ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ‘ਚ ਲੋੜਵੰਦਾਂ ਨੂੰ ਰਾਸ਼ਨ ਵੰਡਦਿਆਂ ਆਖਿਆ‘‘ਲੌਕਡਾਊਨ ਦੌਰਾਨ ਕਿਸੇ ਵੀ ਪਰਿਵਾਰ ਨੂੰ ਭੁੱਖੇ ਪੇਟ ਨਹੀਂ ਸੌਣ ਦੇਵਾਂਗੇ’’

ਮੋਗਾ,28 ਮਈ (ਜਸ਼ਨ): ‘‘ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗਰੀਬ ਪਰਿਵਾਰਾਂ ਲਈ ਲਗਾਤਾਰ ਰਾਸ਼ਨ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਲੌਕਡਾੳੂਨ ਦੀ ਸਥਿਤੀ ਵਿਚ ਇਹ ਪਰਿਵਾਰ ਭੁੱਖੇ ਪੇਟ ਨਾ ਸੌਣ’’ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਰਾਮਗੰਜ ਖੇਤਰ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਲੱਗਣ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਹੁਣ ਨੀਲੇ ਕਾਰਡ ਧਾਰਕ ਹਰ ਪਰਿਵਾਰ ਦੇ ਹਰ ਜੀਅ ਨੂੰ 15 ਕਿੱਲੋ ਕਣਕ ਅਤੇ ਪਰਿਵਾਰ ਲਈ 3 ਕਿੱਲੋ ਦਾਲ ਭੇਜੀ ਗਈ ਹੈ ਤਾਂ ਕਿ ਰੋਜ਼ਮਰਰਾ ਦੀ ਕਮਾਈ ’ਤੇ ਨਿਰਭਰ ਇਹਨਾਂ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਕਿਹਾ ਕਿ ਸੂਬੇ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਰਗਾ ਸੂਝਵਾਨ ਅਤੇ ਦੂਰਅੰਦੇਸ਼ੀ ਮੁੱਖ ਮੰਤਰੀ ਮਿਲਿਆ ਹੈ ਜਿਹਨਾਂ ਨੇ ਕਰੋਨਾ ਸੰਕਰਮਣ ਤੋਂ ਬਚਾਅ ਲਈ ਕਰਫਿੳੂ ਲਗਾਉਣ ਦਾ ਫੈਸਲਾ ਲਿਆ ਅਤੇ ਇਸ ਉਪਰੰਤ ਜਲਦੀ ਹੀ ਗਰੀਬ ਪਰਿਵਾਰਾਂ ਦੇ ਘਰ ਘਰ ਰਾਸ਼ਨ ਕਿੱਟਾਂ ਪਹੰੁਚਾਈਆਂ । ਉਹਨਾਂ ਰਾਸ਼ਨ ਪ੍ਰਾਪਤ ਕਰਨ ਆਏ ਪਰਿਵਾਰਾਂ ਨੂੰ ਤਾਕੀਦ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ 19 ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਕਿ ਭਵਿੱਖ ਵਿਚ ਵੀ ਮੋਗਾ ਨੂੰ ਕਰੋਨਾ ਮੁਕਤ ਰੱਖਿਆ ਜਾ ਸਕੇ। ਅੱਜ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 17,ਵਾਰਡ ਨੰਬਰ 42 ਅਤੇ ਵਾਰਡ ਨੰਬਰ 35 ਵਿਚ ਵੀ ਰਾਸ਼ਨ ਵੰਡਦਿਆਂ ਲੋੜਵੰਦ ਪਰਿਵਾਰਾਂ ਦੀਆਂ ਮੁਸ਼ਕਿਲਾਂ ਬਾਰੇ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਹਨਾਂ ਨਾਲ ਕਾਂਗਰਸ ਦੇ ਸੂਬਾ ਸਕੱਤਰ ਰਮੇਸ਼ ਕੁੱਕੂ ,ਰਮਨ ਮੱਕੜ ਪ੍ਰਧਾਨ ਤੋਂ ਇਲਾਵਾ ਵੱਖ ਵੱਖ ਵਾਰਡਾਂ ਦੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸ਼ਰਮਾ  ,ਗੌਰਵ ਗਰਗ ,ਅਮਰਜ਼ੀ ਅੰਬੀ ਅਤੇ ਮੋਨੂੰ ਸ਼ਰਮਾ,ਦਵਿੰਦਰ ਡਿਪੂ ਵਾਲਾ,ਸੰਜੀਵ ਅਰੋੜਾ,ਬਿੱਟੂ,ਿਸ਼ਨ ਗਾਂਧੀ ,ਰਵੀ ਪੁਜਾਰਾ ਆਦਿ ਹਾਜ਼ਰ ਸਨ।