ਸਾਧਾਂਵਾਲਾ ਦਾ ਕਾਂਗਰਸੀ ਸਰਪੰਚ ਵੀ ਸਵਾਰ ਹੋਇਆ ਲੋਕ ਇਨਸਾਫ਼ ਪਾਰਟੀ ਦੀ ਬੇੜੀ 'ਚ, ਬੈਂਸ ਨੇ ਦਿੱਤੀ ਫਰੀਦਕੋਟ ਦੀ ਪ੍ਰਧਾਨਗੀ

ਲੁਧਿਆਣਾ, 10 ਜੁਲਾਈ : (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ਼ ਪਾਰਟੀ ਜਿੱਥੇ ਆਏ ਦਿਨ ਲੁਧਿਆਣਾ ਵਿੱਚ ਬੁਲੰਦੀਆਂ ਤਹਿ ਕਰਦੀ ਹੋਈ ਅੱਗੇ ਵਧਦੀ ਜਾ ਰਹੀ ਹੈ ਉਥੇ ਦਿਹਾਤੀ ਹਲਕਿਆਂ ਦੇ ਨਾਲ ਹੋਰਨਾਂ ਸ਼ਹਿਰਾਂ ਤੋਂ ਵੀ ਆਏ ਦਿਨ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜਿਨ•ਾਂ ਦਾ ਸਵਾਗਤ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਲੋਕ ਇਨਸਾਫ ਪਾਰਟੀ ਨੇ ਹਰ ਪਿੰਡ ਤੱਕ ਪਹੁੰਚ ਬਣਾ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਪਾਰਟੀਆਂ ਦੇ ਅਨੇਕਾਂ ਆਗੂ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣਗੇ।ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਖੇ ਫਰੀਦਕੋਟ ਦੇ ਸਾਧਾਂਵਾਲਾ ਪਿੰਡ ਦੇ ਕਾਂਗਰਸੀ ਸਰਪੰਚ ਗੁਰਚਰਨ ਸਿੰਘ ਸੰਘਾ ਦੀ ਅਗਵਾਈ ਵਿੱਚ ਪਹੁੰਚੇ ਵੱਖ ਵੱਖ 20 ਪਿੰਡਾਂ ਤੋਂ ਆਏ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਾਧਾਂਵਾਲਾ ਦੇ ਕਾਂਗਰਸੀ ਸਰਪੰਚ ਸੰਘਾ ਨੇ ਆਪਏ ਸਾਥੀਆਂ ਸਣੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਮੇਤ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਸੰਘਾ ਨੇ ਕਿਹਾ ਕਿ ਫਰੀਦਕੋਟ ਜਿਲੇ ਦੇ ਲਿੱਪ ਦੇ ਸੀਨੀਅਰ ਆਗੂ ਅਤੇ ਪਾਰਟੀ ਦੀ ਰੀੜ ਕਹੇ ਜਾਣ ਵਾਲੇ ਆਗੂ ਸੁਖਵਿੰਦਰ ਸਿੰਘ ਸੁੱੱਖਾ ਐਮਸੀ ਦੀਆਂ ਅਣਥੱਕ ਮਿਹਨਤ ਅਤੇ ਕੋਸ਼ਿਸ਼ਾਂ ਸਦਕਾ ਫਰੀਦਕੋਟ ਦੇ ਹਰ ਪਿੰਡ ਤੋਂ ਅਨੇਕਾਂ ਆਗੂ ਉਨ•ਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਨੇਕਾਂ ਆਗੂ ਲੇਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਤੇ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਜਗਜੋਤ ਸਿੰਘ ਖਾਲਸਾ, ਅਮ੍ਰਿਤਸਰ ਤੋਂ ਅਮਰੀਕ ਸਿੰਘ ਵਰਪਾਲ ਪ੍ਰਕਾਸ਼ ਸਿੰਘ ਮਾਹਲ, ਪੋਨੀ ਮੁਕਤਸਰ, ਪ੍ਰਧਾਨ ਬਲਦੇਵ ਸਿੰਘ, ਪ੍ਰਦੀਪ ਸ਼ਰਮਾ ਗੋਗੀ ਤੇ ਹੋਰ ਸ਼ਾਮਲ ਸਨ।