ਮਾਸਕ ਨਾ ਪਾਉਣ ਵਾਲੇ 2836, ਖੁੱਲ੍ਹੇ ਵਿੱਚ ਥੁੱਕਣ ਵਾਲੇ 672 ਲੋਕਾਂ ਦੇ ਕੱਟੇ ਗਏ ਚਲਾਨ-ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ, 6.34 ਲੱਖ ਰੁਪਏ ਚਲਾਨ ਵਜੋ ਕੀਤੇ ਗਏ ਇਕੱਠੇ

ਮੋਗਾ 27 ਮਈ:(ਜਸ਼ਨ):  ਕਰੋਨਾ ਵਾਈਰਸ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋ ਸਖਤ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਨਾ ਸਿਰਫ ਇਸ ਸਬੰਧੀ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਬਲਕਿ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 21 ਮਈ ਤੋ ਲੈ ਕੇ 26 ਮਈ ਤੱਕ 2836 ਲੋਕਾਂ ਨੂੰ ਮਾਸਕ ਨਾ ਪਾਉਣ ਲਈ ਅਤੇ 672 ਲੋਕਾਂ ਨੂੰ ਖੁੱਲ੍ਹੇ ਵਿੱਚ ਥੁੱਕਣ ਲਈ ਚਲਾਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਹੁਣ ਤੱਕ ਕੁੱਲ 3508 ਚਲਾਨ ਇਸ ਸਬੰਧੀ ਕੱਟੇ ਗਏ ਹਨ ਅਤੇ ਕੁੱਲ 6.34 ਲੱਖ ਰੁਪਏ ਦੀ ਚਲਾਨ ਰਕਮ ਇਕੱਠੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਪੁਲਿਸ ਅਫ਼ਸਰ ਅਤੇ ਕ੍ਰਮਚਾਰੀਆਂ ਵੱਲੋ ਨਿਰੰਤਰ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਲੜੀ ਤਹਿਤ ਪਹਿਲਾਂ ਹੀ ਪੁਲਿਸ ਵਿਭਾਗ ਵੱਲੋ 22 ਮਈ ਨੂੰ ਝੰਡਾ ਮਾਰਚ ਕੱਢਿਆ ਗਿਆ ਸੀ।ਇਸੇ ਤਰ੍ਹਾਂ ਮੋਗਾ ਪੁਲਿਸ ਵੱਲੋ 7 ਮਈ ਤੋ ਲੈ ਕੇ ਹੁਣ ਤੱਕ ਐਕਸਾਈਜ਼ ਐਕਟ ਤਹਿਤ 40 ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ 31 ਲੋਕ ਗਿ੍ਰਫਤਾਰ ਕੀਤੇ ਹਨ। ਪੁਲਿਸ ਵੱਲੋ 389 ਲੀਟਰ ਜਾਇਜ਼ ਸ਼ਰਾਬ, 115 ਲੀਟਰ ਨਜਾਇਜ਼ ਸ਼ਰਾਬ, 5710 ਕਿੱਲੋ ਲਾਹਨ ਅਤੇ 6 ਭੱਠੀਆਂ  ਚਾਲੂ ਹਾਲਤ ਵਿੱਚ ਆਪਣੇ ਕਬਜੇ ਵਿੱਚ ਕੀਤੀਆਂ ਗਈਆਂ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ