ਕਾਂਗਰਸ ਪਾਰਟੀ ਨੂੰ ਜਬਰਦਸਤ ਹੁਲਾਰਾ,ਵਾਰਡ ਨੰਬਰ 38 ‘ਚ 25 ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਕਾਂਗਰਸ ‘ਚ ਹੋਏ ਸ਼ਾਮਲ

 ਮੋਗਾ,6 ਅਗਸਤ ():  ਮੋਗਾ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਜਬਰਦਸਤ ਹੁਲਾਰਾ  ਮਿਲਿਆ ਜਦੋਂ ਵਾਰਡ ਨੰਬਰ 38  ‘ਚ 25 ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ  ਕਾਂਗਰਸ ਵਿਚ ਸ਼ਾਮਲ ਹੋ ਗਏ। ਵਿਧਾਇਕ ਡਾ. ਹਰਜੋਤ ਕਮਲ ਦੀ ਹਾਜ਼ਰੀ ਵਿਚ ਸ਼ਾਮਲ ਹੋਏ ਇਹਨਾਂ 25 ਪਰਿਵਾਰਾਂ ਦੇ ਨੁਮਾਇੰਦਿਆਂ ਜਿਹਨਾਂ ਵਿਚ ਮਹਿਲਾਵਾਂ ਵੀ ਸ਼ਾਮਲ ਸਨ ਨੂੰ ਵਿਧਾਇਕ ਵੱਲੋਂ ਸਨਮਾਨਿਤ ਕੀਤਾ ਗਿਆ । ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਵਿਕਾਸ ਅਰੋੜਾ ਵਿੱਕੀ (ਯੂਥ ਆਗੂ ਆਮ ਆਦਮੀ ਪਾਰਟੀ) ,ਸੋਨੀ ,ਸੁਭਾਸ਼,ਸ਼ਿਵਮ ,ਵਿਸ਼ਾਲ ,ਪ੍ਰਤੀਕ,ਕਰਨ,ਹੰਟਰ,ਮੀਤ ਗਿੱਲ,ਸੰਨੀ,ਤਪਿੰਦਰ ਸਿੰਘ,ਗੌਰਵ ਕੁਮਾਰ,ਅੰਕੁਰ ,ਅਭੀ ਧੰੁਨਾ,ਹਰਪ੍ਰੀਤ ਸ਼ਰਮਾ,ਅਨਮੋਲ ਅਰੋੜਾ,ਅਭਿਸ਼ੇਕ ਕੁਮਾਰ,ਦੀਪਕ,ਰਾਮ ਚੰਦਰ,ਸੁਰਿੰਦਰ ਅਰੋੜਾ,ਸੰਤੋਸ਼ ਰਾਣੀ,ਊਸ਼ਾ ਰਾਣੀ,ਦਰਸ਼ਨਾ ਰਾਣੀ,ਰਾਜੇਸ਼ ਚੰਦ ਰਮੋਲਾ,ਰੋਹਿਤ ਗਰੋਵਰ,ਰਾਜੀਵ ਅਰੋੜਾ,ਪ੍ਰਵੀਨ,ਰਾਜੀਵ ,ਸੋਨੂੰ ਅਤੇ ਸੰਦੀਪ ਅਰੋੜਾ ਆਦਿ ਸ਼ਾਮਲ ਸਨ। ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਇਹਨਾਂ ਵਲੰਟੀਅਰਾਂ ਨੇ ਸਪੱਸ਼ਟ ਆਖਿਆ ਕਿ ਉਹ  ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ  ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਉਹਨਾਂ ਆਖਿਆ ਕਿ ਸਿਰਫ਼ ਵਿਕਾਸ ਕਾਰਜ ਹੀ ਨਹੀਂ ਬਲਕਿ ਕਰੋਨਾ ਖਿਲਾਫ਼ ਜੰਗ ਦੌਰਾਨ ਜਿਸ ਕਦਰ ਡਾ: ਹਰਜੋਤ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਗੈਰ ਮੋਗਾ ਦੇ ਲੋਕਾਂ ਦੀ ਹਿਫ਼ਾਜ਼ਤ ਲਈ ਦਿਨ ਰਾਤ ਸੂਰਬੀਰਾਂ ਵਾਂਗ ਆਪਣੇ ਫਰਜ਼ਾਂ ਦੀ ਪਾਲਣਾ ਕੀਤੀ ਹੈ ਉਸ ਤੋਂ ਹਰ ਮੋਗਾ ਵਾਸੀ ਉਹਨਾਂ ਦਾ ਕਾਇਲ ਹੋ ਗਿਆ ਹੈ ਅਤੇ ਉਹਨਾਂ ਨੇ ਡਾ: ਹਰਜੋਤ ਦੀ ਅਗਵਾਈ ਨੂੰ ਕਬੂਲਦਿਆਂ ਕਾਂਗਰਸ ਪਾਰਟੀ ਦਾ ਪੱਲਾ ਫੜ੍ਹਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਗਾ ਦੇ ਵਾਰਡ ਨੰਬਰ 29 ‘ਚ ਆਮ ਆਦਮੀ ਪਾਰਟੀ ਨਾਲ ਸਬੰਧਤ ਅਨੇਕਾਂ ਪਰਿਵਾਰ ਡਾ. ਹਰਜੋਤ ਕਮਲ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ  ਅਤੇ ਵਿਕਾਸ ਕਾਰਜਾਂ ਤੋਂ ਹਰ ਪੰਜਾਬੀ ਸੰਤੁਸ਼ਟ ਨਜ਼ਰ ਆ ਰਿਹਾ ਹੈ ਅਤੇ ਇਸੇ ਦੀ ਬਦੌਲਤ ਹੋਰਨਾਂ ਪਾਰਟੀਆਂ ਦੇ ਸਰਗਰਮ ਕਾਰਕੰੁਨ ਕਾਂਗਰਸ ਵਿਚ ਸ਼ਾਮਲ ਹੋਣ ਨੂੰ ਤਰਜੀਹ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਇਹਨਾਂ ਵਰਕਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ’ਤ ਸਵਾਗਤ ਕਰਦੇ ਹਨ ਅਤੇ ਉਹਨਾਂ ਨੂੰ ਯਕੀਨ ਹੈ ਕਿ ਇਹਨਾਂ ਜੁਝਾਰੂ ਵਰਕਰਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਨਾ ਸਿਰਫ਼ ਕਾਂਗਰਸ ਪਾਰਟੀ ਨੂੰ ਮਜਬੂੁਤੀ ਮਿਲੇਗੀ ਬਲਕਿ ਕਰੋਨਾ ਮਹਾਂਮਾਰੀ ਖਿਲਾਫ਼ ਚੱਲ ਰਹੇ ਮਿਸ਼ਨ ਫਤਿਹ ਤੋਂ ਇਲਾਵਾ ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੰੁਚਾਉਣ ਵਿਚ ਵੀ ਇਹ ਆਗੂ ਸਾਰਥਕ ਯੋਗਦਾਨ ਪਾ ਸਕਣਗੇ। ਇਸ ਮੌਕੇ ਜਗਸੀਰ ਸਿੰਘ ਸੀਰਾ ਚਕਰ ਸੀਨੀਅਰ ਕਾਂਗਰਸੀ ਆਗੂ,ਸਾਹਿਲ ਅਰੋੜਾ ਅਤੇ ਹੋਰ ਆਗੂ ਹਾਜ਼ਰ ਸਨ 
ਕੈਪਸ਼ਨ : ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਡਾ: ਹਰਜੋਤ ਕਮਲ  ।