ਲੋੜਵੰਦ ਮਰੀਜਾਂ ਨੂੰ ਦਵਾਈਆਂ ਦੇਣ ਦੀ ਸੇਵਾ ਵੀ ਕਰ ਰਹੇ ਪ੍ਰਵਾਸੀ ਭਾਰਤੀ ਮੁਕੰਦ ਲੂੰਬਾ ਨੇ ਮਿੰਨੀ ਸਕੱਤਰੇਤ ਦੇ ਗੇਟ ਤੇ ਪਾਣੀ ਦੀ ਟੈਂਕੀ ਰਖਵਾਈ

ਮੋਗਾ,12 ਜੁਲਾਈ (ਜਸ਼ਨ) : ਮੂਲ ਰੂਪ ਵਿੱਚ ਪਿੰਡ ਦੁਸਾਂਝ ਦੇ ਨਿਵਾਸੀ ਤੇ ਪਿਛਲੇ 20 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਪ੍ਵਾਸੀ ਭਾਰਤੀ ਮੁਕੰਦ ਲੂੰਬਾ ਵੱਲੋਂ ਸਮਾਜ ਦੇ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਸਹਾਇਤਾ ਵਿੱਚ ਵਾਧਾ ਕਰਦਿਆਂ ਮਿੰਨੀ ਸਕੱਤਰੇਤ ਦੇ ਦੋ ਨੰਬਰ ਗੇਟ ਦੇ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੀ ਟੈਂਕੀ ਰਖਵਾਈ ਗਈ ਹੈ ਤਾਂ ਜੋ ਗਰਮੀ ਦੇ ਮੌਸਮ ਵਿੱਚ ਕਿਸੇ ਨੂੰ ਵੀ ਪਾਣੀ ਦੀ ਸਮੱਸਿਆ ਨਾ ਆਵੇ । ਜਿਕਰਯੋਗ ਹੈ ਕਿ ਉਹਨਾਂ ਵੱਲੋਂ ਕੁੱਝ ਦਿਨ ਪਹਿਲਾਂ ਐਨ ਵੀ ਬੀ ਡੀ ਸੀ ਪੀ ਬਰਾਂਚ, ਦਫਤਰ ਸਿਵਲ ਸਰਜਨ ਮੋਗਾ ਵਿੱਚ ਕਰਮਚਾਰੀਆਂ ਦੀ ਸਹੂਲਤ ਲਈ ਇੱਕ ਆਰ.ਓ. ਵੀ ਲਗਵਾਇਆ ਗਿਆ ਹੈ । ਇਸ ਸਬੰਧੀ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਸ਼੍ੀ ਮੁਕੰਦ ਲੂੰਬਾ ਦੇ ਭਤੀਜੇ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਉਹਨਾਂ ਵੱਲੋਂ ਜਿੱਥੇ ਹੜਾਂ ਦੋਰਾਨ ਆਮ ਲੋਕਾਂ ਦੀ ਸਹਾਇਤਾ ਕੀਤੀ ਗਈ, ਉਥੇ ਲੋੜਵੰਦਾਂ ਨੂੰ ਟ੍ਾਈਸਾਈਕਲ ਅਤੇ ਦਵਾਈਆਂ ਦੀ ਸਹਾਇਤਾ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਜਾਰੀ ਹੈ । ਉਹਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੈਨੂੰ ਸਾਈਕਲ ਸਟੈਂਡ ਵਾਲੇ ਲੜਕਿਆਂ ਨੇ ਪਾਣੀ ਦੀ ਟੈਂਕੀ ਦੀ ਜਰੂਰਤ ਬਾਰੇ ਦੱਸਿਆ ਤਾਂ ਮੈਂ ਤੁਰੰਤ ਚਾਚਾ ਜੀ ਨਾਲ ਗੱਲ ਕਰਕੇ ਟੈਂਕੀ ਬਨਾਉਣ ਦਾ ਆਰਡਰ ਦੇ ਦਿੱਤਾ ਸੀ, ਇਸ ਟੈਂਕੀ ਵਿੱਚ ਬਰਫ ਸਿੱਧੁ ਰੂਪ ਵਿੱਚ ਨਹੀਂ ਘੁਲਦੀ, ਜਿਸ ਨਾਲ ਪਾਣੀ ਪੀ ਕੇ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਨਹੀਂ ਰਹਿੰਦਾ । ਉਹਨਾ ਪਿਆਸੇ ਲੋਕਾਂ ਨੂੰ ਬੇਫਿਕਰ ਹੋ ਕੇ ਇਸ ਟੈਂਕੀ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਅਤੇ ਸਾਈਕਲ ਸਟੈਂਡ ਵਾਲੇ ਲੜਕਿਆਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਰੋਜਾਨਾ ਇਸ ਟੈਂਕੀ ਨੂੰ ਧੋ ਕੇ ਇਸ ਵਿੱਚ ਪਾਣੀ ਪਾਉਣ ਦੀ ਸੇਵਾ ਨਿਭਾਉਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਉਹਨਾਂ ਮੁਕੰਦ ਲੂੰਬਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਉਹਨਾਂ ਦੇ ਨਾਲ ਕਰਮਜੀਤ ਸਿੰਘ, ਵਪਿੰਦਰ ਸਿੰਘ, ਰਾਜੂ, ਬਲਵੀਰ ਕੁਮਾਰ, ਜਸਵੀਰ ਸਿੰਘ, ਵਿੱਕੀ ਕੁਮਾਰ ਆਦਿ ਹਾਜਰ ਸਨ ।