ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਕੋਟਈਸੇਖਾਂ,9 ਅਗਸਤ (ਜਸ਼ਨ): ਸ੍ਰੀ ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਸਾਉਣ ਦੇ ਮਹੀਨੇ ‘ਤੇ ਆਨਲਾਈਨ ਤੀਆਂ ਦਾ ਤਿਉਹਾਰ ਮਨਾਇਆ ਗਿਆ,ਜਿਸ ਵਿੱਚ ਲੜਕੀਆਂ ਨੇ ਪੰਜਾਬ ਦਾ ਪ੍ਰਮੁੱਖ ਪਹਿਰਾਵਾ ਸਲਵਾਰ ਕਮੀਜ਼ ਪਹਿਨ ਕੇ ਮੁਕਾਬਲੇ ‘ਚ ਹਿੱਸਾ ਲਿਆ। ਵਿਦਿਆਰਥਣਾਂ ਦਾ ਮਹਿੰਦੀ ਮੁਕਾਬਲਾ ਕਰਵਾਇਆ ਗਿਆ । ਵਿਦਿਆਰਥਣਾਂ ਨੇ ਬੋਲੀਆਂ ਪਾਈਆਂ,ਕਵਿਤਾਵਾਂ ਸੁਣਾਈਆਂ ਅਤੇ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ । ਬੱਚਿਆਂ ਦੇ ਮਾਪਿਆਂ ਦੁਆਰਾ ਉਨ੍ਹਾਂ ਦੇ ਬੱਚਿਆਂ ਦੀਆਂ ਪੰਜਾਬੀ ਪਹਿਰਾਵੇ ‘ਚ ਅਤੇ ਗਿੱਧਾ ਭੰਗੜਾ ਪਾਉਦਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਬਣਾ ਕੇ ਸਕੂਲ ਦੇ ਅਧਿਆਪਕਾਂ ਨੂੰ ਭੇਜੀਆਂ ਗਈਆਂ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥਣਾਂ ਨੂੰ ਵਿਰਸੇ ਨਾਲ ਜੋੜਨ ਲਈ ਆਨਲਾਈਨ ਇੰਟਰਨੈੱਟ ਦੇ ਮਾਧਿਆਮ ਰਾਹੀਂ ਸਾਉਣ ਦੇ ਮਹੀਨੇ ਅਤੇ ਤੀਆਂ ਦੇ ਤਿਉਹਾਰ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਆਖਿਆ ਕਿ ਅੱਜ ਵੀ ਬਹੁਤ ਸਾਰੀਆਂ ਥਾਵਾਂ ਤੇ ਤੀਆਂ ਦਾ ਤਿਉਹਾਰ  ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿਸ ‘ਚ ਕੁੜੀਆਂ ਪੰਜਾਬੀ ਪਹਿਰਾਵੇ ‘ਚ ਤਿਆਰ ਹੋ ਇੱਕਠੀਆਂ ਹੋ ਪੀਘਾਂ ਝੂਟਦੀਆਂ ਹਨ ਅਤੇ ਗਿੱਧਾ ਪਾਉਦੀਆਂ ਹਨ ।