ਵਿਧਾਇਕ ਡਾਕਟਰ ਹਰਜੋਤ ਕਮਲ ਦੇ ਯਤਨਾਂ ਸਦਕਾ ਧੱਲੇਕੇ ਤੋਂ ਲੁਹਾਰਾ ਚੌਕ ਬਾਈਪਾਸ ਨਾਲ ਲੱਗਦੀਆਂ ਪੇਂਡੂ ਸੜਕਾਂ ਬਣਨਗੀਆਂ 18 ਫੁੱਟ ਚੌੜੀਆਂ, ਸੂਏ ਦੇ ਪੁਲ ਬਣੇਗਾ 33 ਫੁੱਟ ਚੌੜਾ
ਮੋਗਾ, 30 ਜੂਨ () : ਮੋਗਾ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੰਦਿਆਂ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਵੱਲੋਂ ਦੁਨੇਕੇ ਚੌਂਕ ਤੋਂ ਲੁਹਾਰਾ ਤੱਕ ਜਾਂਦੇ ਬਾਈਪਾਸ ਦੇ ਛਿਪਦੇ ਪਾਸੇ ਵਾਲੀਆਂ ਸੜਕਾਂ ਨੂੰ ਚੌੜਾ ਕਰਵਾਉਣ ਲਈ ਅਰੰਭੇ ਯਤਨਾਂ ਸਦਕਾ ਸਰਵੈ ਆਰੰਭ ਹੋ ਗਿਆ ਹੈ | ਸਰਵੈ ਆਰੰਭ ਕਰਵਾਉਣ ਮੌਕੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਦੱਸਿਆ ਕਿ ਸਿਟੀ ਪੈਲੇਸ ਤੋਂ ਲੈ ਕੇ ਬਾਈਪਾਸ ਦੀ ਸੜਕ ਅਤੇ ਧੱਲੇਕੇ ਤੋਂ ਲੰਡੇਕੇ ਨੂੰ ਜਾਂਦੀ ਸੜਕ ਸਿਰਫ 10 ਫੁੱਟ ਚੋੜੀ ਹੈ ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਨੇ| ਉਨ੍ਹਾਂ ਕਿਹਾ ਕਿ ਸੂਏ ਤੇ ਬਣਿਆਂ ਪੁਲ ਵੀ ਬਹੁਤ ਪੁਰਾਣਾ ਅਤੇ ਟੇਡਾ ਹੋਣ ਕਾਰਨ ਕਈ ਜਾਨਾਂ ਲੈ ਚੁੱਕਿਆ ਹੈ ਇਸ ਕਰਕੇ ਉਨ੍ਹਾਂ ਨੇ ਇਨ੍ਹਾਂ ਸੜਕਾਂ ਨੂੰ 18 ਫੁੱਟ ਚੌੜੀਆਂ ਕਰਵਾਉਣ ਅਤੇ ਪੁਲ ਨੂੰ ਦੁਬਾਰਾ ਸਿੱਧਾ ਕਰਕੇ 33 ਫੁੱਟ ਚੌੜਾ ਬਣਾਉਣ ਦਾ ਫੈਸਲਾ ਲਿਆ ਹੈ, ਇਸ ਲਈ ਕੰਮ ਛੇਤੀ ਸ਼ੁਰੂ ਕਰਵਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਉਹ ਹਲਕੇ ਵਿੱਚ ਲੋਕਾਂ ਦੀ ਲੋਕਾਂ ਨੂੰ ਹਰ ਸਹੂਲਤ ਮੁਹਈਆ ਕਰਵਾਉਣ ਲਈ ਹਮੇਸ਼ਾਂ ਤਤਪਰ ਰਹਿਣਗੇ| ਇਸ ਮੌਕੇ ਉਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚੱਕਰ, ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਕਮਲਜੀਤ ਕੌਰ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ |ਇਸ ਮੌਕੇ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਨੇ ਆਖਿਆ ਕਿ ਧੱਲੇਕੇ ਪਿੰਡ ਦੀ ਫਿਰਨੀ ਨੂੰ ਵੀ ਚੌੜਾ ਕਰਵਾਉਣ ਦਾ ਫ਼ੈਸਲਾ ਲੈਣ ਨਾਲ ਪਿੰਡ ਵਾਸੀਆਂ ਨੂੰ ਬਾਈਪਾਸ ਤੱਕ ਜਾਣ ਅਤੇ ਹੋਰਨਾਂ ਪਿੰਡਾਂ ਵਿਚ ਜਾਣ ਵਿੱਚ ਸੌਖ ਹੋਵੇਗੀ| ਉਨ੍ਹਾਂ ਆਖਿਆ ਕਿ ਵਿਧਾਇਕ ਡਾਕਟਰ ਹਰਜੋਤ ਕਮਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਕਰਕੇ ਹਲਕੇ ਦੇ ਲੋਕ ਸੰਤੁਸ਼ਟ ਮਹਿਸੂਸ ਕਰ ਰਹੇ ਹਨ|****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ