ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 18 ‘ਚ ਵੱਖ ਵੱਖ ਪ੍ਰੋਜੈਕਟਾਂ ਦੀ ਆਰੰਭਤਾ ਕਰਵਾਈ

ਮੋਗਾ,19 ਜੁਲਾਈ (ਜਸ਼ਨ) :ਮੋਗਾ ‘ਚ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵਾਰਡ ਨੰਬਰ 18 ਵਿਚ ਵੱਖ ਵੱਖ ਪ੍ਰੋਜੈਕਟਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸਾਬਕਾ ਕੌਂਸਲਰ ਵਿਜੇ ਭੂਸ਼ਣ ਟੀਟੂ ਅਤੇ ਮੁਹੱਲਾ ਨਿਵਾਸੀ ਵਿਸ਼ੇਸ਼ਕਰ ਮਹਿਲਾਵਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ। ਵਾਰਡ ਨੰਬਰ ਦੇ ਵਿਸ਼ਕਰਮਾ ਨਗਰ ਦੀਆਂ ਚਾਰ ਗਲੀਆਂ ਵਿਚ ਲੱਗਣ ਵਾਲੀਆਂ ਇੰਟਰਲਾਕ ਟਾਈਲਾਂ ਦੇ ਪ੍ਰੋਜੈਕਟ ਅਤੇ ਰਾਮਨਗਰ ਦੀਆਂ ਗਲੀਆਂ ਵਿਚ ਇੱਟਾਂ ਦੀ ਸੋਿਗ ਦੇ ਕੰਮ ਨੂੰ ਰਸਮੀ ਤੌਰ ’ਤੇ ਸ਼ੁਰੂ ਕਰਵਾਉਣ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਮੁਹੱਲਾ ਨਿਵਾਸੀਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਨੇ ਆਖਿਆ ਕਿ ਉਹਨਾਂ ਨੂੰ ਜਿਨਾਂ ਪਿਆਰ ਅਤੇ ਸਤਿਕਾਰ  ਮੋਗਾ ਹਲਕੇ ਦੇ ਵਾਸੀਆਂ ਨੇ ਦਿੱਤਾ ਹੈ ਉਹ ਇਸ ਨੂੰ ਕਦੇ ਵੀ ਨਹੀਂ ਭੁਲਾ ਸਕਦੇ ਅਤੇ ਉਹਨਾਂ ਨੂੰ ਵਿਧਾਇਕ ਬਣਾਉਣ ਲਈ ਆਸ਼ੀਰਵਾਦ ਦੇਣ ਵਾਲੇ ਹਰ ਵਿਅਕਤੀ ਦੇ ਉਹ ਰਿਣੀ ਹਨ । ਉਹਨਾਂ ਆਖਿਆ ਕਿ ਇਹ ਰਿਣ ਬੇਸ਼ੱਕ ਮੈਂ ਸਾਰੀ ਉਮਰ ਨਹੀਂ ਚੁਕਾ ਸਕਦਾ ਪਰ ਮੋਗੇ ਦਾ ਵਿਕਾਸ ਕਰਵਾਉਂਦਿਆਂ ਪਿਛਲੇ ਕਈ ਸਾਲਾਂ ਤੋਂ ਤਰਸਯੋਗ ਜ਼ਿੰਦਗੀ ਬਿਤਾਅ ਰਹੇ ਮੋਗਾ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਅੰਤ ਜ਼ਰੂਰ ਕਰ ਸਕਦਾ ਹਾਂ ਅਤੇ ਅੱਜ ਦੇ ਇਹ ਪ੍ਰੌਜੇਕਟ ਇਸੇ ਕੜੀ ਦਾ ਹਿੱਸਾ ਹਨ । ਇਸ ਮੌਕੇ ਸਾਬਕਾ ਕੌਂਸਲਰ ਵਿਜੇ ਭੂਸ਼ਣ ਟੀਟੂ ਨੇ ਵਿਧਾਇਕ ਡਾ: ਹਰਜੋਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਾਰਡ ਨੰਬਰ 18 ਦੀਆਂ ਗਲੀਆਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਸੀ ਪਰ ਮੁਹੱਲਾ ਨਿਵਾਸੀ ਡਾ: ਹਰਜੋਤ ਦੇ ਧੰਨਵਾਦੀ ਹਨ ਜਿਨਾਂ ਨੇ ਵਿਕਾਸ ਕਾਰਜ ਆਰੰਭ ਕਰਵਾ ਕੇ ਵਾਰਡ ਵਾਸੀਆਂ ਨੂੰ ਰਾਹਤ ਦਿੱਤੀ ਹੈ। ਇਸ ਮੌਕੇ ਵਿਧਾਇਕ ਡਾ: ਹਰਜੋਤ ਨੇ ਵੱਡੀ ਗਿਣਤੀ ਵਿਚ ਪੁੱਜੀਆਂ ਮਹਿਲਾਵਾਂ ਨਾਲ ਵਿਚਾਰ ਚਰਚਾ ਕਰਦਿਆਂ ਵਾਰਡ ਦੀਆਂ ਹੋਰਨਾਂ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ।