ਮੋਗਾ ਇੰਮੀਗਰੇਸ਼ਨ ਟਰੈਵਲਜ਼ ਅਤੇ ਆਈਲੈਟਸ ਸੰਸਥਾ ਕੁਆਈਨਟੀਨ ਸੈਂਟਰ ਵਿਚ ਰਹਿ ਰਹੇ ਲੋਕਾਂ ਦੀ ਕਰ ਰਹੀ ਹੈ ਸੇਵਾ: ਦੇਵਪ੍ਰਿਆ ਤਿਆਗੀ

ਮੋਗਾ,26 ਮਈ (ਜਸ਼ਨ): ਕਰੋਨਾ ਨੂੰ ਹਰਾਉਣ ‘ਚ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਮੋਗਾ ਇੰਮੀਗਰੇਸ਼ਨ ਟਰੈਵਲਜ਼ ਅਤੇ ਆਈਲੈਟਜ਼ ਸੰਸਥਾ ਵੀ ਕਰੋਨਾ ਵਾਇਰਸ ਦੀ ਭੂਮਿਕਾ ਵਿਚ ਹੈ । ਡੀ ਐਮ ਕਾਲੇਜ ਮੋਗਾ ਦੇ ਕੁਆਰਟੀਨ ਸੈਂਟਰ ‘ਚ ਰੱਖੇ ਗਏ ਵਿਦੇਸ਼ ਤੋਂ ਆਏ ਲੋਕਾਂ ਨੂੰ ਭੋਜਨ ਕਰਵਾਉਣ ਤੋਂ ਲੈ ਕੇ ਉਹਨਾਂ ਦੀਆਂ ਰੋਜ਼ਮਰਾ ਦੀ ਜ਼ਰੂਰਤਾਂ ਦੇ ਸਮਾਨ ਵਿਚ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਕਰ ਰਹੇ ਹਨ । ਸੰਸਥਾ ਦੇ ਵਾਈਟ ਪ੍ਰੈਜ਼ਡੈਂਟ ਦੇਵ ਪਿ੍ਰਆਤਿਆਗੀ ਨੇ ਨਾਗਰਿਕਾਂ ਨੂੰ ਲੌਕਡਾੳੂਨ ਦਾ ਪਾਲਣ ਕਰਵਾਉਣ ਲਈ ,ਰਾਹਗੀਰਾਂ ਨੂੰ ਭੋਜਨ ਕਰਵਾਉਣ ,ਸੀਨਂਅਰ ਸਿਟੀਜਨਸ,ਦਿਵਿਆਂਗਾਂ ਅਤੇ ਰੋਜ਼ ਦਿਹਾੜੀ ਦੱਪਾ ਕਰਨ ਵਾਲਿਆਂ ਨੂੰ ਮੁੱਫਤ ਰਾਸ਼ਨ ਵੰਡਣ ਤੋਂ ਲੈ ਕੇ ਉਹਨਾਂ ਦੀ ਹਰ ਤਰਾਂ ਦੀ ਮਦਦ ਕਰਨ ‘ਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਨੇ, ਸੰਸਥਾ ਦੇ ਜਨਰਲ ਸਕੱਤਰ ਨੳਦੀਪ ਗੁਪਤਾ ਨੇ ਦੱਸਿਆ ਕਿ ਉਹ ਪੁਲਿਸ ਪ੍ਰਸ਼ਾਸ਼ਨ ਨੂੰ ਫੇਸ ਸ਼ੀਲਡਾਂ ,ਮਾਸਕ ਅਤੇ ਪਾਣਂ ਦੀਆਂ ਬੋਤਲਾਂ ਦੇ ਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਨੇ ਤਾਂ ਕਿ ਸਭ ਮਿਲਜੁਲ ਕੇ ਲਾਕਡਾੳੂਨ ਨੂੰ ਸਫ਼ਲ ਕਰੀਏ ਅਤੇ ਕਰੋਨਾ ਤੋਂ ਹਰ ਹਾਲ ‘ਚ ਬਚਿਆ ਜਾ ਸਕੇ। ਇਸ ਮੌਕੇ ਰਾਜੇਸ਼ ਵਰਮਾ ਅਤੇ ਵਰੁਨ ਭੱਲਾ ਅਤੇ ਹੋਰਨਾ ਸਮਾਜਸੇਵੀਆ ਦੇ ਨਾਲ ਨਾਲ ਮੋਗਾ ਕਾਰਪੋਰੇਸ਼ਨ ਦੇ ਬਿਲਡਿੰਗ ਇੰਸਪੈਕਟਰ ਤਰੁਨਪਾਲ ਸਿੰਘ ਵੱਲੋਂ ਵੀ ਆਪਣੇ ਆਪਣੇ ਢੰਗ ਨਾਲ ਕੁਆਰਟੀਨ ਕੀਤੇ ਲੋਕਾਂ ਦੀ ਸੇਵਾ ਕੀਤੀ।


