ਡਾ: ਹਰਜੋਤ ਕਮਲ ਦੀ ਅਗਵਾਈ 'ਚ ਮੋਗਾ ਸ਼ਹਿਰ 'ਚ ਸੜਕ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਜਾਰੀ

ਮੋਗਾ,24 ਜੂਨ (ਜਸ਼ਨ) : ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਦੀ ਅਗਵਾਈ 'ਚ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ । ਸ਼ਹਿਰ ਦੇ ਹਰ ਪਾਸੇ ਨਵੀਆਂ ਸੜਕਾਂ ਲਈ ਪੱਥਰ ਪਾਉਣੇ ,ਪੁਰਾਣੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਅਤੇ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਉਣ ਦੇ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ । ਗੋਧੇਵਾਲਾ ਸਟੇਡੀਅਮ ਨੇੜਲੀ ਕੱਚੀ ਪਹੀ ਨੂੰ ਪੱਕੀ ਸੜਕ ਬਣਾਉਣ ਦੇ ਉਦਘਾਟਨ ਵੇਲੇ ਵਿਧਾਇਕ ਡਾ: ਹਰਜੋਤ ਕਮਲ ਨੇ ਬਜ਼ੁਰਗ ਅਨੋਖ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ ਉਦਘਾਟਨ ਕਰਵਾਇਆ । ਉਹਨਾਂ ਦੱਸਿਆ ਕਿ ਇਹ ਬਜ਼ੁਰਗ ਅਕਾਲੀ ਭਾਜਪਾ ਰਾਜ ਵੇਲੇ ਤੋਂ ਵਿਕਾਸ ਦੇ ਮਸੀਹਾ ਅਖਵਾਉਣ ਵਾਲੇ ਆਗੂਆਂ ਦੀਆਂ ਮਿੰਨਤਾਂ ਕਰਦੇ ਰਹੇ ਪਰ ਕਿਸੇ ਨੇ ਬਾਂਹ ਨਹੀਂ ਫੜੀ ਪਰ ਅੱਜ ਇਸ ਸੜਕ ਦੇ ਨਿਰਮਾਣ ਲਈ ਮੈਂ ਉਦਘਾਟਨ ਆਪ ਨਹੀਂ ਕਰ ਰਿਹਾ ਸਗੋਂ ਇਹਨਾਂ ਬਜ਼ਰੁਗਾਂ ਤੋਂ ਕਰਵਾ ਰਿਹੈ ਤਾਂ ਕਿ ਮੈਂ ਬਤੌਰ ਵਿਧਾਇਕ ਇਹਨਾਂ ਬਜ਼ਰੂਗਾਂ ਤੋਂ ਆਸ਼ੀਰਵਾਦ ਲੈ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਦਿਆਂ ਮੋਗਾ ਦਾ ਵਿਕਾਸ ਕਰਵਾ ਸਕਾਂ । ਉਹਨਾਂ ਆਖਿਆ ਕਿ ਨਗਰ ਨਿਗਮ ਦੇ ਅਕਾਲੀ ਭਾਜਪਾ ਕੌਂਸਲਰਾਂ ਦੀ ਆਪਸੀ ਖਿਚਧੂਹ ਨੇ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ ਪਰ ਹੁਣ ਕਰੋਨਾਂ ਦਾ ਖਤਰਾ ਟਲਦਿਆਂ ਹੀ ਉਹ ਨਿੱਜੀ ਦਿਲਚਸਪੀ ਲੈ ਕੇ ਨਗਰ ਨਿਗਮ ਦੇ ਸਾਰੇ ਕਾਰਜਾਂ 'ਚ ਤੇਜ਼ੀ ਲਿਆ ਕੇ ਸ਼ਹਿਰ ਦੀ ਦਿਖ ਸਵਾਰਨ ਲਈ ਸਵੇਰ ਤੋਂ ਰਾਤ ਤੱਕ ਨਿਗਰਾਨੀ ਕਰ ਰਹੇ ਹਨ । ਉਹਨਾਂ ਆਖਿਆ ਕਿ ਸ਼ਹਿਰ ਦੇ ਕਈ ਇਲਾਕੇ ਨੀਵੇਂ ਹਨ ਜਿੱਥੇ ਮੀਂਹ ਨਾਲ ਪਾਣੀ ਭਰ ਜਾਂਦਾ ਹੈ ਪਰ ਉਹ ਨਿਗਮ ਅਧਿਕਾਰੀਆਂ ਨਾਲ ਰੋਜ਼ਾਨਾ ਇਸ ਸਮੱਸਿਆ ਦੇ ਹੱਲ ਲਈ ਵਿਚਾਰ ਵਟਾਂਦਰਾ ਕਰ ਕਰ ਰਹੇ ਹਨ ਅਤੇ ਛੇਤੀ ਇਸ ਮੱਸਲੇ ਦਾ ਹੱਲ ਕੱਢ ਲਿਆ ਜਾਵੇਗਾ। ਉਹਨਾਂ ਆਖਿਆ ਕਿ ਵਿਰੋਧੀਆਂ ਨੂੰ ਜੰਗੀ ਪੱਧਰ 'ਤੇ ਚੱਲ ਰਹੇ ਵਿਕਾਸ ਕਾਰਜ ਦੇਖ ਕੇ ਤਕਲੀਫ਼ ਹੋ ਰਹੀ ਹੈ ਪਰ ਉਹ ਕਹਿਣਾ ਚਾਹੁੰਦੇ ਨੇ ਕਿ ਲੋਕਾਂ ਨੇ ਮੈਨੂੰ ਨਿਮਾਣੇ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਮਿਹਰ ਭਰਿਆ ਹੱਥ ਹਮੇਸ਼ਾ ਮੇਰੇ ਸਿਰ 'ਤੇ ਰਹੇ ਅਤੇ ਮੈਂ ਵਿਕਾਸ ਕਾਰਜ ਅਤੇ ਹੋਰ ਫਰਜ਼ਾਂ ਦੀ ਪੂਰਤੀ ਨਿਰੰਤਰ ਕਰਦਾ ਰਹਾਂ। ਇਸ ਮੌਕੇ ਵਾਰਡ ਨੰਬਰ 8 ਦੇ ਇੰਚਾਰਜ ਗੁਰਸੇਵਕ ਸਿੰਘ ਸਮਰਾਟ ਨੇ ਮੌਕੇ    ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਉਹ ਅਤੇ ਸਮੁੱਚੇ ਵਾਰਡਵਾਸੀ ਡਾ: ਹਰਜੋਤ ਕਮਲ ਦੇ ਧੰਨਵਾਦੀ ਹਨ ਕਿਉਂਕਿ ਪਿਛਲੇ 13 ਸਾਲਾਂ ਤੋਂ ਵਾਰਡ ਵਾਸੀਆਂ ਦੀਆਂ ਸੜਕ ਬਣਾਉਣ ਦੀ ਮੰਗ ਡਾ: ਹਰਜੋਤ ਕਮਲ ਦੇ ਯਤਨਾਂ ਨਾਲ ਪੂਰੀ ਹੋਈ ਹੈ । ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ ,ਅਵਤਾਰ ਸਿੰਘ ਵਹਿਣੀਵਾਲ,ਬਲਜਿੰਦਰ ਸਿੰਘ ਗਿੱਲ,ਜਗਤਾਰ ਸਿੰਘ ਠੇਕੇਦਾਰ ,ਧਰਮ ਸਿੰਘ ਗੇਦੂ ,ਹਰਜੀਤ ਬਰਾੜ,ਮਲਕੀਤ ਸਿੰਘ ,ਸੰਦੀਪ ਸਿੰਘ,ਸੰਜੀਵ ,ਅਨਿਲ ,ਰਵੀ, ਰਾਜਾ ਅਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ