ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਲਗਵਾਏ ਪੌਦੇ

Tags: 

ਮੋਗਾ,9 ਅਗਸਤ (ਜਸ਼ਨ): ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਅੱਜ ਡਾ. ਰਮੇਸ਼ ਕਾਂਸਲ ਅਤੇ ਅਰਜਨ ਕਾਂਸਲ ਦੇ ਸਹਿਯੋਗ ਨਾਲ ਵੀਰ ਐਗਰੋ ਵਿਖੇ 200 ਪੌਦੇ ਲਗਵਾਏ ਗਏ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਲਾਇਨ ਦਰਸ਼ਨ ਲਾਲ ਗਰਗ ਪਰਮਿੰਦਰ ਸਿੰਘ ਤੂਰ ਸੈਕਟਰੀ ਪ੍ਰੇਮ ਗਰਗ ਕੈਸ਼ੀਅਰ ਰਵਿੰਦਰ ਗੋਇਲ ਸੀ. ਏ. ,ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਵਿਨੋਦ ਬਾਂਸਲ , ਦਵਿੰਦਰ ਪਾਲ ਸਿੰਘ ਰਿੰਪੀ, ਰਾਕੇਸ਼, ਰਾਜਨ ਗਰਗ, ਸੁਮਿਤ ਚਾਵਲਾ, ਵਿੱਕੀ ਮਲਹੋਤਰਾ ਹਾਜ਼ਰ ਸਨ। ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਪਿਛਲੇ ਸਾਲ 21 ਹਜ਼ਾਰ ਪੌਦੇ ਮੋਗਾ ਜਿਲ੍ਹੇ ਵਿੱਚ ਲਗਵਾਏ ਗਏ ਸਨ। ਇਸ ਮੌਕੇ ਤੇ ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਕਿਹਾ ਕਿ ਉਹ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਹਰ ਸੰਭਵ ਕੌਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਬਹੁਤ ਜਲਦ ਹੀ ਜੋਗਿੰਦਰ ਸਿੰਘ ਚੌਂਕ ਅਤੇ ਰੇਲਵੇ ਅੰਡਰ ਬਰਿੱਜ ਨੂੰ ਸੁੰਦਰ ਬਨਾਉਣ ਵਾਸਤੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ,ਜਿਸ ਨਾਲ ਮੋਗਾ ਦੀ ਦਿੱਖ ਬੇਹੱਦ ਆਕਰਸ਼ਕ ਲੱਗੇਗੀ।