ਐਸ.ਡੀ.ਐਮ ਮੈਡਮ ਸਵਰਨਜੀਤ ਕੌਰ ਨੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ,ਕਿਹਾ ਕਰੋਨਾ ਵਾਇਰਸ ਦੇ ਖਾਤਮੇ ਲਈ ਦੁਕਾਨਦਾਰਾਂ ਦੇ ਸਹਿਯੋਗ ਦੀ ਹੈ ਲੋੜ

ਬਾਘਾਪੁਰਾਣਾ 28,ਮਈ (ਜਸਵੰਤ ਗਿੱਲ) ਐਸ.ਡੀ.ਐਮ ਮੈਡਮ ਸਵਰਨਜੀਤ ਕੌਰ ਨੇ ਦੁਕਾਨਦਾਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਦੁਕਾਨਦਾਰਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ ਉਹਨਾਂ ਕਿਹਾ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਮਾਸਕ ਲਗਾ ਕੇ ਰੱਖਣ,ਗਾਹਕਾਂ ਲਈ ਸੈਨੀਟਾਈਜਰ ਨੂੰ ਕਾਊਟਰ ਤੇ ਜਰੂਰ ਰੱਖਣ, ਗਾਹਕਾਂ ਵਿਚ ਇਕ ਮੀਟਰ ਦਾ ਫਾਸਲਾ ਜਰੂਰ ਹੋਣਾ ਚਾਹੀਦਾ। ਉਨਾਂ ਕਿਹਾ ਕਿ ਸਮਾਨ ਖਰੀਦਣ ਆਏ ਲੋਕਾਂ ਨੂੰ ਚਾਰ ਪਹੀਆਂ ਵਾਹਣ ਸ਼ਹਿਰ ਵਿਚ ਨਾ ਲਿਆਉਣ, ਮਾਸਕ ਪਾਉਣ, ਸੈਨੀਟਾਈਜਰ ਦੀ ਵਰਤੋਂ ਕਰਨ ਦੀ ਦੁਕਾਨਦਾਰ ਪ੍ਰੇਰਨਾ ਦੇਣ। ਮੁੱਦਕੀ ਰੋਡ ਅਤੇ ਨਿਹਾਲ ਸਿੰਘ ਵਾਲਾ ਰੋਡ ਜੋ ਕਿ ਨਿਰਮਾਣ ਅਧੀਨ ਹਨ ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਠੇਕੇਦਾਰ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਸੀ ਜਿਸ ਕਰਕੇ ਰੇਹੜੀਆ ਫੜੀਆ ਵਾਲੇ ਮੇਨ ਸੜਕਾਂ ਉਪਰ ਰੇਹੜੀਆ ਨਾ ਲੇ ਕੇ ਆਉਣ, ਰੇਹੜੀਆਂ ਲੱਗਣ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੈ ਆਮ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਹੈ, ਜਿਹੜਾ ਸਥਾਨ ਰੇਹੜੀਆਂ ਫੜੀਆਂ ਲਈ ਮੁਕਰਰ ਕੀਤਾ ਗਿਆ ਹੈ ਉਸ ਸਥਾਨ ਤੇ ਲਗਾਈਆਂ ਜਾਣ ਜਿਹੜਾ ਵਿਆਕਤੀ ਕਾਨੂੰਨ ਦੀ ਉਲੰਘਣਾਂ ਕਰੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਅਮਰੀਕ ਸਿੰਘ, ਪਵਨ ਗੋਇਲ ਪ੍ਰਧਾਨ ਯੂਥ ਅਗਰਵਾਲ ਸਭਾ, ਅਸ਼ਵਨੀ ਮਿੱਤਲ, ਯੂਗੇਸ਼ ਯੋਗੀ, ਨਰੇਸ਼ ਜੈਦਕਾ, ਬਾਲੀ ਕ੍ਰਿਸ਼ਨ ਬਾਲੀ ਪਾਈਪਾ ਵਾਲੇ, ਤਰਸੇਮ ਸੇਤੀਆਂ, ਸ਼ਕੇਸ਼ ਸ਼ਿੰਕਾ ਅਤੇ ਹੋਰ ਸ਼ਾਮਲ ਸਨ।


