ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ ਵਾਤਾਵਰਣ ਦਿਵਸ

 ਮੋਗਾ, 6 ਜੂਨ (ਜਸ਼ਨ):ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ । ਜਿਸ ਵਿੱਚ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਅਲੱਗ-ਅਲੱਗ ਪ੍ਰਕਾਰ ਦੇ ਪੌਦੇ ਲਗਾਏ ।ਪ੍ਰਿੰਸੀਪਲ ਅਤੇੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦੇ ਮਾਧਿਅਮ ਰਾਹੀ ਇਸ ਦਿਵਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਜੈਵ  ਵਿੰਭਿਨਤਾ ਅਹਿਮ ਭੂਮਿਕਾ ਨਿਭਾਉਦੀ ਹੈ ਅਤੇ ਦੱਸਿਆ ਇੱਕ ਛੋਟਾ ਜਿਹਾ ਕੀੜਾ ਵੀ ਤੁਹਾਡੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ ਉਦਾਹਰਣ ਵੱਜੋਂ ਕੀੜੇ ਮਕੋੜੇ ਮੁਨੱਖ ਵੱਲੋਂ ਸੁੱਟੇ ਗਏ ਵਿਅਰਥ ਭੋਜਨ ਨੂੰ ਖਤਮ ਕਰ ਕੇ ਚੌਗਿਰਦੇ ਨੂੰ ਸੰਤੁਲਿਤ ਰੱਖਦੇ ਹਨ । ਚੌਗਿਰਦੇ ਦੀ ਰੱਖਿਆ ਵਿੱਚ ਔਰਤਾਂ ਵੀ ਅਹਿਮ ਭੁਮਿਕਾ ਨਿਭਾਉਦੀਆ ਹਨ ਅਤੇ ਸਾਨੂੰ ਵੀ ਇਹਨਾਂ ਗੱਲਾਂ ਨੰੁ ਆਪਣਾਉਣਾ ਚਾਹੀਦਾ ਹੈ ,ਪੋਲੀਥੀਨ ਦੀ ਵਰਤੋਂ ਨਾ ਕਰਕੇ ਕੱਪੜੇ ਬੈਗ ਦੀ ਵਰਤੋਂ ਕਰਨੀ ,ਪਲਾਸਟਿਕ ਦੀਆ ਬੋਤਲਾਂ ਦੀ ਥਾਂ ਸਟੀਲ ਦੀਆਂ ਬੋਤਲਾਂ ,ਬੁਰੱਸ਼ ਕਰਦੇ ਸਮੇਂ ਨਲ ਖੁਲ੍ਹਾਂ ਨਾ ਛੱਡ ਕੇ ,ਘਰਾਂ ਵਿੱਚ ਫਰਸ਼ ਧੋਣ ਦੀ ਥਾਂ ਪੋਚਾ ਲਾ ਕੇ,ਦਾਲਾਂ ਸਬਜ਼ੀਆਂ ਧੋਣ ਤੋਂ ਬਾਅਦ ਬਚਿਆ ਹੋਇਆ ਪਾਣੀ ਪੋਦਿਆਂ ਨੂੰ ਪਾ ਕੇ ਅਹਿਮ ਭੂਮਿਕਾ ਨਿਭਾ ਸਕਦੇ ਹਾਂ ।ਜੈਵ ਵਿੰਭਿੰਨਤਾ ਦੀ ਸਰਪ੍ਰਸਤੀ ਦੀ ਗੱਲ ਕਰੀਏ ਤਾਂ ਮਨੁੱਖਾਂ ਦੀ ਜੰਗਲਾਂ ਵਿੱਚ ਵੱਧਦੀ ਦਖਲ ਅੰਦਾਜ਼ੀ ਕਾਰਨ ਜੀਵ-ਜੰਤੂਆ ਦੀ ਹੋਂਦ ਖਤਰੇ ਵਿੱਚ ਪੈ ਗਈ ਹੈ । ਇਸ ਦੇ ਨਾਲ ਹੀ ਕਿਹਾ ਕਿ ਸ਼ੁੱਧ ਹਵਾ ਅਤੇ ਪਾਣੀ ਸਾਡੇ ਜੀਵਨ ਦਾ ਆਧਾਰ ਹਨ।ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ,ਉਹਨਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ