ਮੇਰੇ ਖਿਲਾਫ਼ ਸਾਜਿਸ਼ ਕਰਕੇ ਆਪਣੀ ਲੀਡਰੀ ਚਮਕਾਉਣ ਵਾਲੇ ਡਾਕਟਰ ਅਤੇ ਲੂੰਬਾ ਸਿਆਸਤ ਦੀ ਬਜਾਏ ਲੋਕਾਂ ਦੀ ਸੇਵਾ ਕਰਨ : ਵਿਧਾਇਕ ਡਾ: ਹਰਜੋਤ ਕਮਲ
**************ਡਾ: ਰੀਤੂ ਜੈਨ ਦੀ ਬਦਲੀ ਰੁਟੀਨ ‘ਚ ਹੋਈ ਹੈ ਕਿਉਂਕਿ 10 ਅਗਸਤ ਨੂੰ ਜਾਰੀ ਹੋਈ ਲਿਸਟ ਮੁਤਾਬਕ ਪੰਜਾਬ ਦੇ 20 ਡਾਕਟਰਾਂ ਦੇ ਤਬਾਦਲੇ ਕੀਤੇ ਗਏ ਨੇ: ਵਿਧਾਇਕ ਡਾ: ਹਰਜੋਤ ਕਮਲ****************(ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ)
ਮੋਗਾ,13 ਅਗਸਤ(): ਅੱਜ ਇਕਾਂਤਵਾਸ ਦੇ ਦੂਸਰੇ ਦਿਨ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਾਸੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੇ ਕਰੋਨਾ ਪਾਜ਼ਿਟਿਵ ਹੋਣ ਦਾ ਪਤਾ ਲੱਗਦਿਆਂ ਹੀ ਉਹਨਾਂ ਨੂੰ ਫੋਨ, ਮੈਸੇਜ ਅਤੇ ਮੀਡੀਆ ਰਾਹੀਂ ਸਿਹਤਯਾਬ ਹੋਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਨੇ। ਇਸ ਵੀਡੀਓ ਵਿਚ ਡਾ. ਹਰਜੋਤ ਕਮਲ ਨੇ ਇਸ ਗੱਲ ’ਤੇ ਅਫਸੋਸ ਪ੍ਰਗਟ ਕੀਤਾ ਕਿ ਜਿਹਨਾਂ ਲੋਕਾਂ ਦੀ ਹਿਫ਼ਾਜ਼ਤ ਅਤੇ ਇਨਸਾਫ਼ ਦਿਵਾਉਣ ਲਈ ਉਹ ਦਿਨ ਰਾਤ ਇਕ ਕਰਦੇ ਰਹੇ ਉਹੀ ਲੋਕ ਕੁਝ ਕੁ ਸਿਆਸਤਦਾਨਾਂ ਦੇ ਢੱਹੇ ਚੱੜ੍ਹ ਕੇ ਉਹਨਾਂ ਖਿਲਾਫ਼ ਬਿਨਾਂ ਵਜਹ ਵਾਵੇਲਾ ਖੜ੍ਹਾ ਕਰ ਰਹੇ ਹਨ । ਡਾ: ਹਰਜੋਤ ਕਮਲ ਨੇ ਆਖਿਆ ਕਿ ਚਾਹੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦਾ ਸਿਵਲ ਸਰਜਨ ਨਾਲ ਮਸਲਾ ਹੋਵੇ ਜਾਂ ਫਿਰ ਸ਼ਹਿਰ ਦੇ ਦੁਕਾਨਦਾਰਾਂ ਦਾ ਉਹ ਹਮੇਸ਼ਾ ਲੋਕਾਂ ਲਈ ਲੜਦੇ ਰਹੇ ਨੇ । ਉਹਨਾਂ ਕਿਹਾ ਕਿ ਹੁਣ ਵੀ ਜੇ ਹਸਪਤਾਲ ਵਿਚ ਕੋਈ ਮੁੱਦਾ ਖੜ੍ਹਾ ਹੋਇਆ ਹੈ ਤਾਂ ਇਹ ਵੀ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸਗੋਂ ਇਸੇ ਮੋਗੇ ਸ਼ਹਿਰ ਅਤੇ ਪਿੰਡਾਂ ਨਾਲ ਸਬੰਧਤ ਵਿਦੇਸ਼ੀਂ ਵੱਸਦੇ ਮੇਰੇ ਆਪਣੇ ਲੋਕਾਂ ਦਾ ਮਸਲਾ ਸੀ ਜਿਸ ਨੂੰ ਸੁਲਝਾਉਂਦਿਆਂ ਉਹ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਸਨ । ਉਹਨਾਂ ਕਿਹਾ ਕਿ ਇਹ ਵਿਦੇਸ਼ੀਂ ਵੱਸਦੇ ਬਜ਼ਰੁਗ ,ਮਾਤਾਵਾਂ ਅਤੇ ਉਹਨਾਂ ਦੇ ਬੱਚੇ ਕਰੋਨਾ ਕਰਫਿਊ ਤੋਂ ਪਹਿਲਾਂ ਪੰਜਾਬ ਆਏ ਸਨ ਤੇ ਫਿਰ ਲੌਕਡਾਊਨ ਕਾਰਨ ਉਹ ਇੱਥੇ ਹੀ ਫੱਸ ਕੇ ਰਹਿ ਗਏ । ਉਹਨਾਂ ਆਖਿਆ ਕਿ ਹੁਣ ਜਦੋਂ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ ਹੈ ਤਾਂ ਇਹਨਾਂ ਵੱਲੋਂ ਟਿਕਟਾਂ ਤਾਂ ਖਰੀਦ ਲਈਆਂ ਗਈਆਂ ਨੇ ਪਰ 72 ਘੰਟੇ ਪਹਿਲਾਂ ਕਰੋਨਾਂ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ ,ਜਿਸ ਦੇ ਚੱਲਦਿਆਂ ਉਹ ਇਹਨਾਂ ਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਲਈ ਟੈਸਟ ਕਰਵਾਉਣਾ ਚਾਹੰੁਦੇ ਸਨ ਤਾਂ ਕਿ ਇਹਨਾਂ ਦੀਆਂ ਫਲਾਈਟਾਂ ਮਿਸ ਨਾ ਹੋ ਜਾਣ ਅਤੇ ਇਹ ਆਪਣੇ ਪਰਿਵਾਰਾਂ ਕੋਲ ਪਹੰੁਚਣ ਦੇ ਸਮਰੱਥ ਹੋ ਜਾਣ। ਡਾ: ਹਰਜੋਤ ਕਮਲ ਨੇ ਆਖਿਆ ਕਿ ਮੇਰੇ ਸੁਭਾਅ ਅਤੇ ਬੋਲਬਾਣੀ ਤੋੋਂ ਮੋਗਾ ਵਾਸੀ ਭਲੀ ਭਾਂਤ ਜਾਣੰੂ ਹਨ ਇਸ ਕਰਕੇ ਮੇਰੇ ’ਤੇ ਤਲਖਕਲਾਮੀ ਦੇ ਲਗਾਏ ਜਾ ਰਹੇ ਦੋਸ਼ ਕੁਝ ਇਕ ਲੋਕਾਂ ਵੱਲੋਂ ਆਪਣੇ ਸਿਆਸੀ ਮੁਫ਼ਾਦ ਪੂਰੇ ਕਰਨ ਲਈ ਸਾਜਿਸ਼ ਤਹਿਤ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ 11 ਅਗਸਤ ਨੂੰ ਦੁਪਹਿਰ ਸਮੇਂ ਮੇਰੇ ਵੱਲੋਂ ਡਾ: ਰੀਤੂ ਜੈਨ ਨੂੰ ਸੈਂਪਲਿਗ ਦੇ ਮਸਲੇ ਦੀ ਗੰਭੀਰਤਾ ਬਾਰੇ ਸਮਝਾਉਣ ਦੇ ਯਤਨਾਂ ਦੌਰਾਨ ਵੀ ਉਹ ਉਂਗਲ ਚੁੱਕ ਚੁੱਕ ਕੇ ਇਕ ਵਿਧਾਇਕ ਨਾਲ ਜਿਸ ਤਰਾਂ ਗੱਲ ਕਰ ਰਹੇ ਸਨ ਉਹ ਸਾਰੀ ਦੁਨੀਆਂ ਨੇ ਵੀਡੀਓ ਵਿਚ ਦੇਖਿਆ ਹੈ ਪਰ ਇਸ ਦੇ ਬਾਵਜੂਦ ਮੈਂ ਉਹਨਾਂ ਦੇ ਸਤਿਕਾਰ ਵਜੋਂ ਸ਼ਾਇਦ ਤਿੰਨ ਚਾਰ ਵਾਰ ਅਪੌਲੋਜਾਇਜ਼ ਸ਼ਬਦ ਵਰਤਿਆ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਐਨ ਆਰ ਆਈ ਨੇ ਘਬਰਾਹਟ ਵਿਚ ਕੁਝ ਸ਼ਬਦ ਅਜਿਹੇ ਬੋਲ ਦਿੱਤੇ ਹੋਣ ਜਿਸ ਕਾਰਨ ਮਹਿਲਾ ਡਾਕਟਰ ਨੂੰ ਬੁਰਾ ਲੱਗਿਆ ਹੋਵੇ। ਵਿਧਾਇਕ ਨੇ ਆਖਿਆ ਕਿ ਜਦੋਂ ਮੈਂ ਅਪੌਲੋਜਾਇਜ਼ ਸ਼ਬਦ ਵਰਤ ਰਿਹਾ ਸੀ ਉਸ ਸਮੇਂ ਮੇਰੇ ਕੋਲ ਆਮ ਲੋਕਾਂ ਤੋਂ ਇਲਾਵਾ ਐੱਸ ਐੱਮ ਓ ਰਾਜੇਸ਼ ਅੱਤਰੀ ਅਤੇ ਫਾਰਮਾਸਿਸਟ ਰਾਜੇਸ਼ ਭਾਰਦਵਾਜ, ਸਿਸਟਰ ਚਰਨਜੀਤ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ ਪਰ ਮੈਂ ਹੈਰਾਨ ਹਾਂ ਕਿ ਡਾਕਟਰਾਂ ਦੀ ਜਥੇਬੰਦੀ ਸਚਾਈ ਜਾਨਣ ਦੇ ਬਾਵਜੂਦ ਅਜੇ ਵੀ ਮੇਰੇ ਮੁਆਫ਼ੀ ਮੰਗਣ ’ਤੇ ਅੜੀ ਹੋਈ ਹੈ ਜਦਕਿ ਮੈਂ ਕੋਈ ਅਪਸ਼ਬਦ ਬੋਲਿਆਂ ਹੀ ਨਹੀਂ ।
ਉਹਨਾਂ ਆਖਿਆ ਕਿ ਜਿਹੜਾ ਮੁਹਿੰਦਰ ਲੂੰਬਾ ਅਤੇ ਦੋ ਡਾਕਟਰਾਂ ਗਗਨ ਅਤੇ ਇੰਦਰਬੀਰ ਨੇ ਇਸ ਨੂੰ ਰਾਜਨੀਤਕ ਮੁੱਦਾ ਬਣਾਇਆ ਹੈ ਡਾਕਟਰ ਆਪਣੀ ਪੋਸਟਿੰਗ ਵਾਲੀ ਥਾਂ ’ਤੇ ਆਪਣੀਆਂ ਸੇਵਾਵਾਂ ਦੇਣ ਦੀ ਬਜਾਏ ਸਾਰਾ ਦਿਨ ਮੋਗਾ ਸਿਵਲ ਹਸਪਤਾਲ ਵਿਚ ਸਿਆਸਤ ਕਰ ਰਹੇ ਹਨ ।
ਵਿਧਾਇਕ ਨੇ ਆਖਿਆ ਕਿ ਡਾ: ਰੀਤੂ ਜੈਨ ਦੀ ਬਦਲੀ ਲਈ ਵੀ ਮੈਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਦਕਿ ਬਦਲੀਆਂ ਵਾਲੀ ਜਿਸ ਸਰਕਾਰੀ ਲਿਸਟ ਵਿਚ ਡਾ: ਰੀਤੂ ਜੈਨ ਦਾ ਨਾਮ ਹੈ ਉਸ ਲਿਸਟ ਮੁਤਾਬਕ ਸਿਹਤ ਵਿਭਾਗ ਦੇ 20 ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਇਹ ਲਿਸਟ 10 ਅਗਸਤ ਨੂੰ ਜਾਰੀ ਕੀਤੀ ਗਈ ਹੈ ਜਦਕਿ ਮੈਂ ਸਰਕਾਰੀ ਹਸਪਤਾਲ ਵਿਚ 11 ਅਗਸਤ ਨੂੰ ਗਿਆ ਹਾਂ ,ਇੰਜ ਰੁਟੀਨ ਵਿਚ ਹੋਈਆਂ ਬਦਲੀਆਂ ’ਤੇ ਸਿਆਸਤ ਕੀਤੀ ਜਾ ਰਹੀ ਹੈ।
ਉਹਨਾਂ ਆਖਿਆ ਕਿ ਰਿਸ਼ਵਤ ਦੇ ਦੋਸ਼ ਉਹਨਾਂ ਨੇ ਹੁਣ ਨਹੀਂ ਲਈ ਇਹ ਤਾਂ ਪਿਛਲੀ 3 ਅਗਸਤ ਨੂੰ ਪ੍ਰਵਾਸੀ ਪੰਜਾਬੀਆਂ ਨੇ ਮੋਗਾ ਸਿਵਲ ਹਸਪਤਾਲ ਵਿਖੇ ਸੈਂਪਲ ਦੇਣ ਦੀ ਕੋਸ਼ਿਸ਼ ਕੀਤੀ ਪਰ ਟੈਸਟ ਨਾ ਹੋਣ ਕਾਰਨ ਉਹਨਾਂ ਨੂੰ ਫਰੀਦਕੋਟ ਜਾਣਾ ਪਿਆ ਜਿਥੇ ਉਹਨਾਂ ਕਿਹਾ ਕਿ ਮੋਗਾ ਚ ਉਨ੍ਹਾਂ ਤੋਂ ਕਥਿਤ ਤੌਰ ’ਤੇ ਰਿਸ਼ਵਤ ਲਈ ਗਈ ਅਤੇ ਇਸ ਬਾਰੇ ਉਹਨਾਂ ਸਿਵਲ ਸਰਜਨ ਫਰੀਦਕੋਟ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ, ਜੋ ਰਿਕਾਰਡ ਤੇ ਦਰਜ ਹੈ।
ਵਿਧਾਇਕ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ ਲਈ ਹਮੇਸ਼ਾ ਲੜਦੇ ਰਹਿਣਗੇ ਅਤੇ ਕਿਸੇ ਤਰਾਂ ਦੇ ਸਿਆਸੀ ਦਬਾਅ ਅੱਗੇ ਨਾ ਝੁਕੇ ਹਨ ਅਤੇ ਨਾ ਝੁਕਣਗੇ। ਬਸ ਇੰਨੀ ਗੱਲ ਜਰੂਰ ਇਨ੍ਹਾਂ ਨੂੰ ਪੁੱਛਣੀ ਚਾਹਾਂਗਾ ਕਿ ਵਿਦੇਸ਼ੀਂ ਵਸਦੇ ਸਾਡੇ ਭੈਣ ਭਰਾ ਕੀ ਇਨ੍ਹਾਂ ਦੇ ਕੁਛ ਨਈ ਲਗਦੇ ਤੇ ਇਹ ਵੀ ਦੱਸ ਦੇਣ ਕੇ ਓਹ ਕਿੱਥੋਂ ਟੈਸਟ ਕਰਾ ਕੇ ਆਪਣੇ ਬਾਹਰ ਵਸਦੇ ਟੱਬਰਾਂ ਕੋਲ ਜਾਣ ਜਦਕਿ ਜਹਾਜ ਵਾਲੇ ਟੈਸਟ ਰਿਪੋਰਟ ਤੋਂ ਬਿਨ੍ਹਾਂ ਚੜਨ ਨਈ ਦਿੰਦੇ।
ਇਨ੍ਹਾ ਦਾ ਕੰਮ ਟੈਸਟ ਕਰਨਾ ਤੇ ਲੋਕਾਂ ਦੀ ਮਦਦ ਕਰਨਾ ਨਾ ਕੇ ਪਹਿਲਾਂ ਹੀ ਪਰੇਸ਼ਾਨ ਤੇ ਫਸਿਆਂ ਨੂੰ ਹੋਰ ਪਰੇਸ਼ਾਨ ਕਰਨਾ। ਜਿਨ੍ਹਾਂ ਐਨ ਆਰ ਆਈ ਲੋਕਾਂ ਦਾ ਅਜੋਕਾ ਪੰਜਾਬ ਸਿਰਜਣ ਚ ਅਹਿਮ ਯੋਗਦਾਨ ਰਿਹਾ ਓਹ ਇੰਨਾ ਨੂੰ ਇਨੇ ਬੁਰੇ ਤੇ ਦੁਸ਼ਮਣ ਕਿਉਂ ਜਾਪਦੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ