‘ਸਲ੍ਹੀਣਾ ਜਿੰਮ’ ‘ਚ ਬੱਬੂ ਰੋਡੇ ਦੀ ਅਗਵਾਈ ‘ਚ ਪੰਜਾਬ ਤੇ ਹਰਿਆਣੇ ਦੇ ਕੋਚਾਂ ਦੀ ਮੀਟਿੰਗ ‘ਚ ਕੁੜੀਆਂ ਦੇ ਕਬੱਡੀ ਮੈਚ ਕਰਵਾਉਣ ਸਬੰਧੀ ਹੋਈ ਵਿਚਾਰ ਚਰਚਾ

Tags: 

ਮੋਗਾ,9 ਅਗਸਤ (ਜਸ਼ਨ): ਪਿਛਲੇ ਲੰਬੇ ਸਮੇਂ ਤੋਂ ਕੁੜੀਆਂ ਦੀ ਕਬੱਡੀ ਚਲ ਰਹੀ ਹੈ ਪਰ ਇੱਕ ਕਬੱਡੀ ਫੈਡਰੇਸ਼ਨ ਜਾਂ ਐਸੋਸੀਏਸ਼ਨ ਹਾਲੇ ਨਹੀਂ ਸੀ ਬਣੀ , ਇਸੇ ਸਬੰਧ ਵਿਚ ਅੱਜ ਮੋਗਾ ਦੇ ਮਸ਼ਹੂਰ ਜਿੰਮ ‘ਸਲ੍ਹੀਣਾ ਜਿੰਮ’ ਵਿਖੇ ਹਰਪ੍ਰੀਤ ਸਿੰਘ ਬੱਬੂ ਰੋਡੇ ਦੀ ਅਗਵਾਈ ‘ਚ ਪੰਜਾਬ ਤੇ ਹਰਿਆਣੇ ਦੇ ਕੋਚਾਂ ਦੀ ਇਕ ਸਾਂਝੀ ਮੀਟਿੰਗ ਬੁਲਾਈ ਗਈ, ਜਿਸ ਵਿਚ ਐਸੋਸੀਏਸ਼ਨ ਦੀਆਂ ਸ਼ਰਤਾਂ ‘ਤੇ  ਕੁੜੀਆਂ ਦੇ ਕਬੱਡੀ ਮੈਚਾਂ ਬਾਰੇ ਵਿਚਾਰ ਚਰਚਾ ਕੀਤੀ ਗਈ।  ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਰੂਲਜ਼ ਸਮਝਾਏ ਗਏ ਅਤੇ ਮੈਚਾਂ ਸਬੰਧੀ ਅਗਲੀ ਰੂਪਰੇਖਾ ਲਈ ਦੁਬਾਰਾ ਫਿਰ ਮੀਟਿੰਗ ਬੁਲਾਏ ਜਾਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ’ਤੇ ਨਾਮਣਾ ਖੱਟਣ ਵਾਲੇ  ‘ਸਲ੍ਹੀਣਾ ਜਿੰਮ’ ਦੇ ਮਾਲਕ ਹਰਵਿੰਦਰ ਸਿੰਘ ਸਲ੍ਹੀਣਾ, ਬੱਬੂ ਰੋਡੇ , ਕੁਲਵਿੰਦਰ ਕੋਟਲੀ ਥਾਨ ਸਿੰਘ ਕੋਚ, ਮੀਤਾ ਰੌਂਤਾ ਕੋਚ , ਜਗਤਾਰ ਮਹਿਣਾ ਕੋਚ, ਗੁਰਮੇਲ ਦਿੜਬਾ ਕੋਚ,ਸੋਨੀ ਰੋਡੇ ਕੋਚ, ਸਤਪਾਲ ਮਾਹੀ , ਗੁਰਦੀਪ ਬਿੱਟੀ ,ਸਮਸ਼ੇਰ ਰਾਮਾ ਕਮੈਂਟੇਟਰ  ਅਤੇ ਹਰਿਆਣੇ ਤੋਂ ਕੋਚ ਰਾਜਵੀਰ ਸਮੈਨ , ਦਾਨੂ ਮਤਲੌਡਾ , ਸਨਦੀਪ ਸੌਥਾ , ਮੰਨੂ ਬਬੂਆ , ਬੱਟੂ ਰਾਖੀਗੜ੍ਹ  ,ਰਾਜਪਾਲ ਲੱਕੜਾਂਵਾਲੀ  ਅਤੇ ਪੰਮਾ ਚੜਿਕ ਤੋਂ ਇਲਾਵਾ ਐਪੀ ਰੋਡੇ ਆਦਿ ਹੋਰ ਸ਼ਾਮਿਲ ਸਨ  ।