ਕੋਰੋਨਾ ਪੌਜ਼ਿਟਿਵ ਮੁਲਜ਼ਿਮ ਆਈਸੋਲੇਸ਼ਨ ਵਾਰਡ ਦੀ ਖਿੜਕੀ ਤੋੜ ਕੇ ਫਰਾਰ, ਭਗੌੜੇ ਅਤੇ 4 ਪੁਲਿਸ ਕਰਮਚਾਰੀਆਂ ਉੱਪਰ ਮਾਮਲਾ ਦਰਜ
ਬਾਘਾ ਪੁਰਾਣਾ, 12 ਜੁਲਾਈ (ਜਸ਼ਨ ) : ਧਾਰਾ 498 ਏ, 406.494 ਆਈ.ਪੀ.ਸੀ ਤਹਿਤ ਮੋਗਾ ਸਿਟੀ ਨੰਬਰ 1ਵਿਖੇ ਦਰਜ ਮਾਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਭਗੌੜਾ ਕੋਰੋਨਾ ਪੌਜ਼ਿਟਿਵ ਵਿਅਕਤੀ ਬਾਘਾ ਪੁਰਾਣਾ ਦੇ ਆਈਸੋਲੇਸ਼ਨ ਵਾਰਡ ਦੀ ਖਿੜਕੀ ਤੋੜ ਕੇ ਫਰਾਰ ਹੋ ਗਿਆ । ਇਸ ਸਬੰਧੀ ਪਤਾ ਲੱਗਦਿਆ ਹੀ ਪੁਲਿਸ ਪੂਰੀ ਤਰਾਂ ਹਰਕਤ ਵਿਚ ਆ ਗਈ। ਸਿਵਲ ਹਸਪਤਾਲ ਬਾਘਾਪੁਰਾਣਾ ਦੇ ਆਈਸੋਲੇਸ਼ਨ ਵਾਰਡ ਦੀ ਇੰਚਾਰਜ ਮਹਿੰਦਰ ਕੌਰ ਨੇ ਪੁਲਿਸ ਥਾਣਾ ਬਾਘਾ ਪੁਰਾਣਾ ਨੂੰ ਸੂਚਿਤ ਕੀਤਾ ।ਫਰਾਰ ਹੋਇਆ ਭਗੌੜਾ ਬਲਕਾਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਕੰਮੇਆਣਾ (ਫਰੀਦਕੋਟ) ਜੂਨ 2019 ਤੋਂ ਫਰਾਰ ਸੀ । ਇਸ ਕੋਰੋਨਾ ਪੌਜ਼ਿਟਿਵ ਭਗੌੜੇ ਦੀ ਨਿਗਰਾਨੀ ਲਈ ਸਹਾਇਕ ਥਾਣੇਦਾਰ ਲਖਵੀਰ ਸਿੰਘ,ਹਰਦੀਪ ਦਾਸ,ਹੋਂਲਦਾਰ ਹਰਵਿੰਦਰ ਕੁਮਾਰ,ਗਗਨਦੀਪ ਸਿੰਘ ਤਾਇਨਾਤ ਕੀਤੇ ਹੋਏ ਸਨ । ਫਰਾਰ ਹੋਏ ਬਲਕਾਰ ਸਿੰਘ ਦੇ ਖਿਲਾਫ ਬਾਘਾ ਪੁਰਾਣਾ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਭਗੌੜਾ ਪੁਲਿਸ ਦੇ ਹੱਥ ਨਹੀਂ ਆ ਸਕਿਆ। ਸਹਾਇਕ ਥਾਣੇਦਾਰ ਲਖਵੀਰ ਸਿੰਘ,ਹਰਦੀਪ ਦਾਸ,ਹੋਂਲਦਾਰ ਹਰਵਿੰਦਰ ਕੁਮਾਰ,ਗਗਨਦੀਪ ਸਿੰਘ ਖਿਲਾਫ ਵੀ ਮੁਕਦਮਾ ਦਰਜ ਕਰ ਲਿਆ ਗਿਆ ਹੈ ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ