ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਵਾਰਡ ਨੰਬਰ 13 ਵਿਚ ਵੱਖ ਵੱਖ ਸੜਕਾਂ ’ਤੇ ਪੁਆਇਆ ਪ੍ਰੀਮਿਕਸ ,ਮੋਗੇ ਦੀ ਕਾਇਆ ਕਲਪ ਕਰਨ ਲਈ ਵਿਕਾਸ ਕਾਰਜਾਂ ਵਿਚ ਲਿਆਵਾਂਗੇ ਤੇਜ਼ੀ: ਡਾ: ਹਰਜੋਤ ਕਮਲ

ਮੋਗਾ,13 ਜੂਨ  (ਜਸ਼ਨ) :  ਮੋਗਾ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਅੱਜ ਵਾਰਡ ਨੰਬਰ 13 ਵਿਚ ਵੱਖ ਵੱਖ ਸੜਕਾਂ ’ਤੇ ਪ੍ਰੀਮਿਕਸ ਪਵਾਉਣ ਦਾ ਉਦਘਾਟਨ ਕੀਤਾ । ਇਸ ਮੌਕੇ ਉਹਨਾਂ ਕਿਹਾ ਕਿ ਉਹ ਪਿਛਲੇ ਤਿੰਨ ਸਾਲ ਤੋਂ ਸ਼ਹਿਰ ਦੀ ਡਿਵੈੱਲਪਮੈਂਟ ਲਈ ਸਿਰਤੋੜ ਯਤਨ ਕਰ ਰਹੇ ਹਨ ਅਤੇ ਸ਼ਹਿਰ ਵਿਚ ਸੜਕਾਂ,ਗਲੀਆਂ ਅਤੇ ਲਾਈਟਾਂ ਆਦਿ ਲਗਾਉਣ ਦਾ ਚੱਲ ਰਿਹਾ ਕੰਮ ਲੌਕਡਾਊਨ ਉਪਰੰਤ ਹੁਣ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ । ਉਹਨਾਂ ਕਿਹਾ ਕਿ ਉਹ ਗੁਣਵੱਤਾ ਭਰਪੂਰ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਕਰ ਰਹੇ ਹਨ । ਉਹਨਾਂ ਕਿਹਾ ਕਿ ਉਹਨਾਂ ਦੀ ਬੇਨਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਗਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਖੁਲ੍ਹੀਆਂ ਗਰਾਟਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਉਹ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਕੇ ਆਪਣੇ ਸੁਪਨਿਆਂ ਦੇ ਮੋਗੇ ਦਾ ਨਿਰਮਾਣ ਕਰਵਾਉਣ ਲਈ ਨਿਰੰਤਰ ਯਤਨ ਕਰ ਰਹੇ ਹਨ  । ਉਹਨਾਂ ਦਾਅਵਾ ਕੀਤਾ ਕਿ ਛੇਤੀ ਹੀ ਮੋਗਾ ਵਾਸੀਆਂ ਨੂੰ ਮੋਗੇ ਦੀ ਕਾਇਆ ਕਲਪ ਹੋਈ ਨਜ਼ਰ ਆਉਣ ਲੱਗੇਗੀ ।  ਇਸ ਮੌਕੇ ਸਾਬਕਾ ਐੱਮ ਸੀ ਪਵਿੱਤਰ ਸਿੰਘ ਢਿੱਲੋਂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਉਹ ਵਿਧਾਇਕ ਡਾ: ਹਰਜੋਤ ਕਮਲ ਦੇ ਧੰਨਵਾਦੀ ਹਨ ਜਿਹਨਾਂ ਨੇ ਅੱਜ ਭਾਰਤ ਗੈਸ ਏਜੰਸੀ ਵਾਲੀ ਗਲੀ ,ਗਲੀ ਨੰਬਰ 7 ਅਤੇ ਗਾਹਲੇ ਪੈਲੇਸ ਤੋਂ ਮੰਦਰ ਤੱਕ ਵਾਲੀ ਗਲੀ ’ਤੇ ਪ੍ਰੀਮਿਕਸ ਪਾਉਣ ਦੀ ਆਰੰਭਤਾ ਕਰਵਾਈ ਹੈ । ਉਹਨਾਂ ਆਖਿਆ ਕਿ ਖੁਸ਼ੀ ਦੀ ਗੱਲ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਸਮੁੱਚੇ ਸ਼ਹਿਰ ਦੀ ਨੁਹਾਰ ਬਦਲ ਰਹੇ ਹਨ ਅਤੇ ਉਹਨਾਂ ਵੱਲੋਂ ਰਤਨ ਸਿਨਮੇ ਦੇ ਸਾਹਮਣੇ ਸਾਧਾਂਵਾਲੀ ਬਸਤੀ ਦੀਆਂ 10 ਗਲੀਆਂ ਦੀਆਂ ਸੜਕਾਂ ਦਾ ਨਿਰਮਾਣ ਵੀ ਲੁੱਕ ਵਾਲੇ ਪ੍ਰੀਮਿਕਸ ਨਾਲ ਕਰਵਾਉਣ ਦਾ ਐਲਾਨ ਕੀਤਾ ਹੈ । ਇਸ ਮੌਕੇ ਉਹਨਾਂ ਨਾਲ ਮਿਲਨਜੀਤ ਸਿੰਘ ਢਿੱਲੋਂ,ਗੁਰਤੇਜ ਸਿੰਘ ਸੇਖਾ ,ਦਰਸ਼ਨ ਮਿੱਤਲ,ਧੰਨ ਸਿੰਘ ,ਪਾਲ ਸਿੰਘ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ