ਮਾਰਕੀਟ ਕਮੇਟੀ ਦੇ ਵਾਈਸ ਚੈਅਰਮੈਨ ਸੇਵਕ ਸਿੰਘ ਸੈਦੋਕੇ ਸਮੇਤ ਮੈਂਬਰਾ ਨੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਵਿਧਾਇਕ ਦਰਸਨ ਸਿੰਘ ਬਰਾੜ ਦੀ ਹਾਜ਼ਰੀ ਚ ਸੰਭਾਲੇ ਆਹੁਦੇ

 ਮੋਗਾ, 20 ਜੁਲਾਈ (ਜਸ਼ਨ) :  ਨਿਹਾਲ ਸਿੰਘ ਵਾਲਾ ਦੀ ਸਿਆਸਤ ਅਤੇ ਕਾਗਰਸ ਦੇ ਖੇਮੇ ਚ ਅੱਜ ਨਿਵੇਕਲਾ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਮਾਰਕੀਟ ਕਮੇਟੀ ਦੇ ਵਾਈਸ ਚੈਅਰਮੈਨ  ਸੇਵਕ ਸਿੰਘ ਸੈਦੋਕੇ ਸਮੇਤ ਮੈਂਬਰਾ ਨੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ  ਅਤੇ ਵਿਧਾਇਕ ਦਰਸਨ ਸਿੰਘ ਬਰਾੜ  ਸਾਬਕਾ ਮੰਤਰੀ ਦੀ ਹਾਜ਼ਰੀ ਚ  ਆਪੋ ਆਪਣੇ ਔਹਦੇ ਸੰਭਾਲ ਲਏ ।ਇਸ ਮੌਕੇ  ਟਕਸਾਲੀ ਕਾਂਗਰਸੀ  ਸੇਵਕ ਸਿੰਘ ਸੈਦੋਕੇ ਵਾਈਸ ਚੈਅਰਮੈਨ, ਰੁਪਿੰਦਰ ਸਿੰਘ ਦੀਨਾ ਮੈਂਬਰ ਬਲਾਕ ਸੰਮਤੀ ਅਤੇ ਮੈਂਬਰ ਮਾਰਕੀਟ ਕਮੇਟੀ, ਸਰਪੰਚ ਜਸਪਾਲ ਸਿੰਘ ਦੀਦਾਰੇਵਾਲਾ ਮੈਂਬਰ ਮਾਰਕੀਟ ਕਮੇਟੀ, ਸਰਪੰਚ ਪਰਮਜੀਤ ਕੌਰ ਬੁਰਜ ਹਮੀਰਾ ਮੈਂਬਰ ਮਾਰਕੀਟ ਕਮੇਟੀ, ਯਾਦਵਿੰਦਰ ਸਿੰਘ ਮਧੇਕੇ ਮੈਂਬਰ ਬਲਾਕ ਸੰਮਤੀ ਅਤੇ ਮੈਂਬਰ ਮਾਰਕੀਟ ਕਮੇਟੀ,ਦਲਵਿੰਦਰ ਸਿੰਘ ਗਾਜੀਆਣਾ ਮੈਂਬਰ ਮਾਰਕੀਟ ਕਮੇਟੀ, ਗੁਰਦੀਪ ਸਿੰਘ ਨੰਗਲ ਮੈਂਬਰ ਮਾਰਕੀਟ ਕਮੇਟੀ ਹਾਜਰ ਹੋਏ ।ਇਸ ਮੌਕੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਵਾਈਸ ਚੈਅਰਮੈਨ  ਸੇਵਕ ਸਿੰਘ ਸੈਦੋਕੇ ਨੇ ਕਿਹਾ ਕਿ ਮੈਂ ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਵਜੋਂ ਹੋਈ ਨਿਯੁਕਤੀ ਲਈ ਮੁੱਖ ਮੰਤਰੀ ਪੰਜਾਬ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਜੀ (ਐਮ ਪੀ) ਪਟਿਆਲਾ ਅਤੇ ਸਾਬਕਾ ਵਿਦੇਸ਼ ਮੰਤਰੀ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ।ਇਸ ਮੌਕੇ ਤੇ ਪਰਮਜੀਤ ਸਿੰਘ ਨੰਗਲ ਸਾਬਕਾ ਚੇਅਰਮੇਨ,ਭਜਨ ਸਿੰਘ ਜੈਦ ਸਾਬਕਾ ਚੈਅਰਮੇਨ,ਪ੍ਰਧਾਨ ਰਮੇਸ਼ ਕੁਮਾਰ ਕਾਲੂ ,ਵਿਪਨ ਕੁਮਾਰ, ਪ੍ਰਵੀਨ ਬਾਂਸਲ,ਵਿਜੇ ਮੈਂਬਰ,ਪ੍ਰਭਲੀਨ ਸਿੰਘ ਸਕੱਤਰ ਮਾਰਕੀਟ ਕਮੇਟੀ, ਚੈਅਰਮੈਨ ਸਤਿੰਦਰ ਸਿੰਘ ਬਬਲਾ,ਸਰਪੰਚ ਅਮਰਜੀਤ ਸਿੰਘ ਪੱਤੋ ,ਸਰਪੰਚ ਜਗਜੀਤ ਸਿੰਘ ਗਾਜੀਆਣਾ, ਸਰਪੰਚ ਗੁਰਤੇਜ ਸਿੰਘ ਬਾਰੇਵਾਲਾ,ਸਰਪੰਚ ਗੁਰਸੇਵਕ ਸਿੰਘ ਬਿੱਟੂ ਘੋਲੀਆ,ਸਰਪੰਚ ਸਮਸੇ਼ਰ ਖਾਂ ਬੁਰਜ ਦੁੱਨਾ,ਸਰਪੰਚ ਰਾਜਵਿੰਦਰ ਕੌਰ ਲੁਹਾਰਾ,ਕੁਲਦੀਪ ਸਿੰਘ ਪੱਤੋ ਮੈਂਬਰ ਬਲਾਕ ਸੰਮਤੀ,ਸਰਪੰਚ ਗੁਰਨਾਮ ਸਿੰਘ ਮਧੇਕੇ,ਪਰਦੀਪ ਸਿੰਘ ਖਾਈ,ਜਨਕ ਰਾਜ ਰੌਂਤਾ ਬਲਾਕ ਸੰਮਤੀ ਮੈਂਬਰ, ਜੀਤੀ ਨੰਬਰਦਾਰ, ਪ੍ਰਧਾਨ ਅਮਰਜੀਤ ਸਿੰਘ ਰੌਂਤਾ,ਪਰਗਟ ਬਰਾੜ,ਯੋਧਾ ਮੈਂਬਰ ਦੀਨਾ,ਪ੍ਰਧਾਨ ਕਰਮਜੀਤ ਸਿੰਘ ਬੁਰਜ, ਪ੍ਰਧਾਨ ਜਸਵੀਰ ਸਿੰਘ ਬੁਰਜ,ਸਰਪੰਚ ਅਜਮੇਰ ਸਿੰਘ ਕਿਸ਼ਨਗੜ੍ਹ,ਦਰਸਨ ਸਿੰਗਲਾ,ਸੰਜੂ ਮੰਗਲਾ,ਵਿਜੇ ਜੋਸੀ, ਚਾਂਦੀ ਰਾਮ,ਵਿਜੈ ਬੱਤਿਆ ਵਾਲਾ,ਗੋਰਖਾ ਮਾਛੀਕੇ, ਆਦਿ ਹਾਜਰ ਸਨ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ