ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਜਥੇਬੰਦਕ ਸਕੱਤਰ ਨੇ ਆਪਣੇ ਜਨਮ ਦਿਨ ਤੇ ਪੌਦੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ

ਮੋਗਾ, 9 ਅਗਸਤ (ਜਸ਼ਨ) : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ  ਜ਼ਿਲ੍ਹਾ ਜਥੇਬੰਦਕ ਸਕੱਤਰ ਬੀਬੀ ਅਮਨਦੀਪ ਕੌਰ ਕੜਾਹੇ ਵਾਲਾ ਨੇ ਅੱਜ ਆਪਣੇ  ਜਨਮ ਦਿਨ ਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ । ਅਮਨਦੀਪ ਕੌਰ ਨੇ ਇਸ ਮੌਕੇ   ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸਾਡੇ ਜਨਮ ਦਿਨ ਤਾਂ ਹੀ  ਮੁਬਾਰਕ ਹੋ ਸਕਦੇ ਨੇ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਮੁਤਾਬਕ ਬਲਿਹਾਰੀ ਕੁਦਰਤ ਵਸਿਆ ਤੇ ਅਮਲ ਕਰਕੇ ਪੌਦੇ ਲਗਾਈਏ ਅਤੇ ਮਿੱਟੀ ਪਾਣੀ ਹਵਾ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਈਏ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਦੇ ਹਰ ਮੈਂਬਰ ਦੇ ਜਨਮ ਦਿਨ ਤੇ ਪੌਦੇ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਤਾਂ ਕਿ ਏਹੀ ਪੌਦੇ ਵੱਡੇ  ਹੋ ਕੇ  ਰੁੱਖ ਬਣਨ ਅਤੇ ਪਰਿਵਾਰ ਦੇ ਨਾਲ ਨਾਲ ਇਲਾਕੇ ਨੂੰ ਵੀ ਆਕਸੀਜ਼ਨ ਬਖਸ਼ਣ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ