ਬਾਘਾ ਪੁਰਾਣਾ ’ਚ ਹੋਇਆ ਪਾਰਸਲ ਧਮਾਕਾ, ਇਕ ਜਖਮੀ

Tags: 

ਬਾਘਾ ਪੁਰਾਣਾ, 30 ਜੂਨ (ਰਾਜਿੰਦਰ ਸਿੰਘ ਕੋਟਲਾ)ਅੱਜ ਸ਼ਾਮ 6 ਵਜੇ ਦੇ ਕਰੀਬ ਬਾਘਾਪੁਰਣਾ ਦੇ ਕੋਟਕਪੁਰਾ ਰੋਡ ਤੇ ਉਸ ਵੇਲੇ ਲੋਕਾਂ ਵਿੱਚ ਭਗਦੜ ਮੱਚ ਗਈ ਜਦੋਂ ਇਸੇ ਸੜਕ ਉੱਪਰ ਸਥਿਤ ਸਟਾਰ ਕੋਰੀਅਰ ਸਰਵਿਸ ਉੱਪਰ ਜਦੋਂ ਦੋ ਨੌਜਵਾਨ ਮੋਗੇ ਤੋਂ ਕੋਰੀਅਰ ਵਾਲੇ ਪਾਰਸਲ ਬੈਗ ਲੈਕੇ ਪਹੁੰਚੇ ਤਾਂ ਅਚਾਨਕ ਹੀ ਉਸ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ ਇਕ ਵਿਅਕਤੀ ਜਖਮੀ ਹੋ ਗਿਆ Í ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਐਸ.ਐਸ.ਪੀ.ਮੋਗਾ ਹਰਮਨਬੀਰ ਸਿੰਘ ਗਿੱਲ, ਐਸ.ਪੀ.ਡੀ.ਮੋਗਾ, ਡੀ.ਐਸ.ਪੀ ਜਸਵਿੰਦਰ ਸਿੰਘ ਖਹਿਰਾ ਪੁਲਸ ਫੋਰਸ ਸਮੇਚ ਮੌਕੇ ਤੇ ਪੁੱਜੇ ਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਸੌਨੂੰ, ਛੌਟੂ ਰਾਮ ਨਾਮੀ ਨੌਜਵਾਨ ਜੋ ਸੀ ਡੀ.ਟੀ.ਡੀ.ਸੀ. ਬੈਗਲੌਰ ਦੀ ਕੋਰੀਅਰ ਕੰਪਨੀ ਵਿੱਚ ਕੰਮ ਕਰਦੇ ਹਨ ਤੇ ਉਹਪੀ.ਬੀ.69ਸੀ.5807ਨੰਬਰੀ ਹਿਰੋਹਾਂਡਾ ਮੋਟਰਸਾਈਕਲ ਤੇ ਕੋਰੀਅਰ ਦੀ ਸਪਲਾਈ ਦਿੰਦੇ ਹਨ ਜਦੋਂ ਬਾਘਾਪੁਰਣਾ ਦੇ ਸਟਾਰ ਕੋਰੀਅਰ ਸਰਵਿਸ ਤੋਂ ਗੁਰਦੀਪ ਸਿੰਘ ਸੌਨੂੰ ਫੋਟੋ ਸਟੇਟ ਕਰਵਾਉਣ ਗਿਆ ਤਾਂ ਛੌਟੂ ਰਾਮ ਨਾਮੀ ਨੌਜਵਾਨ ਕੋਰੀਅਰ ਦਾ ਪਾਰਸਲ ਬੈਗ ਲੈਕੇ ਬੈਠਾ ਸੀ ਜਦੋਂ ਉਸੇ ਨੇ ਸਿਗਰਟ ਪੀਣ ਲਈ ਲਾਈਟਰ ਚਲਾਇਆ ਤਾਂ ਅਚਾਨਕ ਜੋਰਦਾਰ ਧਮਾਕਾ ਹੋ ਗਿਆ ਜਿਸ ਵਿੱਚ ਛੌਟੂ ਰਾਮ ਜਖਮੀ ਹੋ ਗਿਆ। ਪਤਾ ਲੱਗਾ ਹੈ ਕਿ ਮੋਗਾ ਤੋਂ ਕੋਰੀਅਰ ਲਿਆ ਕੇ ਉਹ ਨਿਹਾਲ ਸਿੰਘ ਵਾਲਾ ਜਾ ਰਹੇ ਸਨ । ਪਤਾ ਲੱਗਾ ਹੈ ਕੇ ਧਮਾਕੇ ਦੀ ਆਵਾਜ਼ ਦੂਰ ਤਕ ਸੁਣਾਈ ਦਿਤੀ, ਲੋਕਾਂ ਚ ਹਫੜਾ ਦਫੜੀ ਮੱਚ ਗਈ  ਪਰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ