ਰਾਜਿੰਦਰ ਸਿੰਘ ਡੱਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਰਕਲ ਮਹਿਣਾ ਦੇ ਐਲਾਨੇ ਜਥੇਬੰਦਕ ਢਾਂਚੇ ਮੁਤਾਬਕ ਨਿਹਾਲ ਸਿੰਘ ਭੁੱਲਰ ਤਲਵੰਡੀ ਭਗੇਰੀਆਂ ਹੋਣਗੇ ਸਰਕਲ ਪ੍ਰਧਾਨ

ਮੋਗਾ 6 ਅਗਸ਼ਤ (ਜਸ਼ਨ) :  ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਜੀ ਦੀ ਸਰਪ੍ਰਸਤੀ ਹੇਠ  ਅਤੇ ਸਰਕਲ ਪ੍ਰਧਾਨ ਨਿਹਾਲ ਸਿੰਘ ਭੁੱਲਰ ਦੀ ਯੋਗ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ  ਸਰਕਲ ਮੈਹਿਣਾ  ਦੇ ਜੱਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਰਜਿੰਦਰ ਸਿੰਘ ਡੱਲਾ ਨੇ ਕਿਹਾ ਕਿ ਸਾਬਕਾ ਵਾਈਸ ਚੈਅਰਮੇਨ ਮਾਰਕੀਟ ਕਮੇਟੀ ਨਿਹਾਲ ਸਿੰਘ ਭੁੱਲਰ ਤਲਵੰਡੀ ਭੂੰਗੇਰੀਆ ਸਰਕਲ ਮਹਿਣਾ ਦੇ ਪ੍ਰਧਾਨ , ਗਮਦੂੰਰ ਸਿੰਘ ਬਹੋਨਾ, ਸੋਹਣ ਸਿੰਘ ਕਪੂਰੇ(ਸਰਪ੍ਰਸਤ),ਕਰਮਜੀਤ ਕਪੂਰੇ ,ਜਰਨੈਲ ਸਿੰਘ ਬਿੱਟੂ ਸਰਪੰਚ ਰੌਲੀ ,ਅਵਤਾਰ ਸਿੰਘ ਝੱਬਰ ਮਹਿਰੋਂ, ਚਮਕੌਰ ਸਿੰਘ ਦੋਸਾਝ ,ਕੁਲਦੀਪ ਸਿੰਘ ,ਕੋਕਰੀ ਬੁੱਟਰਾਂ (ਸੀਨੀਅਰ ਮੀਤ ਪ੍ਰਧਾਨ )ਹਰਪਾਲ ਸਿੰਘ ਮਹਿਣਾ ,ਸਾਬਕਾ ਸਰਪੰਚ ਨਿਰਮਲ ਸਿੰਘ ਬੁੱਘੀਪੁਰਾ ਬਲਵੀਰ ਸਿੰਘ, ਬਹਿਣੀਵਾਲ ,ਲਛਮਣ ਸਿੰਘ ਤਲਵੰਡੀ ਭਗੇਰੀਆਂ ,ਰਘਵੀਰ ਸਿੰਘ ਬਹੋਨਾ (ਮੀਤ ਪ੍ਰਧਾਨ ) ਲਖਵੰਤ ਸਿੰਘ ਮਹਿਣਾ , ਰੂਪ ਸਿੰਘ ਦਾਇਆ ,ਗੁਰਵਿੰਦਰ ਸਿੰਘ ਕੋਕੀ, ਅਮਨਦੀਪ ਸਿੰਘ ਭੀਮਾ ਮਹਿਣਾ ,(ਜਨਰਲ ਸਕੱਤਰ )ਸਾਬਕਾ ਸਰਪੰਚ ਬਲਦੇਵ ਸਿੰਘ ਬੁੱਘੀਪੁਰਾ , ਨਾਹਰ ਸਿੰਘ ਤਲਵੰਡੀ ਮੱਲ੍ਹੀਆਂ, ਸੁਖਮੰਦਰ ਸਿੰਘ ਦਾਇਆਂ,( ਸਕੱਤਰ )ਪਰਮਿੰਦਰ ਸਿੰਘ ਭੀਮਾ ਤਲਵੰਡੀ ਮੱਲੀਆਂ (ਖ਼ਜ਼ਾਨਚੀ )ਗੁਰਨਾਹਰ ਸਿੰਘ ਤਤਾਰੀਏ ਵਾਲਾ(ਪ੍ਰਚਾਰ ਸਕੱਤਰ) ਬਲਦੇਵ ਸਿੰਘ ਮਹਿਰੋਂ ਗੁਰਮੀਤ ਸਿੰਘ ਤਲਵੰਡੀ ਮੱਲ੍ਹੀਆਂ ਰਾਜੂ ਸਿੰਘ ਤਲਵੰਡੀ ਮਿਲੀਆਂ ਗੋਰਾ ਸਿੰਘ ਦੁਸਾਂਝ ਮੱਖਣ ਸਿੰਘ ਕੋਕਰੀ ਵਹਿਣੀਵਾਲ ਜਗਤਾਰ ਸਿੰਘ ਕੋਕਰੀ ਬੁੱਟਰਾਂ ,ਹਰਬੰਸ ਸਿੰਘ ਤਲਵੰਡੀ ਮੱਲ੍ਹੀਆਂ ਤਲਵੰਡੀ ਭੰਗੇਰੀਆਂ ਗੁਰਪ੍ਰੀਤ ਸਿੰਘ ਤਲਵੰਡੀ ਭੰਗੇਰੀਆਂ ਅੰਮ੍ਰਿਤਪਾਲ ਸਿੰਘ ਤਤਾਰੀਏ ਵਾਲਾ ਪ੍ਰੀਤਮ ਸਿੰਘ ਮਹਿਣਾ ਡਾਕਟਰ ਬਲਦੇਵ ਸਿੰਘ ਮਹਿਰਮ ਚਰਨਜੀਤ ਸਿੰਘ ਬੁੱਘੀਪੁਰਾ ਸਲਵੰਤ ਸਿੰਘ ਰੌਲੀ ਆਦਿ ਨੂੰ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਹੈ !ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਜੱਥੇਦਾਰ ਤੋਤਾ ਸਿੰਘ ਦੇ ਪੀ ਏ ਰਾਜਿੰਦਰ ਸਿੰਘ ਡੱਲਾ  ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸਾਨੂੰ ਆਸ ਹੈ ਕਿ ਜਿਨ੍ਹਾਂ ਵਰਕਰਾ ਨੂੰ ਜੱਥੇਬੰਦਕ ਢਾਂਚੇ ਵਿੱਚ ਚੁਣਿਆ ਹੈ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ ਇਸ ਮੌਕੇ ਤੇ ਰਾਜਿੰਦਰ ਸਿੰਘ ਡੱਲਾ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਜਥੇਦਾਰ ਤੋਤਾ ਸਿੰਘ ਨੇ ਹਲਕਾ ਧਰਮਕੋਟ ਦਾ ਸਿਰਤੋੜ ਵਿਕਾਸ ਕਰਾਇਆ ਹੈ ਉਹ ਅੱਜ ਮੂੰਹੋਂ ਬੋਲ ਰਿਹਾ ਹੈ ਇਸ ਮੌਕੇ ਤੇ ਡੱਲਾ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਥੇਦਾਰ ਤੋਤਾ ਸਿੰਘ ਵੱਲੋਂ ਕੀਤੇ ਵਿਕਾਸ ਕਾਰਜਾਂ ਤੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਜਥੇਦਾਰ ਤੋਤਾ ਸਿੰਘ ਨੂੰ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਿਤਾ ਕੇ ਫਿਰ ਤੋਂ ਮੰਤਰੀ ਬਣਾਇਆ ਜਾਵੇ ਤਾਂ ਜੋ ਹਲਕੇ ਦਾ ਰਹਿੰਦਾ ਵਿਕਾਸ ਵੀ ਸਿਰੇ ਲਾਇਆ ਜਾ ਸਕੇ ਇਸ ਮੌਕੇ ਤੇ ਡੱਲਾਂ ਨੇ ਚੁਣੇ ਗਏ ਜੱਥੇਬੰਦ ਢਾਚੇ  ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ !ਇਸ ਮੌਕੇ ਤੇ ਸਰਕਲ ਮਹਿਣਾ ਦੇ ਦੂਸਰੀ ਵਾਰ ਚੁਣੇ ਗਏ ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂੰਤੀ ਲਈ ਵੱਡੇ ਪੱਧਰ ਤੇ ਯਤਨ ਕਰਨਗੇ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਪਾਰਟੀ ਨਾਲ ਜੋੜਨ ਲਈ ਦਿਨ ਰਾਤ ਮਿਹਨਤ ਕਰਨਗੇ ।ਇਸ ਮੌਕੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਕਾਗਰਸ਼ ਦੇ ਸਾਢੇ ਤਿੰਨ ਸਾਲਾ ਦੇ ਕਾਰਜਕਾਲ ਦਰਮਿਆਨ ਹਲਕਾ ਧਰਮਕੋਟ ਅੰਦਰ ਅਜਿਹਾ ਕੋਈ ਪ੍ਰੋਜੈਕਟ ਨਹੀ ਆਇਆ ਸਗੋਂ ਹਲਕਾ ਧਰਮਕੋਟ ਜੱਥੇਦਾਰ ਤੋਤਾ ਸਿੰਘ ਵਲੋ  ਲਿਆਂਦੇ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਰੋਕਣ ਵਿੱਚ ਹਲਕੇ ਦੇ ਵਿਧਾਇਕ ਨੇ ਅਹਿਮ ਰੋਲ ਅਦਾ ਕੀਤਾ ਹੈ ਇਸ ਮੌਕੇ ਭੁੱਲਰ ਨੇ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਵੱਲੋਂ ਬਾਜੇਕੇ ਅਤੇ ਕੰੜਿਆਲ ਵਿੱਚ ਲਿਆਂਦੇ ਡਿਗਰੀ ਕਾਲਜਾਂ ਦਾ ਕੰਮ ਰੋਕ ਹਲਕੇ ਦੇ ਵਿਧਾਇਕ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਹਲਕੇ ਵਿਚ ਕੋਈ ਅਜਿਹਾ ਵੱਡਾ ਪ੍ਰਾਜੈਕਟ ਨਹੀਂ ਲਗਾਉਣਾ ਚਾਹੁੰਦੇ  ਜਿਸ ਨਾਲ ਹਲਕੇ ਦੇ ਲੋਕਾਂ ਦਾ ਫ਼ਾਇਦਾ ਹੋ ਸਕੇ !ਇਸ ਮੌਕੇ ਸਾਬਕਾ ਵਾਈਸ ਚੈਅਰਮੇਨ ਮਾਰਕੀਟ ਕਮੇਟੀ ਨਿਹਾਲ ਸਿੰਘ ਭੁੱਲਰ ਤਲਵੰਡੀ ਭੂੰਗੇਰੀਆ  ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ  ਕਿ ਉਹ ਪਿੰਡ ਪਿੰਡ ਜਾ ਕੇ ਜੱਥੇਦਾਰ ਤੋਤਾ ਸਿੰਘ ਵਲੋ  ਕਰਾਏ ਵਿਕਾਸ਼  ਕਾਰਜਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਗੇ !****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ