ਤਹਿਸੀਲ ਕੰਪਲੈਕਸ ਜੈਤੋ ਵਿਖੇ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ, ਜਸਵਿੰਦਰ ਸਿੰਘ ਸੰਧੂ ਚੁਣੇ ਗਏ ਯੂਨੀਅਨ ਦੇ ਪ੍ਰਧਾਨ

ਜੈਤੋ, 8 ਅਗਸਤ (ਮਨਜੀਤ ਸਿੰਘ ਢੱਲਾ)- ਐਸ.ਡੀ.ਐਮ. ਦਫ਼ਤਰ ਅਤੇ ਤਹਿਸੀਲ ਦਫ਼ਤਰ ਜੈਤੋ ਦੇ ਕਰਮਚਾਰੀਆਂ ਵੱਲੋਂ ਸਰਬਸੰਮਤੀ ਨਾਲ ਤਹਿਸੀਲ ਕਰਮਚਾਰੀਆਂ ਦੀ ਸਲਾਨਾ ਚੋਣ ਯੂਨੀਅਨ ਵੱਲੋਂ ਕੀਤੀ ਗਈ । ਜਿਸ ਦੀ ਪ੍ਰਧਾਨਗੀ ਜਿਲ੍ਹਾ ਫਰੀਦਕੋਟ ਡੀ.ਸੀ ਇੰਪਲਾਈਜ਼ ਯੂਨੀਅਨ ਦੇ   ਪ੍ਰਧਾਨ ਸ੍ਰੀ ਸਤੀਸ਼ ਕੁਮਾਰ ਨੇ ਕੀਤੀ ਤੇ ਉਨ੍ਹਾਂ ਨੇ ਜੈਤੋ ਤਹਿਸੀਲ ਦਫਤਰ ਦੇ ਕਰਮਚਾਰੀਆਂ ਦੀ ਸਹਿਮਤੀ ਲੈਂਦੇ ਹੋਏ ਇਸ ਮੀਟਿੰਗ ਵਿੱਚ  ਜਸਵਿੰਦਰ ਸਿੰਘ ਸੰਧੂ ਨੂੰ ਤਹਿਸੀਲ ਯੂਨੀਅਨ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਦੇ ਆਹੁਦੇਦਾਰ ਸ੍ਰੀ ਕੁਲਵਿੰਦਰ ਸਿੰਘ ਨੂੰ ਜਰਨਲ ਸਕੱਤਰ, ਸ੍ਰੀ ਕਾਜਨ ਕੁਮਾਰ ਨੂੰ ਖ਼ਜ਼ਾਨਚੀ, ਸ੍ਰੀ ਪਰਮਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਸ੍ਰੀ ਬਾਜ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀਮਤੀ ਬਿਮਲਾ ਨੂੰ ਸਹਾਇਕ ਖਜ਼ਾਨਚੀ ਦੀ ਚੋਣ ਕੀਤੀ ਗਈ । ਇਸ ਮੌਕੇ ਸ੍ਰੀ ਸਤੀਸ਼ ਕੁਮਾਰ ਜ਼ਿਲ੍ਹਾ ਪ੍ਰਧਾਨ,ਸ੍ਰੀ ਸੇਵਕ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸ੍ਰੀ ਸਰਬਜੀਤ ਸਿੰਘ ਪ੍ਰੈੱਸ ਸਕੱਤਰ, ਸ੍ਰੀ ਵਰੁਣ ਕੁਮਾਰ ਖ਼ਜ਼ਾਨਚੀ, ਸ੍ਰੀ ਧਰਮਿੰਦਰ ਸਿੰਘ ਸਹਾਇਕ ਖ਼ਜ਼ਾਨਚੀ ਡੀ.ਸੀ ਆਫਿਸ ਇੰਪਲਾਈਜ਼ ਯੂਨੀਅਨ ਫ਼ਰੀਦਕੋਟ ਆਦਿ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ । ਨਵੇਂ ਬਣੇ ਪ੍ਰਧਾਨ ਵਲੋਂ ਸਾਰੇ ਮੈਬਰਾਂ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕਰਾਂਗਾ ।