ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਉੱਪ ਚੇਅਰਮੈਨ ਜਸਪਾਲ ਸਿੰਘ ਪੰਨੂੰ ਨਾਲ ਦੁੱਖ ਦਾ ਪ੍ਰਗਟਾਵਾ

ਜ਼ੀਰਾ, 27 ਮਈ (ਜਸ਼ਨ)-ਕਿਸਾਨ ਖ਼ੇਤ ਮਜ਼ਦੂਰ ਸੈੱਲ ਦੇ ਉੱਪ ਚੇਅਰਮੈਨ ਜਸਪਾਲ ਸਿੰਘ ਪੰਨੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਨਸੀਬ ਕੌਰ ਪਤਨੀ ਸਵ: ਜਗਦੇਵ ਸਿੰਘ ਪੰਨੂੰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ’ਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਪਹੁੰਚੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜਥੇ: ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਮਹਿੰਦਰਜੀਤ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ, ਸਰਪੰਚ ਗੁਰਮੇਲ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਹਰੀਸ਼ ਕੁਮਾਰ ਤਾਂਗੜਾ, ਅਸ਼ਵਨੀ ਸੇਠੀ, ਸਰਪੰਚ ਗੁਰਮੇਲ ਸਿੰਘ ਨਾਮਧਾਰੀ, ਸਰਪੰਚ ਗੁਰਪ੍ਰੇਮ ਸਿੰਘ ਬੱਬੂ ਸੇਖਵਾਂ, ਸਰਪੰਚ ਸੁਖਦੇਵ ਸਿੰਘ ਮਣਕਿਆਂ ਵਾਲੀ, ਸਰਪੰਚ ਕਰਨ ਬਰਾੜ, ਸਰਪੰਚ ਕਰਮਜੀਤ ਸਿੰਘ ਲੌਗੋਦੇਵਾ, ਸਰਪੰਚ ਹਰਦੀਪ ਸਿੰਘ ਝਤਰਾ, ਪ੍ਰਧਾਨ ਰਘੁਬੀਰ ਸਿੰਘ ਸਨੇ੍ਹਰ, ਸਰਪੰਚ ਕੁਲਦੀਪ ਸਿੰਘ ਸੁੱਖੇਵਾਲਾ, ਮਿੱਤਰਪਾਲ ਸਿੰਘ ਭੁੱਲਰ ਮੈਂਬਰ ਬਲਾਕ ਸੰਮਤੀ, ਚੇਅਰਮੈਨ ਬਲਵਿੰਦਰ ਸਿੰਘ ਬੁੱਟਰ, ਗੁਰਭਗਤ ਸਿੰਘ ਗਿੱਲ, ਕੁਲਦੀਪ ਸਿੰਘ ਸਿੱਧੂ, ਆਕਾਸ਼ ਸ਼ਰਮਾ, ਬਲਜਿੰਦਰ ਸਿੰਘ ਗਿੱਲ, ਅੰਗਰੇਜ਼ ਸਿੰਘ ਫੇਰੋਕੇ, ਗੁਰਮੀਤ ਸਿੰਘ ਗਿੱਲ ਨਿਊ ਆਟੋ ਅੱੈਮ.ਡੀ, ਗੁਰਮੀਤ ਸਿੰਘ ਸ਼ੀਰਾ ਵਾਇਸ ਚੇਅਰਮੈਨ, ਗੁਰਚਰਨ ਸਿੰਘ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਮੱਮੂ ਲੌਂਗੋਦੇਵਾ, ਗੁਰਦੇਵ ਸਿੰਘ ਸਿੱਧੂ, ਪਿ੍ਰਤਪਾਲ ਸਿੰਘ ਕਾਕਾ ਜੈਲਦਾਰ ਆਦਿ ਨੇ ਕਿਹਾ ਕਿ ਪੰਨੂੰ ਪਰਿਵਾਰ ਬਹੁਤ ਹੀ ਨਿੱਘੇ ਸੁਭਾਅ ਵਾਲੇ ਅਤੇ ਮਿਲਵਰਤਨ ਵਾਲੇ ਹਨ। ਉਨ੍ਹਾਂ ਕਿਹਾ ਕਿ ਮਾਤਾ ਨਸੀਬ ਕੌਰ ਦੇ ਅਚਾਨਕ ਦੇਹਾਂਤ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀ ਹੋ ਸਕਦਾ।


