ਮੋਗਾ ‘ਚ 101 ਕਰੋਨਾ ਮਾਮਲੇ ਆਉਣ ਨਾਲ ਫਟਿਆ ਕਰੋਨਾ ਬੰਬ ,ਚੌਂਕ ਸ਼ੇਖਾਂ ਨੂੰ ਮਿੰਨੀ ਕੰਟੇਨਮੈਂਟ ਜ਼ੋਨ ਐਲਾਨਿਆ ,ਜ਼ਿਲ੍ਹੇ ‘ਚ ਇਕੋ ਦਿਨ ਆਉਣ ਵਾਲੇ ਮਰੀਜ਼ਾਂ ਦਾ ਟੁੱਟਿਆ ਰਿਕਾਰਡ,ਕੁੱਲ ਐਕਟਿਵ ਕੇਸ ਹੋਏ 381

Tags: 
ਮੋਗਾ 17 ਅਗਸਤ:(ਜਸ਼ਨ): ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਵੱਲੋਂ ਡੀ ਪੀ ਆਰ ਰਾਹੀਂ ਭੇਜੇ ਪ੍ਰੈਸ ਨੋਟ ਮੁਤਾਬਕ ਮੋਗਾ ‘ਚ ਅੱਜ 101 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਇਕੋ ਦਿਨ ਰਿਕਾਰਡ ਮਰੀਜ਼ ਆਉਣ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 381 ਹੋ ਗਈ ਹੈ। ਡਾ. ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 101 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਮੋਗਾ ਦੇ ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ  ਮੋਗਾ ਦੇ ਚੌਂਕ ਸ਼ੇਖਾਂ ਇਲਾਕੇ ਵਿਚੋਂ 6 ਮਰੀਜ਼ ਪਾਜ਼ਿਟਿਵ ਆਉਣ ਨਾਲ ਇਸ ਖੇਤਰ ਨੂੰ ਮਿੰਨੀ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ।ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਿਹਾ ਕਿ ਅੱਜ ਕਰੋਨਾ ਦੇ 4 ਕੇਸ ਜਿਹੜੇ ਕਿ ਕਰੋਨਾ ਨੂੰ ਹਰਾਉਣ ਵਿੱਚ ਕਾਮਯਾਬ ਹੋਏ ਹਨ ਨੂੰ ਸਿਹਤ ਵਿਭਾਗ ਨੇ ਡਿਸਚਾਰਜ ਵੀ ਕੀਤਾ। ਇਸ ਨਾਲ ਹੁਣ ਜਿਲੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 381 ਹੋ ਗਈ ਹੈ ਜਿੰਨਾਂ ਵਿੱਚੋ 300 ਕੇਸਾਂ ਨੂੰ ਹੋਮ ਆਈਸੋਲੇਸਟ, 14 ਕੇਸਾਂ ਨੂੰ ਲੈਵਲ 1 ਅਤੇ 7 ਕੇਸਾਂ ਨੂੰ ਲੈਵਲ 2 ਆਈਸੋਲੇਸਨ ਸੈਟਰਾਂ ਵਿੱਚ ਵਿੱਚ ਦਾਖਲ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 30066 ਕਰੋਨਾ ਸੈਪਲ ਇਕੱਤਰ ਕੀਤੇ ਹਨ ਜਿਸ ਨਾਲ ਹੁਣ ਕੁੱਲ ਇਕੱਤਰ ਕੀਤੇ ਸੈਪਲਾਂ ਦਾ ਅੰਕੜਾ 30 ਹਜ਼ਾਰ ਤੋ ਪਾਰ ਹੋ ਗਿਆ ਹੈ, ਜਿੰਨਾਂ ਵਿੱਚੋ 28406 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 633 ਦੀ ਰਿਪੋਰਟ ਦਾ ਇੰਤਜਾਰ ਹੈ। ਜਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਨੇ ਅੱਜ ਕੁੱਲ 379 ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਦੇ ਸੰਕਰਮਣ ਨੂੰ ਖਤਮ ਕਰਨ ਲਈ ਮਿਸਨ ਫਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ  ਸਾਰੇ ਇਸ ਭਿਆਨਕ ਬਿਮਾਰੀ ਤੋ ਸੁਚੇਤ ਹੋ ਕੇ ਆਪਣਾ ਬਚਾਅ ਕਰ ਸਕਣ ਅਤੇ ਇਸ ਦੇ ਸੰਕਰਮਣ ਨੂੰ ਠੱਲ ਪੈ ਸਕੇ।  ਡਾ. ਬਾਜਵਾ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਇੱਕ ਆਦਤ ਵਜੋ ਅਪਣਾਉਣਾ ਚਾਹੀਦਾ ਹੈ, ਕਿਉਕਿ ਇੱਕਮਾਤਰ ਸਾਵਧਾਨੀ ਹੀ ਇਸ ਵਾਈਰਸ ਤੋ ਬਚਾਅ ਦਾ ਸਾਧਨ ਹੈ। ਉਨਾਂ ਕਿਹਾ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਬੇਲੋੜੀ ਮੂਵਮੈਟ ਬੰਦ ਕਰਨੀ, ਆਦਿ ਸਾਵਧਾਨੀਆਂ ਨਾਲ ਅਸੀ ਕਰੋਨਾ ਤੋ ਬਚੇ ਰਹਿ ਸਕਦੇ ਹਾਂ । ਜਿਲੇ ਦੇ ਸਰਕਾਰੀ ਵਿਭਾਗ ਲਗਾਤਾਰ ਆਪਣੀਆਂ ਗਤੀਵਿਧੀਆਂ ਰਾਹੀ ਉਪਰੋਕਤ ਬਾਰੇ ਜਾਗਰੂਕ ਕਰ ਰਹੇ ਹਨ ਤਾਂ ਕਿ ਜਲਦ ਤੋ ਜਲਦ ਕਰੋਨਾ ਦੇ ਸੰਕਰਮਣ ਤੇ ਕਾਬੂ ਪਾਇਆ ਜਾ ਸਕੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ