ਮੋਗਾ ਵਿਚ 3 ਪੁਲਿਸ ਕਰਮਚਾਰੀਆਂ ਸਮੇਤ 15 ਨਵੇਂ ਮਰੀਜ਼ ਆਉਣ ਨਾਲ ਕੋਰੋਨਾ ਪੀੜਤ ਵਿਅਕਤੀਆਂ ਦੀ ਗਿਣਤੀ 43 ਹੋਈ,ਨਿਊ ਟਾਊਨ ਏਰੀਏ ਨੂੰ ਕੀਤਾ ਸੀਲ
ਮੋਗਾ, 9 ਜੁਲਾਈ (ਜਸ਼ਨ) : ਮੋਗਾ ਵਿਚ ਅੱਜ 15 ਨਵੇਂ ਮਰੀਜ਼ ਆਉਣ ਨਾਲ ਕੋਰੋਨਾ ਪੀੜਤ ਵਿਅਕਤੀਆਂ ਦੀ ਗਿਣਤੀ ਵੱਧ ਕੇ 43 ਹੋ ਗਈ ਹੈ। ਇਹਨਾਂ 43 ਐਕਟਿਵ ਕੇਸਾਂ ਵਿਚ ਅੱਜ ਨਵੇਂ ਆਏ ਮਰੀਜ਼ਾਂ ਚ 3 ਕੁਵੈਤ ਤੋਂ ਪਰਤੇ ਵਿਅਕਤੀ,ਇਲਾਜ਼ ਅਧੀਨ ਇਕ ਵਿਅਕਤੀ ਦੇ 5 ਪਰਿਵਾਰਕ ਮੈਂਬਰ, 3 ਪੁਲਿਸ ਕਰਮਚਾਰੀ,1ਟੀ ਬੀ ਮਰੀਜ਼ ,ਰਿਮਾਂਡ ਅਧੀਨ 1 ਮੁਲਜ਼ਮ ਸ਼ਾਮਲ ਹਨ । ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸਾਂ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 43 ਹੋ ਗਈ ਹੈ ਜ਼ਿਨ੍ਹਾਂ: ਵਿੱਚੋ 39 ਪਾਜੀਟਿਵ ਮਰੀਜਾਂ ਨੂੰ ਹੋਮ ਜਾਂ ਸਰਕਾਰੀ ਤੌਰ ਤੇ ਕੋਰਨਟਾਈਨ ਕੀਤਾ ਗਿਆ ਅਤੇ ਬਾਕੀ ਦੇ ਚਾਰ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ।
ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਮੋਗਾ ਵਿੱਚ 15 ਨਵੇ ਕਰੋਨਾ ਪਾਜੀਟਿਵ ਕੇਸ ਆਏ ਹਨ ਜ਼ਿੰਨ੍ਹਾਂ ਵਿੱਚੋ 3 ਕੁਵੈਤ ਤੋ ਵਾਪਸ ਪਰਤੇ ਹਨ, 5 ਮੋਗਾ ਸ਼ਹਿਰ ਦੇ ਜਿਹੜੇ ਕਿ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਹੇ ਸਨ, 3 ਪੁਲਿਸ ਕਰਮਚਾਰੀ ਹਨ, 2 ਹੋਰ ਵਿਅਕਤੀ, 1 ਟੀ.ਬੀ. ਦਾ ਮਰੀਜ਼ ਅਤੇ 1 ਵਿਅਕਤੀ ਪੁਲਿਸ ਰਿਮਾਂਤ ਵਿੱਚ ਅਪਰਾਧੀ ਸੀ ਜਿਸਦੀ ਰਿਪੋਰਟ ਵੀ ਪਾਜੀਟਿਵ ਪ੍ਰਾਪਤ ਹੋਈ ਹੈ।
ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅੱਜ 355 ਵਿਅਕਤੀਆਂ ਦੇ ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਹੁਣ ਤੱਕ ਕੁੱਲ 16520 ਵਿਅਕਤੀਆਂ ਦੇ ਸੈਪਲਾਂ ਇਕੱਤਰ ਕੀਤੇ ਗਏ ਹਨ ਜਿੰਨ੍ਹਾਂ ਵਿੱਚੋ 15689 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 582 ਨਮੂਨਿਆਂ ਦੇ ਨਤੀਜਿਆਂ ਦਾ ਇੰਤਜਾਰ ਹੈ।
ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੇ ਸੰਕਰਮਣ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਨੂੰ ਇੰਨ ਬਿੰਨ ਅਮਲ ਵਿੱਚ ਲਿਆਂਦਾ ਜਾਵੇ ਤਾਂ ਕਿ ਅਸੀ ਸਾਰੇ ਇਸਦੇ ਸੰਕਰਮਣ ਤੋ ਬਚ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਵਾਰ ਵਾਰ ਹੱਥ ਧੋਣ, ਸੈਨੇਟਾਈਜ਼ਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ ਅਤੇ ਬੇਲੋੜੀ ਮੂਵਮੈਟ ਨੂੰ ਬੰਦ ਕਰਨ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਕਿ ਸਿਰਫ ਇਨ੍ਹਾਂ ਸਾਵਧਾਨੀਆਂ ਨਾਲ ਹੀ ਅਸੀ ਇਸਦੀ ਜਕੜ ਵਿੱਚ ਆਉਣ ਤੋ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋ ਘਰ ਘਰ ਪਹੁੰਚ ਕਰਕੇ ਪੰਜਾਬ; ਸਰਕਾਰ ਦੇ ਮਿਸ਼ਨ ਫਤਿਹ ਅਤੇ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀ ਘਰ ਤੋ ਬਾਹਰ ਸਿਰਫ ਤੇ ਸਿਰਫ ਜਰੂਰੀ ਕੰਮ ਲਈ ਹੀ ਨਿਕਲੀਏ ਅਤੇ ਜੇਕਰ ਅਜਿਹਾ ਕਰਨਾ ਪੈਦਾ ਹੈ ਤਾਂ ਮਾਸਕ, ਦਸਤਾਨਿਆਂ, ਹੈਡ ਸੈਨੇਟਾਈਜ਼ਰ ਦੀ ਵਰਤੋ, ਸਮਾਜਿਕ ਦੂਰੀ ਬਰਕਰਾਰ ਰੱਖਣੀ ਬਿਲਕੁਲ ਵੀ ਨਹੀ ਭੁੱਲਣੀ ਚਾਹੀਦੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ