ਮੱਛੀ ਮਾਰਕੀਟ ਚਲਾ ਰਹੇ ਵਿਅਕਤੀਆਂ ਲਈ ਰੋਜ਼ਗਾਰ ਜ਼ਰੂਰੀ ਪਰ ਮੋਗਾ ਵਾਸੀਆਂ ਦੀ ਕਰੋਨਾ ਤੋਂ ਸੁਰੱਖਿਆ ਅਹਿਮ ਮੁਦਾ---ਡਾ: ਹਰਜੋਤ ਕਮਲ

 ਮੋਗਾ, 19 ਜੂਨ (ਜਸ਼ਨ) :  ਮੋਗਾ ਇੰਪਰੂਵਮੈਂਟ ਟਰੱਸਟ ਦੀ ਪਾਰਕਿੰਗ ਵਾਲੀ ਜਗਹ ’ਤੇ ਪਿਛਲੇ ਤਿੰਨ ਸਾਲ ਤੋਂ ਮੱਛੀ ਮਾਰਕੀਟ ਚਲਾ ਰਹੇ ਕੁਝ ਵਿਅਕਤੀਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤੇ ਆਪਣਾ ਪ੍ਰਤੀਕਰਮ ਦਿੰਦੇ  ਡਾ: ਹਰਜੋਤ ਕਮਲ ਨੇ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਕੁਝ ਵਿਅਕਤੀ ਇੰਪਰੂਵਮੈਂਟ ਟਰੱਸਟ ਦੀ ਜਗਾ ਤੇ ਮੱਛੀ ਮਾਰਕਿਟ ਵਾਲੇ ਆਪਣਾ ਰੁਜਗਾਰ ਚਲਾ ਰਹੇ ਸਨ ਪਰ ਜਦੋਂ ਵੀ ਇਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਨੇ ਉਠਾਉਣ ਦਾ ਯਤਨ ਕੀਤਾ , ਇਹ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਸਨ ,ਉਨ੍ਹਾਂ ਹਰ ਵਾਰ ਅਧਿਕਾਰੀਆਂ ਨੂੰ ਆਖ ਕੇ ਇਹਨਾਂ ਨੂੰ ਕੁਝ ਹੋਰ ਸਮਾਂ ਦਵਾਇਆ , ਉਹਨਾਂ ਹਮੇਸ਼ਾ ਇਹਨਾਂ ਦੇ ਰੋਜ਼ਗਾਰ ਨੂੰ ਧਿਆਨ ਵਿਚ ਰੱਖਦਿਆਂ ਟਰੱਸਟ ਤੋਂ ਮੋਹਲਤ ਲੈ ਕੇ ਦਿੱਤੀ ਪਰ ਇਸ ਦੇ ਬਾਵਯੂਦ ਵੀ ਇਨ੍ਹਾਂ ਉਹਨਾਂ ਵਿਰੋਧ ਜਾਰੀ ਰੱਖਿਆ । ਡਾ: ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਉਹਨਾਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨਾਲ ਰਾਬਤਾ ਕਾਇਮ ਕਰਦਿਆਂ ਮੱਛੀ ਮਾਰਕੀਟ ਵਾਲਿਆਂ ਦੀ ਕਮਿਸ਼ਨਰ ਮੈਡਮ ਨਾਲ ਮੀਟਿੰਗ ਕਰਵਾਈ ,ਜਿਸ ਦੌਰਾਨ ਮੈਡਮ ਨੇ ਸ਼ਾਮ ਲਾਲ ਚੌਂਕ ਦੇ ਨੇੜੇ ਪੁਰਾਣੀ ਮੀਟ ਮਾਰਕੀਟ , ਬੱਗੇਆਣਾ ਬਸਤੀ ਅਤੇ ਸਵੇਰੇ ਹਸਪਤਾਲ ਨੇੜਲੀ ਜਗਹ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਆਖਿਆ , ਪਰ ਮਾਰਕੀਟ ਵਾਲਿਆਂ ਨੂੰ ਜਗਹ ਪਸੰਦ ਨਹੀਂ ਆਈ । ਡਾ: ਹਰਜੋਤ ਨੇ ਆਖਿਆ ਕਿ ਮਾਰਕੀਟ ਵਾਲਿਆਂ ਵੱਲੋਂ ਮੰਡੀ ਵਿੱਚ ਜਗਾ ਦੇਣ ਦੀ ਮੰਗ ਤੇ ਉਨ੍ਹਾਂ ਮਾਰਕੀਟ ਕਮੇਟੀ ਕਮੇਟੀ ਦੇ ਚੇਅਰਮੈਨ ਰਾਮਪਾਲ ਧਵਨ ਨਾਲ ਰਾਬਤਾ ਕਾਇਮ ਕੀਤਾ । ਡਾ: ਹਰਜੋਤ ਨੇ ਆਖਿਆ ਕਿ ਉਨ੍ਹਾਂ ਦੇ ਕਹਿਣ ਤੇ ਚੇਅਰਮੈਨ ਰਾਮਪਾਲ ਧਵਨ ਹੁਣ ਵੀ ਇਨ੍ਹਾਂ ਮੱਛੀ ਮਾਰਕੀਟ ਵਾਲਿਆਂ ਨੂੰ ਜਗਹ ਦੇਣ ਲਈ ਤਿਆਰ ਹਨ ਪਰ ਉਨ੍ਹਾਂ ਦਾ ਆਖਣਾ ਹੈ ਕਿ ਮੱਛੀ ਵੇਚਣ ਵਾਲਿਆਂ ਨੂੰ ਇਸ ਸ਼ਰਤ ਤੇ ਜਗਾ ਦਿੱਤੀ ਜਾਵੇਗੀ ਕਿ ਉਸ ਜਗ੍ਹਾ ਤੇ ਸਿਰਫ ਤੇ ਸਿਰਫ ਮੱਛੀ ਵੇਚੀ ਜਾ ਸਕੇਗੀ ਅਤੇ ਮੱਛੀ ਨੂੰ ਤਲ ਕੇ ਵੇਚਣ , ਸ਼ਰਾਬ ਦਾ ਸੇਵਨ ਕਰਨ , ਬੱਕਰੇ ਹਲਾਕ ਕਰਨ, ਮੁਰਗੇ ਵੱਢਣ ਦੀ ਆਗਿਆ ਨਹੀਂ ਹੋਵੇਗੀ ਕਿਉਂਕਿ ਉਹ ਡਰਦੇ ਹਨ ਕਿ  ਮੋਗਾ ਵਿੱਚ ਵੀ ਚੀਨ ਦੇ ਵੁਹਾਨ ਵਰਗੀ ਸਥਿਤੀ ਨਾ ਪੈਦਾ ਹੋ ਜਾਵੇ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ