ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੇਪਰਾਂ ਤੋਂ ਪਹਿਲਾਂ ਇੱਕ ਮਹੀਨੇ ਤੱਕ ਕਲਾਸਾਂ ਲਗਾਉਣ ਲਈ ਦਿੱਤਾ ਮੰਗ ਪੱਤਰ

ਮੋਗਾ,28 ਮਈ (ਜਸ਼ਨ): ਪੰਜਾਬ ਸਟੂਡੈਂਟਸ ਯੂਨੀਅਨ ਵਲੋਂ  ਸੂਬਾ ਪੱਧਰੀ ਸੱਦੇ ਤਹਿਤ  ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬਿਨਾਂ ਕਲਾਸਾਂ ਲਗਾਇਆਂ 1 ਜੁਲਾਈ ਤੋਂ ਪੇਪਰ ਲੈਣ ਦੀ ਜਾਰੀ ਕੀਤੀ ਡੇਟਸ਼ੀਟ ਅਤੇ ਵਿਦਿਆਰਥੀਆਂ ਤੋਂ ਯੂਨੀਵਰਸਿਟੀ ਫੀਸ ਭਰਵਾਉਣ ਦੇ ਜਾਰੀ ਕੀਤੇ ਫੈਸਲੇ ਦਾ ਵਿਰੋਧ ਕਰਦਿਆਂ ਪਹਿਲਾਂ ਘੱਟੋ ਘੱਟ ਇਕ ਮਹੀਨਾ ਕਲਾਸਾਂ ਲਗਾਉਣ ਦੀ ਮੰਗ ਕੀਤੀ ਅਤੇ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਵਿਦਿਆਰਥੀਆਂ  ਤੋਂ ਟਿਊਸ਼ਨ ਫੀਸ ਲੈਣ ਦੇ ਫੈਸਲੇ ਨੂੰ ਵਾਪਸ  ਲੈਣ ਦੀ ਮੰਗ ਕੀਤੀ।ਇਸ ਮੌਕੇ ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਪੀਐੱਸਯੂ ਦੇ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ  ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਲਈ ਘੱਟੋ ਘੱਟ 1 ਮਹੀਨੇ ਦਾ ਸਮਾਂ ਕਲਾਸਾ ਲਾਉਣ ਲਈ ਦਿੱਤਾ ਜਾਵੇ । ਉਸਤੋਂ ਬਾਅਦ ਹੀ ਪੇੋਪਰ ਲਏ ਜਾਣ। ਬਹੁਤ ਸਾਰੇ ਕੋਰਸਾਂ ਦੀਆਂ ਕਿਤਾਬਾਂ ਛਪਾਈ ਅਧੀਨ ਸਨ ਜਿਸ ਕਰਕੇ ਲਾਕ ਡਾੳੂਨ ਖੁਲਣ ਤੋਂ ਬਾਅਦ ਫੌਰੀ ਤੌਰ ਤੇ ਉਹਨਾਂ ਨੂੰ ਛਪਵਾ ਕੇ ਵਿਦਿਆਰਥੀਆਂ ਤੱਕ ਪਹੁੰਚਦਾ ਕੀਤਾ ਜਾਵੇ ਅਤੇ ਪੇਪਰ ਲੈਣ ਤੋਂ ਪਹਿਲਾਂ ਮੌਜੂਦਾ ਸਿਲੇਬਸ ਦਾ ਹਿੱਸਾ ਛੋਟਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਆਨ - ਲਾਈਨ ਪੜਾਈ ਦੇ ਬਹਾਨੇ ਸਕੂਲ ਤੇ ਕਾਲਜ਼ ਫੀਸ ਲੈਣ ਦਾ ਬਹਾਨਾ ਬਣਾ ਰਹੇ ਹਨ। ਉਧਰ ਸਰਕਾਰ ਵਲੋਂ ਪ੍ਰਾਈਵੇਟਾਂ ਸਕੂਲਾਂ ਨੂੰ ਟਿਊਸ਼ਨ ਫੀਸ ਲੈਣ ਦਾ ਅਧਿਕਾਰ ਦੇ ਦਿੱਤਾ ਹੈ ਜਿਨ੍ਹਾਂ ਦੀ ਲੁੱਟ ਖਿਲਾਫ਼ ਪਹਿਲਾਂ ਹੀ ਮਾਪੇ ਸੰਘਰਸ਼ ਕਰਦੇ ਆ ਰਹੇ ਹਨ।   ਆਨ ਲਈਨ ਪੜਾਈ ਭਾਰਤ ਵਰਗੇ ਪਛੜੇ ਮੁਲਕ ਵਿਚ ਹਾਲ ਦੀ ਘੜੀ ਇਕ ਸੁਪਨੇ ਤੋਂ ਵੱਧ ਕੇ ਕੁਝ ਨਹੀਂ । ਕਿਉਂਕਿ ਸਮਾਜ ਦਾ ਵੱਡਾ ਹਿੱਸਾ ਸਮਾਰਟ ਫੋਨਾਂ ਤੇ ਹਾਈ ਸਪੀਡ ਇੰਟਰਨੈੱਟ ਤੋਂ ਵਾਂਝਾ ਹੈ। ਦੂਸਰਾ ਬਹੁਤ ਸਾਰੇ ਪ੍ਰੈਕਟੀਕਲ ਲੈਬ ਚ ਹੋਣੇ ਹੁੰਦੇ ਹਨ।ਯੂਨੀਅਨ ਮੰਗ ਕਰਦੀ ਹੈ ਕਿ ਲਾਕਡਾਊਨ ਤੋਂ ਪਹਿਲਾਂ  ਵਿਦਿਆਰਥੀਆਂ ਕੋਲੋਂ ਲਈਆਂ ਫੀਸਾਂ ਅਗਲੇ ਸਮੈਸਟਰ ਅਤੇ ਅਗਲੀਆਂ  ਕਲਾਸਾਂ  ਵਿਚ ਐਡਜਸਟ ਕੀਤੀਆਂ ਜਾਣ ਅਤੇ ਸਰਕਾਰ ਵਲੋਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਵਿਦਿਆਰਥੀ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਜਰੂਰ ਭਰੋਸੇ ਵਿਚ  ਲਿਆ ਜਾਵੇ । ਇਸ ਮੌਕੇ ਜਸਕਰਨ ਸਿੰਘ , ਕਵਲਜੋਤ ਸਿੰਘ ਮੋਗਾ , ਗੋਬਿੰਦ ਸਿੰਘ , ਅਰਸ਼ਦੀਪ ਸਿੰਘ , ਮਨਪ੍ਰੀਤ ਸਿੰਘ ਮਾਵੀ , ਹਿਮਾਂਸ਼ੂ ਗੁਪਤਾ ਅਤੇ ਜੋਇਦੀਪ ਸਿੰਘ ਹਾਜਰ ਸਨ।