ਰਾਮ ਜਨਮ ਭੂਮੀ ਦੀ ਪੂਜਾ ਨੂੰ ਸਮਰਪਿਤ ਬ੍ਰਾਹਮਣ ਸਭਾ ਵੱਲੋਂ ਖੁਸ਼ੀਆਂ ਦੇ ਬਾਲੇ ਗਏ ਦੀਵੇ ,ਲੱਡੂਆਂ ਦੇ ਲਗਾਏ ਗਏ ਲੰਗਰ

ਮੋਗਾ,5 ਅਗਸਤ (ਜਸ਼ਨ): ਭਗਵਾਨ ਸ਼੍ਰੀ ਰਾਮ ਜੀ ਦੀ ਜਨਮ ਭੂਮੀ ’ਤੇ ਉਸਾਰੇ ਜਾ ਰਹੇ ਮੰਦਿਰ ਦੀ ਆਰੰਭਤਾ ਮੌਕੇ ਭੂਮੀ ਦੀ ਪੂਜਾ ਨੂੰ ਲੈ ਕੇ ਦੇਸ਼ਭਰ ਦੇ ਰਾਮ ਭਗਤਾਂ ਵਿਚ ਵਿਸ਼ੇਸ਼ ਖੁਸ਼ੀ ਅਤੇ ੳਤਸ਼ਾਹ ਦੇਖਿਆ ਗਿਆ। 

ਮੋਗਾ ਵਿਚ ਬ੍ਰਾਹਮਣ ਸਭਾ ਵੱਲੋਂ ਵੱਖ ਵੱਖ ਥਾਵਾਂ ’ਤੇ ਉੱਘੇ ਸਮਾਜ ਸੇਵੀ ਅਤੇ ਰਾਈਟ ਵੇਅ ਏਅਰਿਕਸ ਦੇ ਐੱਮ ਡੀ ਦੇ ਪਿ੍ਰਆ ਤਿਆਗੀ ਦੀ ਅਗਵਾਈ ਵਿਚ ਸਮਾਗਮ ਕਰਵਾਏ ਗਏ ਅਤੇ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੰੁਦਿਆਂ ਵੱਖ ਵੱਖ ਥਾਵਾਂ ’ਤੇ ਦੇਸੀ ਘਿਓ ਦੇ ਦੀਵੇ ਬਾਲੇ ਗਏ ਅਤੇ ਸੰਗਤਾਂ ਲਈ ਲੱਡੂਆਂ ਦੇ ਲੰਗਰ ਲਗਾਏ ਗਏ।

ਮੇਨ ਬਜ਼ਾਰ ਮੋਗਾ ਵਿਚ ਆਨੰਦ ਸਟੂਡੀਢ ਦੇ ਸਾਹਮਣੇ ਲਗਾਏ ਲੰਗਰ ਦੌਰਾਨ ਸਭਾ ਦੇ ਕੈਸ਼ੀਅਰ ਸੰਜੀਵ ਸ਼ਰਮਾ ਅਤੇ ਦੁਕਾਨਦਾਰਾਂ ਨੇ ਰਾਹਗੀਰਾਂ ਨੂੰ ਲੱਡੂਆਂ ਦਾ ਪ੍ਰਸ਼ਾਦ ਵੰਡਿਆ । ਇਸ ਮੌਕੇ ਦੇਵ ਪਿ੍ਰਆ ਤਿਆਗੀ ਨੇ ਆਖਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਉਪਰੰਤ ਆਏ ਫੈਸਲੇ ਨਾਲ ਜਿਥੇ ਭਗਵਾਨ ਰਾਮ ਜੀ ਦੇ ਮੰਦਿਰ ਦੀ ਉਸਾਰੀ ਆਰੰਭ ਹੋਈ ਹੈ ਉਥੇ ਦੇਸ਼ ਵਿਚ ਆਪਸੀ ਭਾਈਚਾਰਾ ਵੀ ਮਜਬੂਤ ਹੋਇਆ ਹੈ । ਉਹਨਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਸੰਤਾਂ ਮਹਾਂਪੁਰਖਾਂ ਦਾ ਭੂਮੀ ਪੂਜਨ ਵਿਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਲੰਗਰ ਦੀ ਸੇਵਾ ਨਿਭਾਉਣ ਵਾਲਿਆਂ ’ਚ ਯੁਗਿੰਦਰ ਸ਼ਰਮਾ,ਅਨਿਲ ਸ਼ਰਮਾ,ਜਗਦੀਸ਼ ਸ਼ਰਮਾ,ਪੰਡਿਤ ਅਸ਼ੋਕ ਸ਼ਰਮਾ,ਦੀਪਕ ਸ਼ਰਮਾ,ਨਰਿੰਦਰ ਖੇੜਾ,ਚੰਦਰ ਭਾਟੀਆ,ਰਿੰਕੂ ਚੋਪੜਾ ਅਤੇ ਕਰਨ ਆਦਿ ਸ਼ਾਮਲ ਸਨ।