰਾਣਾ,20 ਅਗਸਤ ()ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਜਿੱਥੇ ਦੇਸ਼ਾਂ ਵਿਦੇਸ਼ਾਂ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਵੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਮੁੱਖ ਸੇਵਾਦਾਰ ਅਤੇ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਮਹਾਨ ਅਧਿਆਤਮਕ ਕਦਰਾਂ ਕੀਮਤਾਂ ਅਤੇ ਮਾਨਵੀ ਏਕਤਾ ਦੇ ਪ੍ਰਤੀਕ ਇਸ ਪਾਵਨ ਗ੍ਰੰਥ ਵਿੱਚ 6 ਗੁਰੂ ਸਾਹਿਬਾਨ, ਪੰਦਰਾਂ ਸੰਤਾਂ/ਭਗਤਾਂ, ਗਿਆਰਾਂ ਭੱਟਾਂ ਅਤੇ ਗੁਰੂ ਸਾਹਿਬਾਨ ਦੇ ਚਾਰ ਸੇਵਕਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਗੁਰੂ ਸਾਹਿਬਾਨ ਤੋਂ ਇਲਾਵਾ ਬਾਣੀ ਦੇ ਸਾਰੇ ਰਚਨਹਾਰੇ ਸਾਰੇ ਵੰਸ਼ਾਂ, ਵੱਖ-ਵੱਖ ਜਾਤਾਂ ਅਤੇ ਭਾਰਤ ਦੇ ਹੋਰਨਾਂ ਪ੍ਰਦੇਸਾਂ ਨਾਲ ਸੰਬੰਧਤ ਸਨ। ਇਸ ਗ੍ਰੰਥ `ਚ ਸ਼ਾਮਲ ਬਾਣੀ ਦਾ ਪ੍ਰਮੁੱਖ ਵਿਸ਼ਾ ਇੱਕ ਈਸ਼ਵਰ, ਅਧਿਆਤਮਕ ਚਿੰਤਨ, ਸਾਧਨਾਂ ਅਤੇ ਵਿਸ਼ਵ ਮਾਨਵੀ ਏਕਤਾ ਹੈ। ਇਸ ਬਾਣੀ ਦਾ ਮੁੱਖ ਉਦੇਸ਼ ਵਿਸ਼ਵ ਭਾਈਚਾਰਾ ਅਤੇ ਸਾਰੇ ਧਰਮਾਂ ਪ੍ਰਤੀ ਇੱਕ ਸਾਰ ਭਾਵਨਾ ਦਾ ਪ੍ਰਚਾਰ ਕਰਨਾ ਹੈ।ਉਨ੍ਹਾਂ ਅੱਗੇ ਫ਼ਰਮਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਕਲਯੁਗੀ ਜੀਵ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਰਾਹ ਦਿਖਾਉਂਦੀ ਹੈ ਜਿਸ ਵੀ ਜੀਵ ਆਤਮਾ ਨੇ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਿਆ ਉਸ ਦਾ ਲੋਕ ਅਤੇ ਪਰਲੋਕ ਸਫ਼ਲ ਹੋ ਜਾਂਦਾ ਹੈ। ਬਾਬਾ ਜੀ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਵਿੱਚ ਕਰੋਨਾ ਮਹਾਂਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।ਜੇਕਰ ਇਸ ਬਿਮਾਰੀ ਦੀ ਅਜੇ ਤੱਕ ਕੋਈ ਦਵਾ ਦਾਰੂ ਸਾਇੰਸਨਾ ਨੇ ਬਣਾਈ ਤਾਂ ਜਿਸ ਵੀ ਇਨਸਾਨ ਨੇ ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦੇ ਅੱਗੇ ਅਰਜ਼ ਗੁਜ਼ਾਰੀ ਹੈ ਤਾਂ ਉਸ ਤੋਂ ਬੀਮਾਰੀ ਕੋਹਾਂ ਦੂਰ ਲੰਘੀ ਗਈ ਸੋ ਅੱਜ ਸਰਬੱਤ ਦੇ ਭਲੇ ਦੇ ਲਈ ਵੱਧ ਤੋਂ ਵੱਧ ਪਰਮਾਤਮਾ ਦਾ ਸਿਮਰਨ ਕਰੇ ਤਾਂ ਜੋ ਇਸ ਬਿਮਾਰੀ ਤੋਂ ਸਮਾਜ ਨੂੰ ਬਚਾਇਆ ਜਾ ਸਕੇ।


