ਧਰਮਕੋਟ ਵੀ ਆਇਆ ਕਰੋਨਾ ਦੀ ਜ਼ਦ ਚ ,ਕਰੋਨਾ ਪੌਜ਼ੇਟਿਵ ਪਾਏ 3 ਮਰੀਜ਼ਾਂ ਚੋਂ 2 ਧਰਮਕੋਟ ਦੇ ਤੇ ਇਕ ਨੂਰਪੁਰ ਹਕੀਮਾਂ ਦਾ
ਮੋਗਾ, 11 ਜੁਲਾਈ (ਜਸ਼ਨ) : ਪੰਜਾਬ ਵਿਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਬਣਾ ਦਿੱਤਾ ਹੈ। ਬੀਤੇ ਦਿਨ ਸਿਹਤ ਵਿਭਾਗ ਮੋਗਾ ਵੱਲੋਂ ਜਾਰੀ ਕੀਤੀ ਪੌਜਟਿਵ ਪੰਜ ਮਰੀਜਾਂ ਵਿਚੋਂ ਸੂਚੀ ਵਿਚੋਂ ਦੋ ਪਿਓ- ਪੁੱਤ ਸਥਾਨਕ ਸ਼ਹਿਰ ਧਰਮਕੋਟ ਅਤੇ ਇਕ ਲਾਗਲੇ ਪਿੰਡ ਨੂਰਪੁਰ ਹਕੀਮਾਂ ਵਾਸੀ ਦੀ ਕੋਰੋਨਾ ਰਿਪੋਰਟ ਪੌਜਟਿਵ ਆਉਣ ਨਾਲ ਇਲਾਕੇ ਵਿਚ ਸ਼ਹਿਮ ਦਾ ਮਹੌਲ ਬਣਿਆ ਹੌਇਆ ਹੈ।ਚਿੰਤਾ ਦੀ ਗੱਲ ਇਹ ਹੈ ਕਿ ਪੌਜਟਿਵ ਪਾਏ ਗਏ ਪਿਓ- ਪੁੱਤ ਸਥਾਨਕ ਸ਼ਹਿਰ ਧਰਮਕੋਟ ਵਿਚ ਕਰਿਆਨੇ ਦੇ ਦੁਕਾਨ ਚਲਾਉਂਦੇ ਨੇ ਅਤੇ ਡਰ ਹੈ ਕਿ ਇਨ੍ਹਾਂ ਤੋਂ ਸੌਦਾ ਲੈਣ ਵਾਲੇ ਵੀ ਕਿਤੇ ਸੰਕ੍ਰਮਿਤ ਨਾ ਹੋ ਗਏ ਹੋਣ।ਇਹ ਵੀ ਪਤਾ ਲੱਗਾ ਹੈ ਕਿ ਇਸ ਪਰਿਵਾਰ ਨਾਲ ਸੰਬੰਧਿਤ ਪਰਿਵਾਰ ਦੇ ਕਈ ਮੇਂਬਰ ਫਰੀਦਕੋਟ ਵਿਖੇ ਪੌਜ਼ੇਟਿਵ ਪਾਏ ਗਏ ਹਨ । ਧਰਮਕੋਟ ਵਿਖੇ ਕੋਰੋਨਾ ਦੀ ਦਸਤਕ ਉਪਰੰਤ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਚੱਲ ਰਹੀ ਇਸ ਮਹਾਂਮਾਰੀ ਦੌਰਾਨ ਸਾਨੂੰ ਘਬਰਾਉਣ ਦੀ ਲੋੜ ਨਹੀਂ ਬਲਕਿ ਹੌਸਲਾ ਰੱਖਣ ਦੀ ਲੋੜ ਹੈ, ਕਿਉਕਿ ਹੌਸਲਾ ਹੀ ਇਸ ਬਿਮਾਰੀ ਦਾ ਇਲਾਜ ਹੈ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਕਿਉਕਿ ਜਦ ਤੋਂ ਪ੍ਰਸ਼ਾਸ਼ਨ ਵੱਲੋਂ ਅਨ-ਲੋਕਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਤਦ ਤੋਂ ਲੋਕ ਇਸ ਬਿਮਾਰੀ ਤੋਂ ਅਵੇਸਲੇ ਹੁੰਦੇ ਜਾ ਰਹੇ ਹਨ ।ਇੰਦਰਪ੍ਰੀਤ ਸਿੰਘ ਬੰਟੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਨਾ ਦੇਰ ਕੀਤਿਆਂ senatisation ਆਰੰਭ ਕਾਰਵਾਈ ਜਾ ਰਹੀ ਹੈ ਤਾ ਕਿ ਸਮੁਦਾਇਕ ਸੰਕਰਮਣ ਤੋਂ ਬਚਿਆ ਜਾ ਸਕੇ ।ਪੌਜਟਿਵ ਰਿਪੋਰਟ ਆਉਣ ਉਪਰੰਤ ਸਿਹਤ ਵਿਭਾਗ ਕੋਟ ਈਸੇ ਖਾਂ ਦੇ ਐਸ. ਐਮ.ਓ ਰਾਕੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਡਾ. ਜਸਕਰਨ ਸਿੰਘ ਏ.ਐਮ.ਓ, ਜਤਿੰਦਰ ਸੂਦ ਹੈਲਥ ਸੁਪਰਵਾਈਜਰ, ਪਰਮਿੰਦਰ ਕੁਮਾਰ ਹੈਲਥ ਵਰਕਰ, ਬਲਰਾਜ ਸਿੰਘ, ਜਗਮੀਤ ਸਿੰਘ ਉਕਤ ਮਰੀਜਾਂ ਦੇ ਘਰ ਪਹੁੰਚੇ ਅਤੇ ਮੁੱਢਲੀ ਸਹਾਇਤਾ ਦਿੱਤੀ, ਉਪਰੰਤ ਉਕਤ ਮਰੀਜਾਂ ਨੂੰ ਐਬੂਲੈਂਸ ਰਾਹੀਂ ਬਾਘਾ ਪੁਰਾਣਾ ਵਿਖੇ ਬਣਾਏ ਆਸੋਲੇਸ਼ਨ ਵਾਰਡ ਵਿਚ ਕੋਰੋਨਟਾਈਨ ਕਰਨ ਲਈ ਭੇਜਿਆ ਗਿਆ।ਇਸ ਸਬੰਧੀ ਐਸ. ਐਮ.ਓ ਰਾਕੇਸ਼ ਕੁਮਾਰ ਬਾਲੀ ਕੋਟ ਈਸੇ ਖਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਲਾਕਾ ਨਿਵਾਸੀਆਂ ਨੂੰ ਲਾਪਰਵਾਹੀ ਨਾਂ ਵਰਤਣ ਅਤੇ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਅਡਵਾਜਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਲਗਾਤਾਰ ਸਿਹਤ ਵਿਭਾਗ ਵੱਲੋਂ ਕੋਰੋਨਾ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾ ਰਹੀਆਂ, ਮਿਸ਼ਨ ਫਤਿਹ ਤਹਿਤ ਜਾਰੀ ਕੋਰੋਨਾ ਜਾਗਰੂਕਤਾ ਸਮਗਰੀ ਜਨਤਕ ਸਥਾਨਾਂ ਤੇ ਪ੍ਰਦਰਸ਼ਿਤ ਅਤੇ ਹਸਪਤਾਲਾਂ ਵਿਚ ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਤਕਸੀਮ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ੱਕੀ ਮਰੀਜਾਂ ਦੀ ਭਾਲ ਲਈ ਵਿਭਾਗ ਵੱਲੋਂ ਘਰ ਘਰ ਨਿਗਰਾਨੀ ਚੱਲ ਰਹੀ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ