ਮਿੰਨੀ ਬੱਸਾਂ ਦਾ ਸਤਵੰਜਾ ਦਿਨਾਂ ਦਾ ਸਰਕਾਰ ਨੇ ਟੈਕਸ ਕੀਤਾ ਮੁਆਫ ,ਸੋਮਵਾਰ ਬਾਘਾਪੁਰਾਣਾ ਤੋ ਸਾਰੇ ਰੂਟਾਂ ਤੇ ਚਲਾਈਆਂ ਜਾਣਗੀਆਂ ਮਿੰਨੀ ਬੱਸਾਂ --ਪਰਧਾਨ ਸੰਘਾ

ਬਾਘਾਪੁਰਾਣਾ 5 ਜੂਨ (ਰਾਜਿੰਦਰ ਸਿੰਘ ਕੋਟਲਾ) ਬਾਘਾਪੁਰਾਣਾ ਬੱਸ ਸਟੈਂਡ ਵਿੱਚ ਪ੍ਰਧਾਨ ਨਛੱਤਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਮਿੰਨੀ ਬੱਸ ਯੂਨੀਅਨ ਬਾਘਾਪੁਰਾਣਾ ਦੇ ਅਪਰੇਟਰਾਂ ਦੀ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਮਿੰਨੀ ਬੱਸ ਅਪਰੇਟਰਾਂ ਨੇ ਅੱਠ ਜੂਨ ਦਿਨ ਸੋਮਵਾਰ ਨੂੰ ਬਾਘੇ ਪੁਰਾਣੇ ਤੋਂ ਸਾਰੀਆਂ ਰੂਟਾਂ ਉਪਰ ਬੱਸਾਂ ਚਲਾਉਣ ਦੀ ਸਹਿਮਤੀ ਪ੍ਰਗਟਾਈ ਹੈ ਜਿਸ ਤਰ੍ਹਾਂ ਕਰੋਨਾ ਸੰਕਟ ਤੋਂ ਪਹਿਲਾਂ ਪਿੰਡਾਂ ਵਾਲੇ ਰੂਟਾਂ ਪਰ ਮਿੰਨੀ ਬੱਸਾਂ ਦੀ ਸਰਵਿਸ ਚਾਲੂ ਸੀ ਉਸ ਤਰ੍ਹਾਂ ਹੀ ਸੋਮਵਾਰ ਤੋਂ ਮਿੰਨੀ ਬੱਸਾਂ ਸਰਕਾਰ ਦੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੱਲਣਗੀਆਂ ਜਿਸ ਵਿੱਚ ਆਮ ਪਬਲਿਕ ਨੂੰ ਅਪਰੇਟਰਾਂ ਵੱਲੋਂ ਬੇਨਤੀ ਹੈ ਕਿ ਉਹ ਮੂੰਹ ਪਰ ਮਾਸਕ ਪਹਿਨ ਕੇ ਤੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦੇ ਹੋਏ ਸਫ਼ਰ ਕਰਨ ਬਾਘਾ ਪੁਰਾਣਾ ਮਿੰਨੀ ਬੱਸ ਯੂਨੀਅਨ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦੀ ਹੈ ਕਿ ਸਰਕਾਰ ਨੇ ਸਾਡਾ ਕੁਝ ਕੁ ਟੈਕਸ ਮਾਫ ਕੀਤਾ ਹੈ ਪਰ ਸਾਡੀਆਂ ਮਿੰਨੀ ਬੱਸਾਂ ਤਾਂ ਮਾਰਚ ਦੋ ਹਜ਼ਾਰ ਵੀਹ ਤੋਂ ਲੈ ਕੇ ਸੱਤ ਜੂਨ ਦੋ ਹਜਾਰ ਵੀਹ ਤੱਕ ਬੰਦ ਹਨ ਇਸ ਲਈ ਟਰਾਂਸਪੋਰਟਰਾਂ ਨੂੰ ਬਹੁਤ ਹੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਸਤਵੰਜਾ ਦਿਨ ਦੇ ਟੈਕਸ ਮੁਆਫ਼ ਕਰਨ ਨਾਲ ਸਾਨੂੰ ਥੋੜ੍ਹੀ ਜਿਹੀ ਹੀ ਆਰਥਿਕ ਪੱਖ ਮਜ਼ਬੂਤ ਲੱਗਦਾ ਪਰ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਮਿੰਨੀ ਬੱਸਾਂ ਦਾ ਇੱਕ ਸਾਲ ਦਾ ਟੈਕਸ ਮਾਫ਼ ਕੀਤਾ ਜਾਵੇ ਮਿੰਨੀ ਬੱਸਾਂ ਚੱਲਣ ਨਾਲ ਮਿੰਨੀ ਬੱਸ ਡਰਾਈਵਰ ਕੁਨੈਕਟਰ ਹਾਕਰ ਗਰੀਸਰ ਸਭ ਦੇ ਚਿਹਰਿਆਂ ਉਪਰ ਖ਼ੁਸ਼ੀ ਦੀ ਝਲਕ ਵੀ ਦਿਖਾਈ ਦਿੱਤੀ ਅਤੇ ਪਿੰਡ ਵਾਲੇ ਲੋਕਾਂ ਨੂੰ ਆਵਾਜਾਈ ਵਿਚ ਸਹੂਲਤ ਮਿਲੇਗੀ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ