ਡਾ. ਹਰਜੋਤ ਕਮਲ ਦੇ ਨਿਰਦੇਸ਼ ਅਨੁਸਾਰ ਵਾਰਡ ਨੰ:30 ਦੇ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਜਗਚਾਨਣ ਸਿੰਘ ਜੱਗੀ ਧਾਲੀਵਾਲ ਵਲੋਂ 80 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ, ਭਰੇ ਗਏ ਪੈਨਸ਼ਨਾਂ ਦੇ ਫਾਰਮ

 ਮੋਗਾ, 13 ਜੁਲਾਈ (ਜਸ਼ਨ) :  ਵਿਧਾਇਕ ਡਾ. ਹਰਜੋਤ ਕਮਲ ਦੇ ਨਿਰਦੇਸ਼ ਅਨੁਸਾਰ  ਵਾਰਡ ਨੰ:30 ਦੇ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਜਗਚਾਨਣ ਸਿੰਘ ਜੱਗੀ ਧਾਲੀਵਾਲ ਵਲੋਂ 80 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।ਇਸ ਮੌਕੇ 60 ਜਰੂਰਤਮੰਦ  ਪਰਿਵਾਰਾਂ ਦੇ ਨੀਲੇ ਕਾਰਡ ਦੇ ਫਾਰਮ ਭਰੇ  ਗਏ ਜਦ ਕਿ 20 ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਗਏ ਅਤੇ 10 ਵਿਧਵਾਵਾਂ ਦੇ ਪੈਨਸ਼ਨ ਲਗਵਾਉਣ ਦੇ ਫਾਰਮ ਭਰੇ ਗਏ । ਜਗਚਾਨਣ ਸਿੰਘ ਜੱਗੀ ਧਾਲੀਵਾਲ ਦੀ ਅਗਵਾਈ ਵਿੱਚ ਲੋਕਾਂ ਦੀ ਸਹੂਲਤ ਲਈ ਰਾਸ਼ਨ ਕਾਰਡ  ਬਣਾਉਣ ,ਪੈਨਸ਼ਨ ਫਾਰਮ ਭਰਨ ਅਤੇ ਰਾਸ਼ਨ  ਵੰਡਣ  ਵਾਸਤੇ ਵਾਰਡ ਨੰਬਰ 30 ਚ ਲਗਾਏ ਕੈਂਪ ਪ੍ਰਤੀ ਲੋਕਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਿਆ ਗਿਆ ।  ਇਸ ਮੌਕੇ ਜਗਚਾਨਣ ਸਿੰਘ ਜੱਗੀ ਧਾਲੀਵਾਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਮੋਗਾ ਦੇ ਵਿਧਾਇਕ ਡਾਕਟਰ  ਹਰਜੋਤ ਕਮਲ ਦੇ ਦਿੱਸ਼ਾ ਨਿਰਦੇਸ਼ਾਂ ਤੇ ਲੋਕਾਂ ਨੂੰ ਘਰ ਘਰ ਸਹੂਲਤਾਂ ਮੁਹਈਆ ਕਰਵਾਉਣ ਲਈ  ਅੱਜ ਦਾ ਕੈਂਪ ਲਗਾਇਆ ਗਿਆ ਹੈ ਜਿਸ ਦੌਰਾਨ  ਲੋਕਾਂ ਦੇ ਨੀਲੇ ਕਾਰਡ, ਬੁਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਦੇ ਫਾਰਮ ਭਰੇ ਗਏ ਅਤੇ ਜਿਨਾਂ ਲੋਕਾਂ ਦੇ ਨਾਮ ਨੀਲੇ ਕਾਰਡ ਤੋਂ ਕੱਟੇ ਗਏ ਸੀ ਉਹਨਾਂ ਨੂੰ  ਰਾਸ਼ਨ ਦਿੱਤਾ ਗਿਆ । ।  ਉਹਨਾਂ  ਕਿਹਾ ਕਿ  ਹਰ ਤਰਾਹ ਦੇ ਪੈਨਸ਼ਨ ਅਤੇ ਰਾਸ਼ਨ ਕਾਰਡ ਬਣਵਾ ਕੇ ਦੇਣ ਲਈ ਓਹਨਾ ਵਲੋਂ ਨਿਰੰਤਰ ਯਤਨ ਜਾਰੀ ਰਹਿਣਗੇ ।  ਓਹਨਾ ਕਿਹਾ ਕਿ ਵਿਧਾਇਕ ਡਾਕਟਰ  ਹਰਜੋਤ ਕਮਲ ਵਲੋਂ ਓਹਨਾ ਨੂੰ ਦਿਸ਼ਾ  ਨਿਰਦੇਸ਼ ਦਿਤੇ ਗਏ ਹਨ ਕਿ  ਕੋਈ ਵੀ ਵਿਅਕਤੀ ਕੋਰੋਨਾ ਮਹਾਮਾਰੀ ਦੌਰਾਨ ਭੁੱਖਾ ਨਹੀਂ ਸੌਣਾ ਚਾਹੀਦਾ ,ਇਸ ਕਰਕੇ ਜਿਨ੍ਹਾਂ ਪਰਿਵਾਰਾਂ ਦੇ ਨੀਲੇ  ਕਾਰਡ ਨਹੀਂ  ਵੀ ਬਣੇ ਓਹਨਾ ਨੂੰ ਵੀ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ ਅਤੇ ਇਹ ਯਤਨ ਕਰਫਿਊ ਆਰੰਭ ਹੋਣ ਤੋਂ ਲੈ ਕੇ ਅੱਜ ਤਕ ਜਾਰੀ ਹਨ ਅਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ । ਅੱਜ ਦੇ ਕੈੰਪ ਦੌਰਾਨ  ਜੱਗੀ ,ਨਿਸ਼ਾਨ ,ਰਿੰਕਾ ,ਮਲਕੀਤ ਸਿੰਘ ,ਸੁਖਦੇਵ ਸਿੰਘ ਅਤੇ ਮੋਹੱਲਾ ਨਿਵਾਸੀਆਂ ਨੇ ਵਿਧਾਇਕ ਡਾਕਟਰ  ਹਰਜੋਤ ਕਮਲ ਦਾ ਧੰਨਵਾਦ ਵੀ ਕੀਤਾ।
  । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ