ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਆਜਾਦ ਕਰਵਾਉਣ ਲਈ ਜਨਤਾ ਦੇ ਸਹਿਯੋਗ ਦੀ ਲੋੜ: ਬ੍ਰਹਮਪੁਰਾ, ਢੀਂਡਸਾ

ਚੰਡੀਗੜ 7 ਜੂਨ: ( ) ਸ੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਨੀਵਾਰ ਨੂੰ ਰਾਜ ਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਅਤੇ ਦੋਵਾਂ ਨੇਤਾਵਾਂ ਦਰਮਿਆਨ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਅਗਲੀ ਰਣਨੀਤੀ ਤੈਅ ਕੀਤੀ ਗਈ ਹੈ ਜਿਸ ਦੇ ਵਿਚਾਰ ਵਟਾਂਦਰੇ ਦੀ ਜੋਰਦਾਰ ਚਰਚਾ ਸਿਆਸੀ ਗਲਿਆਰਿਆਂ ਵਿਚ ਚਲ ਰਹੀ ਹੈ।ਦੋਹਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਦਾ ਵੇਰਵਾ ਸ੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੀਡੀਆ ਨੂੰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਬਗਾਵਤ ਦਾ ਝੰਡਾ ਚੁੱਕਣ ਵਾਲੇ ਇੱਕ ਸਮਾਨ ਵਿਚਾਰ ਰੱਖਣ ਵਾਲੇ ਆਗੂ ਅੱਜ ਵੀ ਉਸੇ ਮੁੱਦੇ‘ ਤੇ ਖੜੇ ਹਨ ਅਤੇ ਅਜੇ ਵੀ ਬਾਦਲਾਂ ਤੋਂ ਪਾਰਟੀ ਨੂੰ ਨਿੱਜੀ ਜਗੀਰ ਬਣਾਉਣ ਲਈ ਨਿਰਾਸ ਹਨ ਅਤੇ ਮੌਜੂਦਾ ਸਮੇਂ ਵੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਨਿਰਾਸਾ ਦੀ ਸਥਿਤੀ ਬਣੀ ਹੋਈ ਹੈ, ਜਿਵੇਂ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਡੇਰਾ ਮੁੱਖੀ ਪਖੰਡੀ ਸਾਧ ਦੀ ਮਾਫੀ, ਬਰਗਾੜੀ ਅਤੇ ਬਹਿਬਲ ਕਲਾਂ ਗੋਲੀਬਾਰੀ ਘਟਨਾਵਾਂ ਅਤੇ ਬਾਦਲਾਂ ਦੀ ਅਗਵਾਈ ਹੇਠ ਪਾਰਟੀ ਦਾ ਪਤਨ ਪੰਥਕ ਸਿਧਾਂਤਾਂ ਤੋਂ ਭਟਕਣਾਂ ਅਤੇ ਖਾਸਕਰ, ਬਾਦਲਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਲਈ ਸ੍ਰੋਮਣੀ ਕਮੇਟੀ ਦਾ ਸਿਆਸੀਕਰਨਾ ਜਿਸ ਨਾਲ ਸਿੱਖੀ ਦਾ ਘਾਣ ਹੋ ਰਿਹਾ ਹੈ।ਟਕਸਾਲੀ ਨੇਤਾਵਾਂ ਨੇ ਆਪਣੀ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਪਰੋਕਤ ਮੁੱਦਿਆਂ ਦੇ ਕਾਰਨ, ਬਾਦਲਾਂ ਖਲਿਾਫ ਬਗਾਵਤ ਦਾ ਝੰਡਾ ਅੱਜ ਵੀ ਪੂਰਾ ਬਰਕਰਾਰ ਹੈ ਅਤੇ ਪਾਰਟੀ ਵਿਚ ਮੁੜ ਸਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਭਾਵੇਂ ਕਿ ਬਾਦਲ ਪਰਿਵਾਰ ਸਾਨੂੰ ਕਿਸੇ ਕਿਸਮ ਦਾ ਲਾਲਚ ਦੇਵੇ। ਇਸ ਲਈ, ਅਜਿਹੀਆਂ ਝੂਠੀਆਂ ਖਬਰਾਂ ਤੇ ਵਿਸਵਾਸ ਨਾ ਕਰੋ ਜੋ ਬਾਦਲਾਂ ਦੇ ਸਮੂਹ ਦੁਆਰਾ ਝੂਠ ਦਾ ਪੁਲੰਦਾ ਤਿਆਰ ਕੀਤਾ ਹੋਇਆ ਹੈ।ਸ੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਟਕਸਾਲੀ ਨੇਤਾਵਾਂ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਸੁਰੂ ਹੋਣ ਵਾਲਾ ਹੈ ਜਿਸ ਵਿੱਚ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵੱਡੇ ਫੈਸਲੇ ਲਏ ਜਾ ਸਕਦੇ ਹਨ ਜੋ ਭਵਿੱਖ ਵਿੱਚ ਰਾਜਨੀਤਕ ਖੇਤਰ ਦਾ ਵੀ ਮਾਹੋਲ ਬਦਲ ਸਕਦੇ ਹਨ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਉਪਰੋਕਤ ਮੀਟਿੰਗਾਂ ਹਮੇਸਾ ਹਮੇਸਾ ਲਈ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀਆਂ ਜੜ੍ਹਾਂ ਨੂੰ ਜੰਗ ਲਗਾ ਦੇਣਗੀਆਂ।ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਆਜਾਦ ਸਿੱਖ ਰਾਜ ਦੇ ਮੁੱਦੇ ‘ਤੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਬਿਹਤਰ ਹੁੰਦਾ ਜੇਕਰ ਜੱਥੇਦਾਰ ਸਾਹਿਬ ਅੱਜ ਖੁੱਲ੍ਹ ਕੇ ਬੋਲਦੇ ਕਿਉਂਜੋ ਮੌਜੂਦਾ ਸਮੇਂ ਸਾਰੇ ਸੰਸਾਰ ਦੇ ਸਿੱਖ ਆਜਦ  ਸਿੱਖ ਰਾਜ ਮੁੱਦੇ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਇਹ ਸੁਣਨਾ ਚਾਹੁੰਦੇ ਹਨ ਕਿ ਉਹ ਕਿਤੇ ਬਾਦਲਾਂ ਦੇ ਕਿਸੇ ਰਾਜਨੀਤਿਕ ਏਜੰਡੇ ਨੂੰ ਕਾਮਯਾਬ ਕਰਨ ਲਈ ਤਾਂ ਨਹੀਂ ਕੰਮ ਕਰ ਰਹੇ ਕਿਉਜੋਂ ਅੱਜ ਤੱਕ ਬਾਦਲਾਂ ਨੇ ਪੰਥ ਨਾਂ ਤੇ ਵੋਟਾਂ ਬਟੋਰੀਆਂ ਹਨ ਅਤੇ ਰਾਜਭਾਗ ਹਾਸਲ ਕਰਨ ਤੋਂ ਬਾਅਦ ਕਾਂਗਰਸ ਵਾਲਾ ਹੀ ਰੋਲ ਅਦਾ ਕੀਤਾ ਹੈ ਇਸ ਕਰਕੇ ਸਿੱਖਾਂ ਨੂੰ ਅਜਿਹੇ ਮਾਪਦੰਡਾਂ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ।ਟਕਸਾਲੀ ਨੇਤਾਵਾਂ ਨੇ ਅੰਤ ਵਿਚ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਝੂਠੇ ਪਰਤਾਵੇ ਦਾ ਸਕਿਾਰ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਕੰਗਾਲ ਕੀਤਾ ਹੈ।