ਖੱਤਰੀ ਸਭਾ ਨੇ ਸਿਹਤ ਅਤੇ ਐਂਬੂਲੈਂਸ ਕਰਮਚਾਰੀਆਂ ਨੂੰ ਗਾਊਨ ਅਤੇ ਮਾਸਕ ਭੇਂਟ ਕੀਤੇ

ਮੋਗਾ,25 ਜੂਨ (ਜਸ਼ਨ): ਖੱਤਰੀ ਸਭਾ ਮੋਗਾ ਅਤੇ ਯੂਥ ਖੱਤਰੀ ਸਭਾ ਮੋਗਾ ਵੱਲੋਂ ਕਰੋਨਾ ਖਿਲਾਫ ਲੜ ਰਹੇ ਸਿਹਤ ਵਿਭਾਗ ਮੋਗਾ ਦੇ ਕਰਮਚਾਰੀਆਂ ਲਈ ਕੀਤੀ ਗਈ ਸਹਾਇਤਾ ਲਾਮਿਸਾਲ ਹੈ, ਜਿਸ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਜਿੱਥੇ ਸਹੂਲਤ ਮਿਲੀ ਹੈ ਤੇ ਉਸਦੇ ਨਾਲ ਨਾਲ ਹੌਸਲੇ ਵੀ ਬੁਲੰਦ ਹੋਏ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਨੇ ਅੱਜ ਦਫਤਰ ਸਿਵਲ ਸਰਜਨ ਮੋਗਾ ਵਿਖੇ ਖੱਤਰੀ ਸਭਾ ਮੋਗਾ ਵੱਲੋਂ ਆਯੋਜਿਤ ਕੀਤੇ ਗਏ ਸਾਦਾ ਸਮਾਗਮ ਵਿੱਚ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ, 108 ਐਂਬੂਲੈਂਸ ਦੇ ਕਰਮਚਾਰੀਆਂ ਨੂੰ ਗਾਊਨ ਅਤੇ 500 ਮਾਸਕ ਭੇਂਟ ਕਰਨ ਮੌਕੇ ਕੀਤਾ । ਉਹਨਾਂ ਕਿਹਾ ਕਿ ਜੇਕਰ ਕਰਮਚਾਰੀਆਂ ਕੋਲ ਪੂਰਾ ਸਮਾਨ ਹੋਵੇਗਾ ਤਾਂ ਹੀ ਉਹ ਪੂਰੀ ਸਮਰੱਥਾ ਅਤੇ ਉਤਸਾਹ ਨਾਲ ਕਰੋਨਾ ਖਿਲਾਫ ਲੜਾਈ ਲੜ ਸਕਣਗੇ । ਉਹਨਾਂ ਕਿਹਾ ਕਿ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਪ੍ੇਰਨਾ ਨਾਲ ਵੱਖ ਵੱਖ ਸੰਸਥਾਵਾਂ ਅਤੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਮੋਗਾ ਦੇ ਸਾਰੇ ਵਾਰਡਾਂ, ਬਲੱਡ ਬੈਂਕ ਕਰਮਚਾਰੀਆਂ ਅਤੇ 108 ਐਂਬੂਲੈਂਸ ਕਰਮਚਾਰੀਆਂ ਨੂੰ 138 ਗਾਊਨ ਤਿਆਰ ਕਰਵਾ ਕੇ ਦਿੱਤੇ ਜਾ ਚੁੱਕੇ ਹਨ, ਜਿਸ ਲਈ ਉਹਨਾਂ ਖੱਤਰੀ ਸਭਾ ਸਮੇਤ ਸਭ ਸੰਸਥਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਵਾਤਾਵਰਣ ਅਤੇ ਕੁਦਰਤੀ ਖੇਤੀ ਪ੍ੇਮੀ ਅਤੇ ਕਰੋਨਾ ਦੌਰਾਨ ਬੇਮਿਸਾਲ ਸੇਵਾਵਾਂ ਦੇਣ ਵਾਲੇ ਬਾਬਾ ਗੁਰਮੀਤ ਸਿੰਘ ਖੋਸਾ ਜੀ ਨੇ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਰਗੀਆ ਮਹਾਂਮਾਰੀਆਂ ਮਨੁੱਖ ਦੁਆਰਾ ਕੁਦਰਤ ਨਾਲ ਕੀਤੀ ਛੇੜਛਾੜ ਅਤੇ ਸਫਾਈ ਨਾ ਰੱਖਣ ਦਾ ਨਤੀਜਾ ਹੈ, ਇਸ ਲਈ ਸਾਨੂੰ ਸਭ ਨੂੰ ਕੁਦਰਤ ਨਾਲ ਪਿਆਰ ਕਰਨ ਅਤੇ ਆਪਣੇ ਆਲੇ ਦੁਆਲੇ ਦੀ ਅਤੇ ਨਿੱਜੀ ਸਾਫ ਸਫਾਈ ਰੱਖਣ ਦੀ ਜਰੂਰਤ ਹੈ। ਇਸ ਮੌਕੇ ਖੱਤਰੀ ਸਭਾ ਪੰਜਾਬ ਦੇ ਸੀਨੀਅਰ ਵਾਈਸ ਪ੍ਧਾਨ ਅਤੇ ਜਿਲ੍ਹਾ ਪ੍ਧਾਨ ਵਰਿੰਦਰ ਕੌੜਾ, ਮਹਿਲਾ ਖੱਤਰੀ ਸਭਾ ਪੰਜਾਬ ਦੀ ਪ੍ਧਾਨ ਸ਼੍ੀਮਤੀ ਮੀਨਾ ਕੋਹਲੀ, ਯੂਥ ਖੱਤਰੀ ਸਭਾ ਦੇ ਸੂਬਾ ਪ੍ਧਾਨ ਦੀਪਕ ਕੌੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੱਤਰੀ ਸਭਾ ਮੋਗਾ ਕਰੋਨਾ ਯੋਧਿਆਂ ਦੀਆਂ ਲੋੜਾਂ ਅਤੇ ਕਰੋਨਾ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਪ੍ਤੀ ਵਚਨਬੱਧ ਅਤੇ ਯਤਨਸ਼ੀਲ ਹੈ। ਉਹਨਾ ਕਿਹਾ ਕਿ ਸਭਾ ਵੱਲੋਂ ਜਿਲ੍ਹਾ ਹੈਲਥ ਸੁਪਰਵਾਈਜ਼ਰ ਅਤੇ ਖੱਤਰੀ ਸਭਾ ਦੇ ਮੈਂਬਰ ਮਹਿੰਦਰ ਪਾਲ ਲੂੰਬਾ ਦੀ ਸੂਚਨਾ ਅਤੇ ਪ੍ੇਰਨਾਂ ਨਾਲ ਇਹ ਸੇਵਾ ਕੀਤੀ ਗਈ ਹੈ, ਜਿਸ ਨਾਲ ਸਾਨੂੰ ਇਹ ਤਸੱਲੀ ਹੋਈ ਹੈ ਕਿ ਇਸ ਸਮਾਨ ਦੀ ਕਰਮਚਾਰੀਆਂ ਨੂੰ ਵਾਕਈ ਜਰੂਰਤ ਸੀ ਤੇ ਸਾਡਾ ਪੈਸਾ ਬਿਲਕੁਲ ਸਹੀ ਜਗ੍ਹਾ ਤੇ ਲੱਗਿਆ ਹੈ। ਮੰਚ ਸੰਚਾਲਨ ਕਰਦਿਆਂ ਹੈਲਥ ਸੁਪਰਵਾਈਜ਼ਰ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਖੱਤਰੀ ਸਭਾ ਮੋਗਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਅਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਉਹਨਾਂ ਬਾਬਾ ਜੀ ਵੱਲੋਂ ਕਰੋਨਾ ਯੋਧਿਆਂ, ਕਰੋਨਾ ਪਾਜਿਟਿਵ ਮਰੀਜਾਂ ਅਤੇ ਆਮ ਲੋਕਾਂ ਲਈ ਹੁਣ ਤੱਕ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਹਰ ਜਿਲ੍ਹੇ ਵਿੱਚ ਜੇਕਰ ਅਜਿਹੇ ਪੜੇ ਲਿਖੇ ਅਤੇ ਵਿਗਿਆਨਕ ਸੋਚ ਵਾਲੇ ਸੰਤ ਹੋਣ ਤਾਂ ਆਮ ਲੋਕਾਂ ਦੀ ਸੋਚ ਅਗਾਂਹਵਧੂ ਹੋ ਸਕਦੀ ਹੈ। ਇਸ ਮੌਕੇ ਖੱਤਰੀ ਸਭਾ ਮੋਗਾ ਦੇ ਚੇਅਰਮੈਨ ਜਤਿੰਦਰ ਸਿੰਘ ਬੇਦੀ, ਪ੍ਧਾਨ ਸੁਭਾਸ ਸਹਿਗਲ, ਸੀਨੀਅਰ ਮੀਤ ਪ੍ਧਾਨ ਐਡਵੋਕੇਟ ਓ.ਐਸ. ਜੈਦਕਾ, ਮਨਜੀਤ ਸਿੰਘ ਕੱਕੜ, ਨਵਨੀਤ ਢੰਡ, ਤਰਸੇਮ ਢੰਡ, ਜਤਿੰਦਰ ਪੁਰੀ, ਅਵਤਾਰ ਸਿੰਘ ਉਪਲ, ਕੈਸ਼ੀਅਰ ਸੁਭਾਸ਼ ਧੀਰ, ਸੂਬਾ ਮੀਤ ਪ੍ਧਾਨ ਪ੍ੋਮਿਲਾ ਸਾਮਾ, ਮਹਿਲਾ ਖੱਤਰੀ ਸਭਾ ਜਿਲ੍ਹਾ ਪ੍ਧਾਨ ਨੀਤੂ ਚੋਪੜਾ, ਸ਼ਹਿਰੀ ਪ੍ਧਾਨ ਸੋਨਿਕਾ ਬੇਦੀ, ਸ਼ਿਵ ਟੰਡਨ, ਨਾਨਕ ਚੋਪੜਾ, ਮੁਨੀਸ ਮੈਨਰਾਏ, ਪਿ੍ਤਪਾਲ ਸਿੰਘ ਲੱਕੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਹਾਜਰ ਸਨ ।


