ਭਾਰਤ ਸਕਾਊਟ ਅਤੇ ਗਾਈਡ ਪੰਜਾਬ ਸੰਸਥਾ ਵੱਲੋਂ ਵਿਸ਼ਵ ਸਕਾਰਫ਼ ਡੇ ’ਤੇ ਵਿਧਾਇਕ ਡਾ: ਹਰਜੋਤ ਕਮਲ ਨੂੰ ਸਕਾਰਫ਼ ਭੇਂਟ ਕਰਕੇ ਕੀਤਾ ਸਨਮਾਨਿਤ

ਮੋਗਾ, 1 ਅਗਸਤ (ਜਸ਼ਨ) :ਅੱਜ ਵਿਸ਼ਵ ਸਕਾਰਫ਼ ਡੇ ’ਤੇ ਭਾਰਤ ਸਕਾਊਟ ਅਤੇ ਗਾਈਡ ਪੰਜਾਬ ਸੰਸਥਾ ਵੱਲੋਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੂੰ ਸਕਾਰਫ਼ ਭੇਂਟ ਕਰਕੇ ਸਨਮਾਨ ਦਿੱਤਾ ਗਿਆ । ਭਾਰਤ ਸਕਾਊਟ ਅਤੇ ਗਾਈਡ ਪੰਜਾਬ ਦੇ ਵਾਈਸ ਪ੍ਰਧਾਨ ਡਾ: ਹਰਜੋਤ ਕਮਲ ਨੂੰ ਸਨਮਾਨਿਤ ਕਰਨ ਦੀਆਂ ਰਸਮਾਂ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ ਸੁਖਚੈਨ ਸਿੰਘ ਸੇਖਾ ਅਤੇ ਸੁਖਾਨੰਦ ਕੱਬ ਮਾਸਟਰ ਸੁਖਵਿੰਦਰ ਸਿੰਘ ਨੇ ਨਿਭਾਈਆਂ । ਇਸ ਮੌਕੇ ਭਾਰਤ ਸਕਾਊਟ ਅਤੇ ਗਾਈਡ ਪੰਜਾਬ ਦੇ ਵਾਈਸ ਪ੍ਰਧਾਨ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਹ ਕਈ ਸਾਲਾਂ ਤੋਂ ਇਸ ਮਾਣਮੱਤੀ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਇਹ ਸੰਸਥਾ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ,ਜ਼ਿੰਦਗੀ ‘ਚ ਸੰਘਰਸ਼ ਕਰਨ ਅਤੇ ਲੋਕ ਸੇਵਾ ਲਈ ਨਾ ਸਿਰਫ਼ ਪ੍ਰੇਰਿਤ ਕਰਦੀ ਹੈ ਬਲਕਿ ਚੁਣੌਤੀਆਂ ਲਈ ਤਿਆਰ ਵੀ ਕਰਦੀ ਹੈ । ਉਹਨਾਂ ਸਕਾਊਟ ਅਤੇ ਗਾਈਡ ਸੰਸਥਾ ਨਾਲ ਜੁੜੇ ਸਮੂਹ ਟਰੇਨਰਾਂ ਨੂੰ ਅਪੀਲ ਕੀਤੀ ਕਿ ਜਦੋਂ ਸਾਡਾ ਪੰਜਾਬ ਨਸ਼ਿਆਂ ਨਾਲ ਜੂਝ ਰਿਹਾ ਹੈ ਤਾਂ ਅਜਿਹੇ ਸਮੇਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਸੰਸਥਾ ਲਈ ਰਾਜਦੂਤ ਵਾਂਗ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕਰਨ ਤਾਂ ਕਿ ਇਹ ਰਾਜਦੂਤ ਨਸ਼ਿਆਂ ‘ਚ ਗਲਤਾਨ ਹੋ ਚੁੱਕੇ ਨੌਜਵਾਨਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਆਪਣਾ ਯੋਗਦਾਨ ਪਾ ਸਕਣ। ਇਸ ਸਮਾਗਮ ਵਿਚ ਪਿ੍ਰੰਸੀਪਲ ਮਨਵੀਨ ਕੌਰ, ਸਤਨਾਮ ਸਿੰਘ,ਮੈਡਮ ਕਿਰਨ, ਰਾਜ ਕੌਰ, ਜਸਵੀਰ ਸਿੰਘ ਬਾਜਵਾ,ਨਵਦੀਪ ਸਿੰਘ ,ਸੰਦੀਪ ਯਾਦਵ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ