ਵਾਇਸ ਚੇਅਰਮੈਨ ਸੇਵਕ ਸਿੰਘ ਸੈਦੋਕੇ ਨੂੰ ਸਨਮਾਨਿਤ ਕਰਦਿਆਂ ਰੁਪਿੰਦਰ ਦੀਨਾ ਨੇ ਆਖਿਆ ‘‘ ਟਕਸਾਲੀ ਕਾਂਗਰਸੀ ਹਮੇਸ਼ਾ ਪਾਰਟੀ ਨੂੰ ਮਜਬੂਤ ਕਰਨ ਲਈ ਕੁਰਬਾਨੀ ਵਾਲਾ ਰਸਤਾ ਅਖਤਿਆਰ ਕਰਦੇ ਨੇ’’
ਨਿਹਾਲ ਸਿੰਘ ਵਾਲਾ,14 ਜੁਲਾਈ (ਜਸ਼ਨ): ਕਾਂਗਰਸ ਪਾਰਟੀ ਵੱਲੋਂ ਟਕਸਾਲੀ ਕਾਂਗਰਸੀ ਪਰਿਵਾਰ ਸੱਗੜ ਸਿੰਘ ਸੈਦੋਕੇ ਦੇ ਪੁੱਤਰ ਸੇਵਕ ਸਿੰਘ ਸੈਦੋਕੇ ਨੂੰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦਾ ਵਾਇਸ ਚੇਅਰਮੈਨ ਨਿਯੁਕਤ ਹੋਣ ਉਪਰੰਤ ਹਲਕੇ ਦੇ ਪਿੰਡ ਨੰਗਲ ਵਿਖੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਦੀ ਅਗਵਾਈ ਹੇਠ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਨਵ ਨਿਯੁਕਤ ਵਾਇਸ ਚੇਅਰਮੈਨ ਅਤੇ ਮਾਰਕੀਟ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਚੈਅਰਮੈਨ ਸੇਵਕ ਸਿੰਘ ਸੈਦੋਕੇ ਨੇ ਕਾਂਗਰਸ ਹਾਈ ਕਮਾਂਡ ,ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਲੋਕਲ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਕਾਂਗਰਸੀ ਵਿਚਾਰਧਾਰਾ ਨੂੰ ਪ੍ਰਣਾਇਆ ਰਿਹਾ ਹੈ ਅਤੇ ਹਮੇਸ਼ਾਂ ਨਿਰਸਵਾਰਥ ਲੋਕ ਸੇਵਾ ਨੂੰ ਸਮਰਪਿਤ ਰਹੇਗਾ। ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਿਆਸੀ ਸਕੱਤਰ ਰੁਪਿੰਦਰ ਦੀਨਾ ਨੇ ਕਿਹਾ ਕਿ ਟਕਸਾਲੀ ਸ਼ਬਦ ਬੜਾ ਪਵਿੱਤਰ ਸ਼ਬਦ ਹੈ ਪਰ ਸਿਆਸੀ ਤੌਰ ’ਤੇ ਇਹ ਸ਼ਬਦ ਉਹਨਾਂ ਵਿਅਕਤੀਆਂ ਜਾਂ ਪਰਿਵਾਰਾਂ ਲਈ ਸਤਿਕਾਰ ਵਜੋਂ ਵਰਤਿਆਂ ਜਾਂਦਾ ਹੈ ਜੋ ਪਰਿਵਾਰ ਕਿਸੇ ਵੀ ਇਕ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਉਂਦਿਆਂ ਬਿਨਾਂ ਕਿਸੇ ਲੋਭ ਅਤੇ ਅਹੁਦਿਆਂ ਦੇ ਲਾਲਚ ਵਿਚ ਕਦੇ ਵੀ ਪਾਰਟੀ ਨਹੀਂ ਬਦਲਦੇ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਹਮੇਸ਼ਾ ਕੁਰਬਾਨੀ ਵਾਲਾ ਰਸਤਾ ਅਖਤਿਆਰ ਕਰਦੇ ਨੇ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਸੱਘੜ ਸਿੰਘ ਸੈਦੋਕੇ ਅਤੇ ਉਹਨਾਂ ਦੇ ਫਰਜ਼ੰਦ ਸੇਵਕ ਸਿੰਘ ਸੈਦੋਕੇ ਨੇ ਸਮੁੱਚੇ ਮੋਗਾ ਜ਼ਿਲ੍ਹੇ ਵਿਚ ਅਤੇ ਕੌਮੀਂ ਪੱਧਰ ’ਤੇ ਕਾਂਗਰਸੀ ਖੇਮਿਆਂ ਵਿਚ ਆਪਣੀ ਪਹਿਚਾਣ ਸਮਰਪਿਤ ਟਕਸਾਲੀਆਂ ਵਾਲੀ ਬਣਾਈ ਹੈ ਅਤੇ ਜਦੋਂ ਪਾਰਟੀ ਕੇਡਰ ਅਤੇ ਆਮ ਲੋਕ ਅਜਿਹੇ ਪਰਿਵਾਰਾਂ ਨੂੰ ਦਿਲੋਂ ਸਤਿਕਾਰ ਦਿੰਦੇ ਨੇ ਤਾਂ ਫਿਰ ਇਸ ਸਤਿਕਾਰ ਅੱਗੇ ਅਹੁਦਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਇਸ ਮੌਕੇ ਰੁਪਿੰਦਰ ਸਿੰਘ ਦੀਨਾ ਮੈਂਬਰ ਬਲਾਕ ਸੰਮਤੀ ਅਤੇ ਮੈਂਬਰ ਮਾਰਕੀਟ ਕਮੇਟੀ, ਸਰਪੰਚ ਜਸਪਾਲ ਸਿੰਘ ਦੀਦਾਰੇਵਾਲਾ ਮੈਂਬਰ ਮਾਰਕੀਟ ਕਮੇਟੀ, ਸਰਪੰਚ ਪਰਮਜੀਤ ਕੌਰ ਬੁਰਜ ਹਮੀਰਾ ਮੈਂਬਰ ਮਾਰਕੀਟ ਕਮੇਟੀ, ਯਾਦਵਿੰਦਰ ਸਿੰਘ ਮਧੇਕੇ ਮੈਂਬਰ ਬਲਾਕ ਸੰਮਤੀ ਅਤੇ ਮੈਂਬਰ ਮਾਰਕੀਟ ਕਮੇਟੀ, ਦਲਵਿੰਦਰ ਸਿੰਘ ਗਾਜੀਆਣਾ ਮੈਂਬਰ ਮਾਰਕੀਟ ਕਮੇਟੀ, ਗੁਰਦੀਪ ਸਿੰਘ ਨੰਗਲ ਮੈਂਬਰ ਮਾਰਕੀਟ ਕਮੇਟੀ, ਸਰਪੰਚ ਗੁਰਨਾਮ ਸਿੰਘ ਮਧੇਕੇ, ਸਰਪੰਚ ਜਗਜੀਤ ਸਿੰਘ ਗਾਜੀਆਣਾ, ਪ੍ਰਧਾਨ ਜਸਵੀਰ ਸਿੰਘ ਜੱਸਾ ਬੁਰਜ ਹਮੀਰਾ, ਯੋਧਾ ਮੈਂਬਰ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ