ਸੂਬੇ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਲਈ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ

ਮੋਗਾ,10 ਅਗਸਤ (ਜਸ਼ਨ):ਪੰਜਾਬ ਵਿਚ ਜ਼ਹਿਰਲੀ ਸ਼ਰਾਬ ਅਤੇ ਸ਼ਰਾਬ ਮਾਫ਼ੀਆ ਖਿਲਾਫ਼ ਅੱਜ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੀਆਂ ਮੋਗਾ ਇਕਾਈਆਂ ਨੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਭਾਜਪਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿਚ ਬੀਬੀ ਕਾਹਨ ਕੌਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਇਕੱਤਰਤਾ ਉਪਰੰਤ ਪੈਦਲ ਮਾਰਚ ਕਰਦਿਆਂ ਐੱਸ ਐੱਸ ਪੀ ਮੋਗਾ ਦੇ ਨਾਮ ਮੈਮੋਰੰਡਮ ਦਿੱਤਾ ਅਤੇ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਦੇ ਤਸਕਰਾਂ ਖਿਲਾਫ਼ ਪੜਤਾਲ ਕਰਨ ਵਾਲੀ ਸਿੱਟ ਦੇ ਘੇਰੇ ਵਿਚ ਮੋਗਾ ਜ਼ਿਲ੍ਹੇ ਨੂੰ ਵੀ ਲਿਆ ਜਾਵੇ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਨਾਲ ਤਾਂ ਐਨੀਆਂ ਮੌਤਾਂ ਨਹੀਂ ਹੋਈਆਂ ਹੋਣੀਆਂ ਜਿਨੀਆਂ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਲੋਕ ਅੰਨੇ ਹੋ ਗਏ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਕੰਮਫਰਟ ਜ਼ੋਨ ਤੋਂ ਬਾਹਰ ਨਹੀਂ ਆਏ। ਮੱਖਣ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖੀ ਹਨ ਅਤੇ ਉਹਨਾਂ ਨੂੰ ਸੂਬੇ ਦੇ ਲੋਕਾਂ ਨੂੰ ਸੇਧ ਦੇਣੀ ਚਾਹੀਦੀ ਹੈ ਪਰ ਉਹ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਰਹੇ ਹਨ । ਉਹਨਾਂ ਆਖਿਆ ਕਿ ਨਕਲੀ ਜ਼ਹਿਰੀਲੀ ਸ਼ਰਾਬ ਵਿਕਣ ਨਾਲ ਐਕਸਾਈਜ਼ ਡਿਊਟੀ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ।

ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸ ਐੱਸ ਪੀ ਮੋਗਾ ਨੂੰ ਮੈਮੋਰੰਡਮ ਦਿੱਤਾ ਜਾ ਰਿਹਾ ਹੈ ਉਸ ਵਿਚ ਉਹਨਾਂ ਨੇ ਇਹੀ ਮੰਗ ਰੱਖੀ ਹੈ ਕਿ ਮੋਗਾ ਦੇ ਕਈ ਪਿੰਡਾਂ ਵਿਚ ਨਕਲੀ ਸ਼ਰਾਬ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਸ ਵਰਤਾਰੇ ਨੂੰ ਰੋਕਣ ਲਈ ਮੋਗਾ ਜ਼ਿਲ੍ਹੇ ਨੂੰ ਵੀ ਸਿੱਟ ਦੀ ਇਨਕੁਆਰੀ ਵਿਚ ਸ਼ਾਮਲ ਕੀਤਾ ਜਾਵੇ ਅਤੇ ਢੁੱਕਵੀਂ ਕਾਰਵਾਈ ਕੀਤੀ ਜਾਵੇ। ਅੱਜ ਦੇ ਪ੍ਰਦਰਸ਼ਨ ਵਿਚ ਸ਼ੋ੍ਰਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਮਰਜੀਤ ਸਿੰਘ ਗਿੱਲ ਲੰਢੇਕੇ ,ਬੂਟਾ ਸਿੰਘ ਦੌਲਤਪੁਰਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੀਨੀਅਰ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ,ਸਾਬਕਾ ਕੌਂਸਲਰ ਗੋਵਰਧਨ ਪੋਪਲੀ,ਰਵਦੀਪ ਸਿੰਘ ਸੰਘਾ ਸਰਕਲ ਪ੍ਰਧਾਨ , ਚਰਨਜੀਤ ਸਿੰਘ ਝੰਡੇਆਣਾ, ਰਜਿੰਦਰ ਸਿੰਘ ਡੱਲਾ ਪੀ.ਏ. ,ਸਰਕਲ ਪ੍ਰਧਾਨ ਹੈਪੀ ਭੁੱਲਰ, ਬੂਟਾ ਸਿੰਘ ਸੋਸਣ ਸਾਬਕਾ ਸਰਪੰਚ, ਮਨਜੀਤ ਸਿੰਘ ਧੰਮੂ, ਚਰਨਜੀਤ ਸਿੰਘ ਝੰਡੇਆਣਾ, ਗੋਵਰਧਨ ਪੋਪਲੀ, ਗੁਰਮਿੰਦਰਜੀਤ ਸਿੰਘ ਬਬਲੂ, ਬੋਹੜ ਸਿੰਘ, (ਸਾਰੇ ਕੌਸਲਰ ਨਗਰ ਨਿਗਮ ਮੋਗਾ) , ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਰਕਲ ਪ੍ਰਧਾਨ ਜਸਵੀਰ ਸਿੰਘ ਸੰਘਾ, ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ,ਗੁਰਪ੍ਰੀਤ ਸਿੰਘ , ਜਸਵੀਰ ਸਿੰਘ ਸੰਘਾ ਡਰੋਲੀ, ਅਵਤਾਰ ਸਿੰਘ ਸਿੰਘਾਵਾਲਾ, ਗੁਰਪ੍ਰੀਤ ਸਿੰਘ ਧੱਲੇਕੇ,ਤਰਸੇਮ ਸਿੰਘ ਰੱਤੀਆ ਸ਼੍ਰੋਮਣੀ ਕਮੇਟੀ ਮੈਂਬਰ, ਬੋਹੜ ਸਿੰਘ, ਕੁਲਵੰਤ ਸਿੰਘ ਰਾਜਪੂਤ, ਮਨੀਸ਼ ਮੈਨਰਾਏ, ਵਰੁਨ ਭੱਲਾ, ਸੁਰਜੀਤ ਸਿੰਘ ਸੰਧੂਆਂ ਵਾਲਾ ਸਰਕਲ ਪ੍ਰਧਾਨ ਯੂਥ, ਰਣਜੀਤ ਸਿੰਘ ਭਾਊ, ਮੁਕੰਦ ਸਿੰਘ ਬੁੱਕਣ ਵਾਲਾ ਡਾਇਰੈਕਟਰ, ਹਰਦੀਪ ਸਿੰਘ ਸਿੰਘਾਂਵਾਲਾ, ਗੁਰਜੀਤ ਸਿੰਘ ਕਾਦਰ ਵਾਲਾ, ਅਵਤਾਰ ਸਿੰਘ ਬਰਾੜ ਸਿੰਘਾਂਵਾਲਾ, ਗੁਰਚਰਨ ਸਿੰਘ ਬਿੱਟੂ ਸਿੰਘਾਂਵਾਲਾ, ਲਾਲ ਸਿੰਘ ਸਿੰਘਾਂਵਾਲਾ, ਦਵਿੰਦਰ ਸਿੰਘ ਸਰਪੰਚ ਮੰਡੀਰਾ ਵਾਲਾ, ਨਵਤੇਜ ਸਿੰਘ ਗਿੱਲ, ਹਰਮੇਲ ਸਿੰਘ ਖੁਖਰਾਣਾ, ਕੁਲਵਿੰਦਰ ਸਿੰਘ ਚੋਟੀਆਂ, ਗੁਰਦੀਪ ਸਿੰਘ ਮਹੇਸ਼ਰੀ, ਗੁਰਚਰਨ ਸਿੰਘ ਕਾਲੀਏ ਵਾਲਾ, ਵਿਪਨਪਾਲ ਸਿੰਘ ਖੋਸਾ, ਜਸਪਾਲ ਸਿੰਘ ਖੋਸਾ, ਸ਼ਿੰਦਰ ਸਿੰਘ ਗਿੱਲ, ਰਾਕੇਸ਼ ਕਾਲਾ ਬਜਾਜ,ਬਲਤੇਜ ਸਿੰਘ ਮਹਿਰੋ, ਹਰਜਿੰਦਰ ਸਿੰਘ ਚੋਟੀਆਂ, ਗੁਰਸੇਵਕ ਸਿੰਘ ਚੋਟੀਆਂ, ਸੁਖਮੰਦਰ ਸਿੰਘ ਡਗਰੂ, ਬਲਕਾਰ ਸਿੰਘ ਮੰਗੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਅਤੇ ਭਾਜਪਾ ਵਰਕਰ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੋਗਾ ‘ਚ ਕੀਤੇ ਪ੍ਰਦਰਸ਼ਨ ’ਤੇ ਪ੍ਰਤੀਕ੍ਰਮ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ, ਭਾਵੇਂ ਕਿ ਉਹ ਖੁਦ ਵੀ ਹਰ ਤਰਾਂ ਦੇ ਨਸ਼ੇ ਤੋਂ ਬਚੇ ਹੋਏ  ਨੇ ਤੇ ਡੱਟ ਕੇ ਨਸ਼ਿਆਂ ਦੇ ਵਿਰੋਧੀ ਹਨ, ਪਰ ਸੋਚਣ ਵਾਲੀ ਗੱਲ ਤਾਂ ਇਹ ਕਿ ਪੰਜਾਬ ਵਿਚ ਪੰਜ ਦਰਿਆਵਾਂ ਤੋਂ ਬਾਅਦ ਨਸ਼ਿਆਂ ਦਾ ਛੇਵਾਂ ਦਰਿਆ ਵਗਾਇਆ ਕਿਨ੍ਹਾਂ ਨੇ? ‘‘ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ’’। ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਨੇ ਕਿ ਚਿੱਟੇ ਆਦਿ ਨਸ਼ਿਆਂ ਦੇ ਵਪਾਰੀ ਕੌਣ ਨੇ, ਜਿਹਨਾਂ ਨੇ ਘਰ ਘਰ ਸੱਥਰ ਵਿਛਾਏ । ਵਿਧਾਇਕ ਨੇ ਆਖਿਆ ਕਿ ਮੰਦੇਭਾਗੀਂ ਘਟਨਾ ਹੈ ਕਿ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੀਮਤੀ ਜਾਨਾਂ ਗਈਆਂ ਨੇ ਪਰ ਉਹ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਨੇ ਕਿ ਹਰ ਤਰ੍ਹਾਂ ਦੀ ਸ਼ਰਾਬ ਹਮੇਸ਼ਾ ਹੀ ਜ਼ਹਿਰੀਲੀ ਹੁੰਦੀ ਹੈ ਜੋ ਕਿ ਸਦਾ ਘਰਾਂ ਦਾ ਉਜਾੜਾ ਕਰਨ ਦਾ ਸਬੱਬ ਹੀ ਬਣਦੀ ਹੈ, ਸੋ ਪੰਜਾਬੀਆਂ ਨੂੰ ਇਸ ਤੋਂ ਤੌਬਾ ਕਰਨੀ ਚਾਹੀਦੀ ਹੈ।