ਸੈਕਸ ਕੇਸ ਦੇ ਦੋਸ਼ੀ ਕਾਂਗਰਸੀ ਯੂਥ ਆਗੂ ਦੀ ਗਿ੍ਰਫਤਾਰੀ ਨਾ ਕਰਨ ਤੇ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ 8 ਜੂਨ ਨੂੰ : ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ

ਮੋਗਾ 7 ਜੂਨ (ਜਸ਼ਨ): ਨਿਹਾਲ ਸਿੰਘ ਵਾਲਾ ਦੇ ਪਿੰਡ ਸਤਾਧਾਰੀ ਕਾਂਗਰਸ ਪਾਰਟੀ ਦੇ ਯੂਥ ਆਗੂ ਤੇ ਇੱਕ ਮਹਿਲਾ ਨੇ ਦੋਸ਼ ਲਾਇਆ ਕਿ ਉਸ ਯੂਥ ਆਗੂ ਨੇ ਉਸ ਦੀ ਇੱਛਾ ਦੇ ਖਿਲਾਫ ਉਸ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਬਲੈਕਮੇਲ ਕਰਕੇ ਉਸ ਤੋਂ ਚਾਰ ਲੱਖ ਰੁਪਏ ਹੜੱਪੇ ਅਤੇ ਦੁਬਾਰਾ ਫਿਰ ਉਸ ਨਾਲ ਉਸ ਦੀ ਇੱਛਾ ਦੇ ਖਿਲਾਫ ਰੇਪ ਕੀਤਾ ਅਤੇ 3 ਲੱਖ ਰੁਪਏ ਦੀ ਮੰਗ ਕੀਤੀ ਕਿ ਉਸ ਪਾਸ ਉਸ ਦੀਆਂ ਗਲਤ ਫੋਟੋ ਹਨ। ਇਸ ਸਬੰਧ ਵਿੱਚ ਪੀੜਤ ਲੜਕੀ ਵੱਲੋਂ ਮਾਣਯੋਗ ਐਸ.ਐਸ.ਪੀ. ਦੇ ਦਰਖਾਸਤ ਦੇਣ ਤੇ ਪੁਲਿਸ ਨੇ ਕੋਈ ਕਾਰਵਾਈ ਨਾਂ ਕੀਤੀ ਤਾਂ ਆਮ ਆਦਮੀ ਪਾਰਟੀ ਨੇ ਇਹ ਮਸਲਾ ਚੁੱਕਿਆ ਅਤੇ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ। ਮਾਣਯੋਗ ਅਦਾਲਤ ਦੇ ਹੁਕਮ ਤੇ ਦੋਸ਼ੀ ਖਿਲਾਫ 376 ਆਈ.ਪੀ.ਸੀ. ਦਾ ਪਰਚਾ ਤਾਂ ਦਰਜ ਕਰ ਲਿਆ ਪ੍ਰੰਤੂ ਪੁਲਿਸ ਪ੍ਰਸ਼ਾਸ਼ਨ ਨੇ ਦੋਸ਼ੀ ਨੂੰ ਅੱਜ ਤੱਕ ਗਿ੍ਰਫਤਾਰ ਨਹੀਂ ਕੀਤਾ। ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਵੱਲੋਂ ਮਾਣਯੋਗ ਐਸ.ਐਸ.ਪੀ. ਨੂੰ ਮੰਗ ਪੱਤਰ ਵੀ ਦਿੱਤਾ ਗਿਆ ਪ੍ਰੰਤੂ ਸਿਆਸੀ ਦਬਾਅ ਹੋਣ ਕਾਰਨ ਪੁਲਿਸ ਵੱਲੋਂ ਦੋਸ਼ੀ ਦੀ ਗਿ੍ਰਫਤਾਰੀ ਨਹੀਂ ਹੋ ਰਹੀ ਤਾਂ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਅਤੇ ਪਾਰਟੀ ਦੇ ਯੂਥ ਵਿੰਗ ਨੇ ਕੱਲ੍ਹ 8 ਜੂਨ ਨੂੰ ਮਾਣਯੋਗ ਐਸ.ਐਸ.ਪੀ. ਸਾਹਿਬ ਦੇ ਦਫ਼ਤਰ ਅੱਗੇ ਰੋਸ ਧਰਨਾਂ ਦੇਣ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਧਰਨਾਂ ਸ਼ਾਂਤੀ ਪੂਰਵਕ, ਸ਼ੋਸ਼ਲ ਡਸਟੈਂਸ ਦਾ ਪੂਰਾ ਖਿਲਾਫ ਰੱਖਦੇ ਹੋਏ ਨਿਯਮਾਂ ਅਧੀਨ ਹੋਵੇਗਾ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾਵੇਗੀ ਕਿ ਬਿਨ੍ਹਾਂ ਕਿਸੇ ਦੇਰੀ ਦੇ ਦੋਸ਼ੀ ਨੂੰ ਗਿ੍ਰਫਤਾਰ ਕੀਤਾ ਜਾਵੇ। ਇਸ ਧਰਨੇ ਵਿੱਚ ਐਮ.ਐਲ.ਏ. ਮਨਜੀਤ ਸਿੰਘ ਬਿਲਾਸਪੁਰ, ਐਮ.ਐਲ.ਏ. ਮੀਤ ਹੇਅਰ, ਯੂਥ ਪ੍ਰਧਾਨ ਮਨਜਿੰਦਰ ਸਿੰਘ ਐਮ.ਐਲ.ਏ. ਮੁਲਤਾਰ ਸੰਧਵਾਂ ਅਤੇ ਮੈਡਮ ਸਰਬਜੀਤ ਕੌਰ ਮਾਨੂੰ ਕੇ, ਰੁਪਿੰਦਰ ਕੌਰ ਰੂਬੀ ਪਹੁੰਚ ਰਹੇ ਹਨ।


