ਪੁਲੀਸ ਵਲੋਂ ਦੁਕਾਨਦਾਰਾਂ ਨੂੰ ਗੈਂਗਸਟਾਰਾਂ ਵਾਂਗ ਚੁੱਕ ਕੇ ਥਾਣੇ ਲੈ ਜਾਣਾ ਬਰਦਾਸ਼ਤ ਤੋਂ ਬਾਹਰ -- ਮੱਖਣ ਬਰਾੜ

ਮੋਗਾ, 21 ਜੁਲਾਈ (ਜਸ਼ਨ) :  ਸ਼ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ  ਬਰਜਿੰਦਰ ਸਿੰਘ ਮੱਖਣ ਬਰਾੜ ਨੇ ਮੋਗਾ ਪੁਲੀਸ ਵੱਲੋਂ ਲੰਘੇ ਦਿਨ ਮੋਗਾ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਦੁਕਾਨਦਾਰਾਂ ਨੂੰ ਸ਼ਰੇਆਮ ਬਗੈਰ ਕਿਸੇ ਕਾਰਨ ਗੈਂਗਸਟਾਰਾਂ ਵਾਂਗ ਚੁੱਕ ਕੇ ਥਾਣੇ ਲੈ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸ ਬਰਾੜ ਨੇ ਕਿਹਾ ਕੇ ਪਿਛਲੇ ਦਿਨੀਂ ਮੋਗਾ ਸ਼ਹਿਰ ਦੀ ਸੰਘਣੀ ਅਬਾਦੀ ਵਿੱਚ ਸਥਿਤ ਸ਼ੌਰੂਮ ਮਾਲਕ ਦਾ ਸ਼ਰੇਆਮ ਕਤਲ ਹੋ ਗਿਆ ਸੀ ਜਿਸ ਕਾਰਨ ਪਹਿਲਾਂ ਤੋਂ ਹੀ ਸਹਿਮੇ ਬੈਠੇ ਵਪਾਰੀ ਵਰਗ ਉੱਪਰ ਪੁਲੀਸ ਦਾ ਇਹ ਧੱਕਾ ਬਰਦਾਸ਼ਤ ਤੋਂ ਬਾਹਰ ਹੈ। ਬਰਜਿੰਦਰ ਸਿੰਘ ਮੱਖਣ ਬਰਾੜ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਕਰੋਨਾ ਵਰਗੀ ਬਿਮਾਰੀ ਦੌਰਾਨ ਪਟੜੀ ਤੋਂ ਉਤਰ ਚੁੱਕੇ ਕਾਰੋਬਾਰ ਨੂੰ ਪੈਰਾਂ ਸਿਰ ਕਰਨ ਲਈ ਦੁਕਾਨਦਾਰਾਂ ਦਾ ਸਾਰਾ ਦਿਨ ਜੱਦੋ-ਜਹਿਦ ਵਿੱਚ ਲੰਘ ਜਾਂਦਾ ਹੈ। ਉਹਨਾਂ ਕਿਹਾ ਕਿ ਮੰਦਹਾਲੀ ਦੇ ਇਸ ਦੌਰ ਵਿੱਚ ਵਪਾਰੀ ਵਰਗ ਨੂੰ ਜ਼ਲੀਲ ਕਰਕੇ ਥਾਣੇ ਲੈ ਜਾਕੇ ਦੋ-ਦੋ ਹਜ਼ਾਰ ਜ਼ੁਰਮਾਨਾ ਵਸੂਲਣਾ ਗਲਤ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ