ਜਾਇਜ਼ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨੇ ਸੂਬਾ ਸਰਕਾਰ ਖਿਲਾਫ਼ ਕੀਤਾ ਰੋਸ ਮੁਜ਼ਾਹਰਾ

ਚੰਡੀਗੜ੍ਹ,6 ਅਗਸਤ (ਜਸ਼ਨ): ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਰੋਜ਼ਾਨਾ ਸੂਬਾ ਸਰਕਾਰ ਖਿਲਾਫ਼ ਰੋਸ਼-ਮੁਜ਼ਾਹਿਰੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਸਰਕਾਰ ਨੂੰ ਆਪਣਾ ਰੋਸ ਦੱਸਦੇ ਹੋਏ ਇੱਕ ਦਿਨ ਲਈ ਮੁਕੰਮਲ ਕੰਮ ਬੰਦ ਕੀਤਾ ਸੀ ਅਤੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੀ ਸਥਿਤੀ ਵਿੱਚ ਮੁੜ 7 ਅਗਸਤ ਨੂੰ ਮੁਕੰਮਲ ਕੰਮ ਬੰਦ ਕਰ ਦੇਣ ਦੀ ਚੇਤਾਵਨੀ ਦਿਤੀ ਸੀ। ਇਸੇ ਸਿਲਸਿਲੇ ਵਿੱਚ ਮੁਲਾਜ਼ਮ ਆਗੂਆਂ ਨੇ ਵੱਖ-ਵੱਖ ਮੀਟਿੰਗਾਂ ਰਾਹੀਂ ਪਹਿਲਾਂ ਸਿਹਤ ਮੰਤਰੀ ਅਤੇ ਫਿਰ ਮੁੱਖ-ਮੰਤਰੀ ਤੱਕ ਮੁਲਾਜ਼ਮਾਂ ਦਾ ਰੋਸ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਫ਼ਲ ਹੋਈ ਜਿਸਦੇ ਸਦਕਾਂ ਮਿਤੀ 04-08-2020 ਨੂੰ ਮੁਲਾਜ਼ਮ ਆਗੂਆਂ ਡਾ. ਇੰਦਰਜੀਤ ਸਿੰਘ ਰਾਣਾ ਤੇ ਅਮਰਜੀਤ ਸਿੰਘ ਨੂੰ ਦਫ਼ਤਰ ਡਾਇਰੈਕਟਰ ਸਿਹਤ ਸੇਵਾਵਾਂ, ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਲਈ ਬੁਲਾਇਆ ਗਿਆ ਸੀ। ਇਸ ਮੀਟਿੰਗ ਵਿੱਚ ਸਿਹਤ ਮੰਤਰੀ ਪੰਜਾਬ, ਮਿਸ਼ਨ ਡਾਇਰੈਕਟਰ,ਡਾਇਰੈਕਟਰ ਸਿਹਤ ਸੇਵਾਵਾਂ, ਡਾਇਰੈਕਟਰ ਪਰਿਵਾਰ ਭਲਾਈ ਵਿਭਾਗ, ਡਾਇਰੈਕਟਰ ਆਯੂਰਵੈਦ, ਮੈਨੇਜਰ ਮੌਜੂਦ ਸਨ। ਸਿਹਤ ਮੰਤਰੀ ਅਤੇ ਵਿਭਾਗੀ ਅਧਿਕਾਰੀ ਐਸੋਸੀਏਸ਼ਨ ਆਗੂਆਂ ਨੂੰ ਤਨਖਾਹ ਵਧਾਉਂਣ ਦੀ ਗੱਲ ਤੇ ਮਨਾਉਂਣ ਦੀ ਕੋਸ਼ਿਸ਼ ਕਰਦੇ ਰਹੇ ਪਰ ਐਸੋਸੀਏਸ਼ਨ ਨੇ ਸ਼ੁਰੂਆਤ ਵਿੱਚ ਹੀ ਇਹ ਗੱਲ ਸਾਫ਼ ਕਰ ਦਿੱਤੀ ਕਿ ਉਹਨਾਂ ਨੂੰ ਰੈਗੁਲਰਾਈਜ਼ੇਸ਼ਨ ਤੋਂ ਘੱਟ ਕੁੱਝ ਵੀ ਮੰਜੂਰ ਨਹੀਂ ਹੈ। ਇਸ ਦੇ ਲਈ ਐਸੋਸੀਏਸ਼ਨ ਨੇ ਬਾਕੀ ਰਾਜਾਂ ਵਿੱਚ ਰੈਗੁਲਰ ਕੀਤੇ ਗਏ ਂ੍ਹੰ ਮੁਲਾਜ਼ਮਾਂ ਦਾ ਹਵਾਲਾ ਦਿੰਦੇ ਹੋਏ ਜੋਰਦਾਰ ਦਲੀਲਾਂ ਪੇਸ਼ ਕੀਤੀਆਂ। ਐਸੋਸੀਏਸ਼ਨ ਨੇ ਉਹ ਸਾਰੇ ਦਸਤਾਵੇਜ਼ ਦਿਖਾਏ ਕਿ ਕਿਵੇਂ ਵਨ-ਟਾਈਮ ਪੋਲਿਸੀ ਬਣਾ ਕੇ ਂ੍ਹੰ ਮੁਲਾਜ਼ਮਾਂ ਨੂੰ ਨੇੜਲੇ ਰਾਜਾਂ ਵਿੱਚ ਸਿੱਧੇ ਤੌਰ ਤੇ ਪੱਕਾ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਮੁੜ ਪੁਰਜ਼ੋਰ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਮੌਜੂਦਾ ਤਨਖਾਹ ਪ੍ਰੋਟੈਕਟ ਕਰਦੇ ਹੋਏ ਇਹਨਾਂ ਨੂੰ ਰੈਗੁਲਰ ਕੀਤਾ ਜਾਵੇ। ਸਾਰੀ ਗੱਲ ਸੁਣਨ ਤੋਂ ਬਾਅਦ ਸਿਹਤ ਮੰਤਰੀ ਜੀ ਨੇ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਲਈ ਹਾਂ ਕਰ ਦਿੱਤੀ ਹੈ ਅਤੇ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਸਬੰਧੀ ਪੋਲਿਸੀ ਤੇ ਕੰਮ ਕਰਨ ਲਈ 15 ਦਿਨ ਦੇ ਸਮੇਂ ਦੀ ਮੰਗ ਕੀਤੀ ਹੈ ਅਤੇ ਇੱਕ ਹਫ਼ਤੇ ਬਾਅਦ ਇਸੇ ਪੋਲਿਸੀ ਸਬੰਧੀ ਐਸੋਸੀਏਸ਼ਨ ਦੀ ਅਗਲੀ ਮੀਟਿੰਗ ਨਿਸ਼ਚਿਤ ਕਰ ਦਿੱਤੀ ਹੈ। ਸਰਕਾਰ ਦੀ ਅਪੀਲ ਤੇ ਮੁਕੰਮਲ ਕੰਮ ਬੰਦ ਕਰਨ ਦੀ 7 ਅਗਸਤ ਦੀ ਕਾਲ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਪਰ ਕੰਮ ਦੇ ਨਾਲ-ਨਾਲ ਮੁਲਾਜ਼ਮਾਂ ਦਾ ਰੋਜ਼ਾਨਾ ਰੋਸ਼-ਪ੍ਰਦਰਸ਼ਨ ਮੰਗਾਂ ਪ੍ਰਵਾਨ ਕੀਤੇ ਜਾਣ ਤੱਕ ਜਾਰੀ ਰਹੇਗਾ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹਟਦੀ ਹੈ ਤਾਂ ਮੁਲਾਜ਼ਮ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪੂਰੀ ਤਰਾਂ੍ਹ ਕੰਮ ਬੰਦ ਕਰਨ ਨੂੰ ਮਜਬੂਰ ਹੋ ਜਾਣਗੇ ਅਤੇ ਲੋਕ-ਹਿੱਤ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਹੜਤਾਲ ਦੀ ਪੂਰੀ ਜਿੰਮੇਦਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਦੌਰਾਨ ਮੈਡਮ ਜਸਵਿੰਦਰ ਕੌਰ, ਹਰਪਾਲ ਸੋਢੀ, ਡਾ. ਪਿ੍ਰਅੰਕਾ ਭੰਡਾਰੀ, ਰਮਨਦੀਪ ਕੌਰ, ਨਵਨੀਤ ਕੌਰ ਆਦਿ ਹਾਜਰ ਸਨ।


