ਐਡਵੋਕੇਟ ਪਰਮਪਾਲ ਤਖ਼ਤੂਪੁਰਾ ਨੇ ਮੁਹੰਮਦ ਸਦੀਕ, ਗੁਰਪ੍ਰੀਤ ਕਾਂਗੜ, ਰਾਣਾ ਗੁਰਜੀਤ ਸੋਢੀ , ਡਾ. ਹਰਜੋਤ ਕਮਲ,ਕਾਕਾ ਲੋਹਗੜ੍ਹ,ਵਿਨੋਦ ਬਾਂਸਲ,ਖਾਈ,ਮਹੇਸ਼ਇੰਦਰ ,ਸ਼ਾਂਤ ,ਕਰਨਲ ਬਾਬੂ ਤੇ ਜਗਦਰਸ਼ਨ ਕੌਰ ਦੀ ਹਾਜ਼ਰੀ ਚ ਸੰਭਾਲਿਆ ਚੇਅਰਮੈਨ ਦਾ ਅਹੁਦਾ
ਨਿਹਾਲ ਸਿੰਘ ਵਾਲਾ, 11 ਜੁਲਾਈ (ਜਸ਼ਨ) :ਨਿਹਾਲ ਸਿੰਘ ਵਾਲਾ ਦੀ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਧਾਲੀਵਾਲ ਤਖ਼ਤੂਪੁਰਾ ਦੀ ਤਾਜਪੋਸ਼ੀ ਮੌਕੇ ਇੱਕ ਸਾਦਾ ਤੇ ਵਿਸ਼ਾਲ ਸਮਾਗਮ ਰੱਖਿਆ ਗਿਆ। ਇਸ ਮੌਕੇ ਪੰਜਾਬ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਅਤੇ ਉੱਚੇਚੇ ਤੌਰ ਤੇ ਪੁੱਜੇ। ਇਸ ਮੌਕੇ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਪਰਮਪਾਲ ਸਿੰਘ ਧਾਲੀਵਾਲ ਤਖ਼ਤੂਪੁਰਾ ਨੂੰ ਇਹ ਜ਼ਿੰਮੇਵਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਣਾ ਗੁਰਜੀਤ ਸਿੰਘ ਸੋਢੀ ਨੇ ਕਿਹਾ ਕਿ ਜਗਰੂਪ ਸਿੰਘ ਤਖ਼ਤੂਪੁਰਾ ਦਾ ਪਰਿਵਾਰ ਪੁਰਾਣੇ ਸਮੇਂ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਵਫ਼ਾਦਰ ਵਰਕਰ ਹਨ ਅਤੇ ਇਸ ਆਹੁਦੇ ਲਈ ਇਨ੍ਹਾਂ ਦਾ ਹੱਕ ਬਣਦਾ ਸੀ ਜੋ ਕਿ ਪੰਜਾਬ ਕਾਂਗਰਸ ਹਾਈ ਕਮਾਂਡ ਵੱਲੋਂ ਫੈਸਲਾ ਲੈ ਕੇ ਇਸ ਪਰਿਵਾਰ ਨੂੰ ਮਾਣ-ਸਤਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਵ-ਨਿਯੁਕਤ ਯੂਥ ਆਗੂ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਧਾਲੀਵਾਲ ਉੱਪਰ ਪੂਰਾ ਮਾਣ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਹ ਯੂਥ ਨੌਜਵਾਨ ਆਗੂ ਕਿਸਾਨਾਂ, ਆੜਤੀਆਂ ਅਤੇ ਆਮ ਲੋਕਾਂ ਦੇ ਕੰਮਾਂ ਨੂੰ ਧਿਆਨ ‘ਚ ਰੱਖਦੇ ਹੋਏ ਆਪਣੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਇਸ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੀ ਤਰੱਕੀ ਲਈ ਆਪਣੀ ਜੱਦੋ-ਜਹਿਦ ਜਾਰੀ ਰੱਖਣਗੇ। ਲੋਕਲ ਲੀਡਰਸ਼ਿਪ ਦੀ ਫੁੱਟ ਸਬੰਧੀ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਅੰਦਰ ਮਾੜੀ ਮੋਟੀ ਨੋਕ-ਝੋਕ ਹੁੰਦੀ ਰਹਿੰਦੀ ਹੈ ਜਿਸ ਨੂੰ ਮਿਲ ਬੈਠ ਕੇ ਦੂਰ ਕਰ ਲਿਆ ਜਾਵੇਗਾ। ਅਕਾਲੀ ਦਲ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਵਧ ਰਹੇ ਰੇਟਾਂ ਸਬੰਧੀ ਦਿੱਤੇ ਗਏ ਧਰਨਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਦੀ ਮੋਦੀ ਸਰਕਾਰ ‘ਚ ਭਾਈਵਾਲ ਹੈ ਅਤੇ ਕੇਂਦਰ ਸਰਕਾਰ ਵੱਲੋਂ ਡੀਜ਼ਲ-ਪੈਟਰੋਲ ਦੇ ਰੇਟਾਂ ਤੇ ਟੈਕਸਾਂ ‘ਚ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ। ਨੀਲੇ ਕਾਰਡਾਂ ਦੀਆਂ ਹੋ ਰਹੀਆਂ ਧਾਂਧਲੀਆਂ ਬਾਰੇ ਉਕਤ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਡ ਕੱਟੇ ਨਹੀਂ ਗਏ ਸਗੋਂ ਕੰਪਿਊਟਰਾਈਜੇਸ਼ਨ ਹੋਣ ਕਾਰਨ ਕੁਝ ਤਕਨੀਕੀ ਖਾਮੀਆਂ ਸਨ ਜੋ ਕਿ ਜਲਦੀ ਦੂਰ ਕਰ ਲਈਆਂ ਜਾਣਗੀਆਂ। ਇਸ ਮੌਕੇ ਉੱਘੇ ਕਾਂਗਰਸੀ ਆਗੂ ਜਗਰੂਪ ਸਿੰਘ ਤਖ਼ਤੂਪੁਰਾ ਵੱਲੋਂ ਇਸ ਸਮਾਗਮ ਵਿਚ ਪਹੰੁਚੇ ਕਾਂਗਰਸੀ ਲੀਡਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ,ਵਿਧਾਇਕ ਡਾ. ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਕਾਂ੍ਯਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ, ਸਾਬਕਾ ਵਿਧਾਇਕ ਮਾ. ਅਜੀਤ ਸਿੰਘ ਸ਼ਾਂਤ, ਪ੍ਰਧਾਨ ਹਰੀ ਸਿੰਘ ਖਾਈ,ਕਰਨਲ ਬਾਬੂ ਸਿੰਘ, CHAIRMAN IMPROVEMENT TRUST MOGA ਵਿਨੋਦ ਬਾਂਸਲ, ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ,ਐਸ.ਡੀ.ਐਮ. ਰਾਮ ਸਿੰਘ,ਸਾਬਕਾ ਜ਼ਿਲਾ ਪ੍ਰਧਾਨ ਜਗਸੀਰ ਨੰਗਲ , ਪ੍ਰਧਾਨ ਭੋਲਾ ਸਿੰਘ ਬਰਾੜ, ਚੇਅਰਮੈਨ ਬਲਵੀਰ ਸਿੰਘ ਧੰਮੂ, ਸਵਰਨ ਸਿੰਘ ਆਦੀਵਾਲ, ਐਡਵੋਕੇਟ ਧਰਮਪਾਲ ਸਿੰਘ, ਪ੍ਰਧਾਨ ਇੰਦਰਜੀਤ ਗਰਗ ਜੌਲੀ, ਪ੍ਰਧਾਨ ਹਰਨੇਕ ਸਿੰਘ ਬਰਾੜ, ਹਰਦੀਪ ਸਿੰਘ ਸਿੱਧੂ, ਬਲਾਕ ਪ੍ਰਧਾਨ ਮੇਜਰ ਸਿੰਘ ,ਬਾਰ ਪ੍ਰਧਾਨ ਮੋਗਾ ਰਣਜੀਤ ਸਿੰਘ ਧਾਲੀਵਾਲ,ਬਾਰ ਪ੍ਰਧਾਨ ਨਿਹਾਲ ਸਿੰਘ ਵਾਲਾ ਹਰਿੰਦਰ ਬਰਾੜ ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਹਰਿੰਦਰ ਸਿੰਘ ਬਰਾੜ, ਸ਼ਿੰਦਰਪਾਲ ਸ਼ਰਮਾ ਆੜਤੀਆ, ਪ੍ਰਧਾਨ ਜਸਵੀਰ ਸਿੰਘ ਬਰਾੜ, ਬਿੱਟੂ ਸਰਪੰਚ ਘੋਲੀਆ, ਕੈਪਟਨ ਸਰਪੰਚ ਸੁਖਦੇਵ ਸਿੰਘ ਢਿੱਲੋਂ,ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ, ਸਾਬਕਾ ਸਰਪੰਚ ਸੁਖਦੇਵ ਸਿੰਘ ਤਖ਼ਤੂਪੁਰਾ, ਸਰਪੰਚ ਸ਼ਿੰਦਰਪਾਲ ਸਿੰਘ ਰਣਸੀਂਹ, ਮਨਪ੍ਰੀਤ ਸ਼ਰਮਾ, ਮਾਰਕੀਟ ਕਮੇਟੀ ਸਕੱਤਰ ਪ੍ਰਭਲੀਨ ਸਿੰਘ ਤੋਂ ਇਲਾਵਾ ਮਾਰਕੀਟ ਕਮੇਟੀ ਦਾ ਸਮੂਹ ਸਟਾਫ਼ ਹਾਜ਼ਰ ਸੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ