ਵਾਰਡ ਨੰਬਰ 2 ਦੇ ਕੌਂਸਲਰ ਮਨਜੀਤ ਮਾਨ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾ ਵਾਰਡ ਵਾਸੀਆਂ ਨੇ ਮਹਿਸੂਸ ਕੀਤੀ ਵੱਡੀ ਰਾਹਤ

ਮੋਗਾ,17 ਜੁਲਾਈ (ਜਸ਼ਨ): ਵਾਰਡ ਨੰਬਰ 2 ਦੇ ਕੌਂਸਲਰ ਮਨਜੀਤ ਮਾਨ ਵੱਲੋਂ ਵਾਰਡ ਵਾਸੀਆਂ ਦੀ ਸਹੂਲਤ ਲਈ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾ ਹੌਲੀ ਹੌਲੀ ਜਿੱਥੇ ਵਾਰਡ ਦੀ ਦਿੱਖ ਬਦਲਣ ਲੱਗੀ ਹੈ ਉੱਥੇ ਵਾਰਡ ਵਾਸੀਆਂ ਨੇ ਵੀ ਵੱਡੀ ਰਾਹਤ ਮਹਿਸੂਸ ਕੀਤੀ ਹੈ। ਦਿਨ ਰਾਤ ਮਿਹਨਤ ਨਾਲ ਕੰਮ ਕਰਦੇ ਮਨਜੀਤ ਮਾਨ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ  ਉਹਨਾਂ ਨੇ  ਹਮੇਸ਼ਾ ਵਾਰਡ ਨੰਬਰ 2 ਦੇ ਵਿਕਾਸ ਲਈ ਅਨੇਕਾਂ ਕਾਰਜ ਕੀਤੇ ਹਨ ਚਾਹੇ ਉਹ ਵਾਰਡ ਦੀਆਂ ਗਲੀਆਂ ਦਾ ਕੰਮ ਹੋਵੇ ਅਤੇ ਚਾਹੇ ਸੀਵਰੇਜ ਅਤੇ ਸਟਰੀਟ ਲਾਈਟਾਂ ਦੀ ਹਾਲਤ ਨੂੰ ਦਰੁਸਤ ਕਰਨ ਦਾ ਹੋਵੇ । ਉਹਨਾਂ ਕਿਹਾ ਕਿ ਬਰਸਾਤਾਂ ਦੇ ਮੱਦੇਨਜ਼ਰ ਅੱਜ ਉਹਨਾਂ ਵਾਰਡ ਨੰਬਰ 2 ਦੀ ਪੇਂਜੇ ਵਾਲੀ ਗਲੀ ,ਗਲੀ ਨੰਬਰ 6 ,ਗਲੀ ਨੰਬਰ 7 ਨਜ਼ਦੀਕ ਬਾਈ ਪਾਲ ਦੀ ਚੱਕੀ ਤੋਂ ਇਲਾਵਾ ਹੋਰ ਗਲੀਆਂ ਵਿਚ ਨਗਰ ਨਿਗਮ ਦੇ ਸਫ਼ਾਈ ਸੇਵਕਾਂ ਵੱਲੋਂ ਸੀਵਰੇਜ ਦੀ ਸਫ਼ਾਈ ਦਾ ਕੰਮ ਨੇਪਰੇ ਚਾੜ੍ਹਿਆ ਗਿਆ ਹੈ । ਉਹਨਾਂ ਕਿਹਾ ਕਿ ਉਹ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਖੁਦ ਵੀ ਸਫ਼ਾਈ ਦਾ ਧਿਆਨ ਰੱਖਣ ਤਾਂ ਕਿ ਕਰੋਨਾ ਮਹਾਂਮਾਰੀ ਦੌਰਾਨ ਕੋਈ ਵੀ ਇਸ ਦੀ ਜ਼ਦ ਵਿਚ ਨਾ ਆ ਸਕੇ। ਉਹਨਾਂ ਕਿਹਾ ਕਿ ਉਹਨਾਂ ਨੇ ਕਰੋਨਾ ਸੰਕਰਮਣ ਤੋਂ ਬਚਾਅ ਲਈ ਖੁਦ ਸਾਰੇ ਵਾਰਡ ਦੀਆਂ ਗਲੀਆਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਕੀਤਾ ਅਤੇ ਜਦੋਂ ਹੀ ਬਰਸਾਤੀ ਮੌਸਮ ਸ਼ੁਰੂ ਹੋਇਆਂ ਉਹਨਾਂ ਨੇ ਡੇਂਗੂ ਤੋਂ ਬਚਾਅ ਲਈ ਹਰ ਗਲੀ ਵਿਚ ਸਪਰੇਅ ਕਰਵਾਈ । ਉਹਨਾਂ ਕਿਹਾ ਕਿ ਵਾਰਡ ਵਾਸੀ ਕਿਸੇ ਵੀ ਸਮੇਂ ਆਪਣੀਆਂ ਮੁਸ਼ਕਿਲਾਂ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਤੇ ਉਹ ਯਕੀਨ ਦਿਵਾਉਂਦੇ ਹਨ ਕਿ ਉਹ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਗੇ।