ਕਰੋਨਾ ਮਹਾਂਮਾਰੀ ਦੌਰਾਨ ਤਲਖ ਹਕੀਕਤਾਂ ਦਾ ਸਾਹਮਣਾ ਕਰ ਰਹੇ ਲੋੜਵੰਦਾਂ ਲਈ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਮਸੀਹਾ ਬਣ ਕੇ ਬਹੁੜੇ :ਜਸਪ੍ਰੀਤ ਸਿੰਘ ਗੱਗੀ

ਮੋਗਾ,12 ਜੁਲਾਈ (ਜਸ਼ਨ):‘ ਕਰੋਨਾ ਮਹਾਂਮਾਰੀ ਦੌਰਾਨ ਤਲਖ ਹਕੀਕਤਾਂ ਦਾ ਸਾਹਮਣਾ ਕਰ ਰਹੇ ਲੋੜਵੰਦਾਂ ਲਈ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਮਸੀਹਾ ਬਣ ਕੇ ਬਹੁੜੇ ਹਨ ਅਤੇ ਉਹਨਾਂ ਵੱਲੋਂ ਚਲਾਈ ਰਾਸ਼ਨ ਵੰਡਣ ਦੀ ਮੁਹਿੰਮ ਦੌਰਾਨ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਵੰਡਿਆ ਜਾ ਰਿਹਾ ਹੈ ਜਿਨਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 38 ਦੇ ਇੰਚਾਰਜ ਜਸਪ੍ਰੀਤ ਸਿੰਘ ਗੱਗੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਗੱਗੀ ਨੇ ਆਖਿਆ ਕਿ ਅੱਜ ਨਿਊ ਰਾਜੀਵ ਨਗਰ ਅਤੇ ਗੀਤਾ ਕਲੌਨੀ ਦੇ ਵਾਸੀਆਂ ਨੂੰ ਰਾਸ਼ਨ ਵੰਡਿਆ ਗਿਆ ਹੈ ਕਿਉਂਕਿ ਕਈ ਪਰਿਵਾਰ ਅਜਿਹੇ ਹਨ ਜਿਹਨਾਂ ਦੇ ਨੀਲੇ ਕਾਰਡ ਅਜੇ ਬਣ ਕੇ ਨਹੀਂ ਆਏ ਪਰ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਇਹ ਤਹੱਈਆ ਕੀਤਾ ਗਿਆ ਹੈ ਕਿ ਮੋਗਾ ਹਲਕੇ ਦਾ ਕੋਈ ਵੀ ਵਾਸੀ ਕਰੋਨਾ ਮਹਾਂਮਾਰੀ ਦੌਰਾਨ ਭੁੱਖਾ ਨਹੀਂ ਸੌਵੇਂਗਾ ਅਤੇ ਉਹਨਾਂ ਦੇ ਇਸ ਵਚਨ ’ਤੇ ਕਾਂਗਰਸ ਦੇ ਸਮੂਹ ਵਫ਼ਾਦਾਰ ਸਿਪਾਹੀ ਪੂਰੀ ਦਿ੍ਰੜਤਾ ਨਾਲ ਪਹਿਰਾ ਦੇ ਰਹੇ ਹਨ ਅਤੇ ਇਸੇ ਲੜੀ ਤਹਿਤ ਅੱਜ ਰਾਸ਼ਨ ਵੰਡਿਆ ਗਿਆ ਹੈ । ਉਹਨਾਂ ਦੱਸਿਆ ਕਿ ਰਾਸ਼ਨ ਵੰਡਣ ਵਿਚ ਰਾਜਪਾਲ ਸਿੰਘ,ਸ਼ੇਰਾ,ਧੀਰਜ ਕੁਮਾਰ ਧੀਰਾ,ਰਾਜੇਸ਼,ਸਰਵਣ ਅਤੇ ਮੁਹੱਲਾ ਨਿਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ।


