ਜਿਲ਼ਾ ਮੋਗਾ ਚ ਸਿੱਖਿਆ ਵਿਭਾਗ ਦੇ ਪਹਿਲੇ ਤੇ ਇਕਲੌਤੇ ਕੁਲਵਿੰਦਰ ਸਿੰਘ ਬਣੇ ਸੋਨਾ,ਚਾਂਦੀ,ਕਾਂਸੀ ਸਰਟੀਫਿਕੇਟ ਵਿਜੇਤਾ

Tags: 

 ਮੋਗਾ, 21 ਜੁਲਾਈ (ਜਸ਼ਨ) :  ਮਾਸਟਰ  ਟ੍ਰੇਨਰ ਅਤੇ ਸੈਕਟਰ ਅਫਸਰ 071 ਨਿਹਾਲ ਸਿੰਘ ਵਾਲਾ,ਨੋਡਲ ਇੰਚਾਰਜ਼ ਕੁਲਵਿੰਦਰ ਸਿੰਘ ਸਸਸਸ ਪੱਤੋ ਹੀਰਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਪ੍ਰਭਾਵਿਤ ਵਿਅਕਤੀਆ ਦੀ  ਭਾਰਤ ਵਿੱਚ ਗਿਣਤੀ 10 ਲੱਖ ਤੋ ਵੱਧ ਹੋ ਗਈ ਹੈ ਦਿਨੋ ਦਿਨ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਇਸ ਤੋ ਡਰਨ ਦੀ ਲੋੜ ਨਹੀ ਸਗੋ ਕੋਵਿਡ-19 ਸੰਬੰਧੀ ਜਾਗਰੂਕ ਹੋਣ ਦੀ ਲੋੜ ਹੈ।ਸਮੇ ਸਮੇ ਤੇ ਜਾਰੀ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰੋ।ਕਿਸੇ ਨਾਲ ਹੱਥ ਨਾ ਮਿਲਾਉ,ਇੱਕਠ ਵਿੱਚ ਸ਼ਾਮਿਲ ਹੋਣ ਤੋ ਗੁਰੇਜ਼ ਕਰੋ,ਥੋੜੀ-ਥੋੜੀ ਦੇਰ ਬਾਅਦ ਹੱਥਾ ਨੂੰ ਸਾਬਣ ਨਾਲ ਚੰਗੀ ਤਰ੍ਹਾ ਸਾਫ ਕਰਦੇ ਰਹੋ,ਜਰੂਰੀ ਕੰਮ ਹੋਣ ਤੇ ਮੂੰਹ ਤੇ ਮਾਸਿਕ ਪਾ ਕੇ ਬਾਹਰ ਜਾਣਾ ਚਾਹੀਦਾ ਹੈ।
             ਇਸ ਤੋ ਇਲਾਵਾ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਕੋਵਾ ਐਪ ਕੋਵਿਡ-19 ਵਿੱਚ ਈ-ਪਾਸ ਸੁਵਿਧਾ ,ਡਾਕਟਰ ਦੇ ਸੰਪੰਰਕ ਨੰਬਰ,ਇਸ ਰਾਹੀ ਕਰੋਨਾ ਨਾਲ ਪ੍ਰਭਾਵਿਤ ਵਿਅਕਤੀ ਦੀ ਦੂਰੀ ਬਾਰੇ ਅਤੇ ਸ਼ੱਕੀ ਮਰੀਜ਼ ਬਾਰੇ ਜਾਣਕਾਰੀ,ਇਸ ਤੋ ਇਲਾਵਾ ਸਰਕਾਰ ਦੁਆਰਾ ਜਾਰੀ ਹਦਾਇਤਾ ਬਾਰੇ ਵੀ ਜਾਣਕਾਰੀ ਦਿੰਦੀ ਹੈ।ਹਰੇਕ ਨਾਗਰਿਕ ਨੂੰ ਆਪਣੇ ਫੋਨ ਵਿੱਚ ਐਪ ਜਰੂਰ ਡਾਊਨਲੋੜ ਕਰਨੀ ਚਾਹੀਦੀ ਹੈ।
              ਇਸ ਤੋ ਇਲਾਵਾ ਸਿੱਖਿਆ ਵਿਭਾਗ ਦੁਆਰਾ 01/07/2020 ਤੋ ਡੂਰ ਟੂ ਡੂਰ ਕੰਨਟੈਟ ਪ੍ਰੋਗਰਾਮ ਮਿਸ਼ਨ ਫਤਿਹ ਵੀ ਚਲਾਇਆ ਗਿਆ ਹੈ ਜੋ ਕਿ ਕਰੋਨਾ ਦੇ ਖਾਤਮੇ ਲਈ ਕਾਰਗਰ ਸਾਬਿਤ ਹੋ ਰਿਹਾ ਹੈ।ਇਸ ਦੇ ਤਹਿਤ ਸਰਕਾਰੀ ਸਕੁਲ਼ਾ ਦੇ ਅਧਿਆਂਪਕਾ ਦੁਆਰਾ ਘਰ ਘਰ ਜਾ ਕੇ ਲੋਕਾ ਨੂੰ ਕਰੋਨਾ ਵਰਗੀ ਮਹਾਂਵਾਰੀ ਤੋ ਬਚਾਅ ਕਰਨ ਲਈ ਜਾਗ੍ਰਿਤ ਕੀਤਾ ਜਾ ਰਿਹਾ ਹੈ।ਸਿੱਖਿਆਂ ਵਿਭਾਗ ਵੱਲੋ ਪਹਿਲੇ ਅਤੇ ਇਕਲ਼ੌਤੇ ਮਿਸ਼ਨ ਫਤਿਹ ਅਧੀਨ ਸੋਨਾ,ਚਾਂਦੀ,ਕਾਂਸੀ ਤਿੰਨੇ ਸਰਟੀਫਿਕੇਟ ਵਿਜੇਤਾ ਬਣੇ ਕੁਲਵਿੰਦਰ ਸਿੰਘ ਨੂੰ ਇਸ ਤੋ ਪਹਿਲਾ ਵੋਟਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹਾਂਸ ਜੀ ਵੱਲੋ ਵੀ ਬੈਸਟ ਨੋਡਲ ਅਫਸਰ 071 ਨਿ.ਸਿੰ.ਵਾਲਾ ਵਜੋ ਸਨਮਾਨਿਤ ਕੀਤਾ ਗਿਆ ਸੀ।      ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ